ਨਵੀਂ ਦਿੱਲੀ— ਛੈ ਬਾਰ ਦੀ ਚੈਂਪੀਅਨ ਭਾਰਤ ਨੂੰ ਹਰਾ ਕੇ ਪਹਿਲੀ ਬਾਰ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਣ ਦੇ ਬਾਅਦ ਬੰਗਲਾਦੇਸ਼ ਦੀ ਮਹਿਲਾ ਖਿਡਾਰੀਆਂ ਦੇ ਨਾਲ-ਨਾਲ ਪੁਰਸ਼ ਖਿਡਾਰੀਆਂ ਨੇ ਵੀ ਇਸ ਜਿੱਤ ਦਾ ਜਸ਼ਨ ਮਨਾਇਆ।
ਬੰਗਲਾਦੇਸ਼ ਪੁਰਸ਼ ਟੀਮ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਸੋਸ਼ਲ ਮੀਡੀਆ 'ਤੇ ' ਸ਼ਾਬਾਸ਼ ਲੜਕੀਓ' ਲਿੱਖ ਕੇ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਪੂਰੀ ਟੀਮ ਫਾਈਨਲ 'ਚ ਮਿਲੀ ਰੋਮਾਂਚਕ ਜਿੱਤ ਦਾ ਜਸ਼ਨ ਮਨ੍ਹਾ ਰਹੀ ਹੈ। ਆਖਰੀ ਗੇਂਦ 'ਤੇ ਜਿਵੇ ਹੀ ਜਹਾਂਆਰਾ ਅਲਾਮ ਨੇ ਦੋ ਦੌੜਾਂ ਲਈਆਂ, ਪੂਰੀ ਪੁਰਸ਼ ਟੀਮ ਜਸ਼ਨ 'ਚ ਡੁੱਬ ਗਈ। ਬੰਗਲਾਦੇਸ਼ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਾਰ ਕੇ ਪਹਿਲੀ ਵਾਰ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ।
ਇਸ ਤੋਂ ਪਹਿਲਾਂ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਨਿਧਾਰਤ 20 ਓਵਰਾਂ 'ਚ ਨੌ ਵਿਕਟਾਂ ਦੇ ਨੁਕਸਾਨ 'ਤੇ ਕੁਲ 112 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਦੇ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਖੁਲ ਕੇ ਨਹੀਂ ਖੇਡ ਪਾਈ। ਜਵਾਬ 'ਚ ਬੰਗਲਾਦੇਸ਼ ਨੇ ਆਖਰੀ ਗੇਂਦ 'ਤੇ ਦੋ ਦੌੜਾਂ ਲੈ ਕੇ ਖਿਤਾਬ ਆਪਣੇ ਨਾਮ ਕਰ ਲਿਆ।
ਅਦਿਤੀ ਅਸ਼ੋਕ ਸੰਯੁਕਤ 34ਵੇਂ ਸਥਾਨ 'ਤੇ
NEXT STORY