ਨਵੀਂ ਦਿੱਲੀ- 6ਵੀਂ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਸ਼ਿਪ ਦਾ ਆਯੋਜਨ 14 ਤੋਂ 22 ਦਸੰਬਰ ਤੱਕ ਬੰਗਲਾਦੇਸ਼ ਦੇ ਢਾਕਾ ਵਿਚ ਮੌਲਾਨਾ ਬੁਸਾਨੀ ਹਾਕੀ ਸਟੇਡੀਅਮ ਵਿਖੇ ਹੋ ਰਿਹਾ ਹੈ। ਕਈ ਵਾਰ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਹੋ ਚੁੱਕੀ ਚੈਂਪੀਅਨਸ ਟਰਾਫੀ ਸਾਲ 2018 ਤੋਂ ਬਾਅਦ ਹੋ ਰਹੀ ਹੈ। ਇਸ ਵਿਚ ਏਸ਼ੀਅਨ ਮਹਾਦੀਪ ਦੀਆਂ ਚੋਟੀ ਦੀਆਂ ਪਹਿਲੀਆਂ ਨਾਮਵਰ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਤੇ ਪਾਕਿਸਤਾਨ ਇਸ ਦੇ ਮੌਜੂਦਾ ਸਾਂਝੇ ਜੇਤੂ ਹਨ ਕਿਉਂਕਿ ਸਾਲ 2018 ਦੀ ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਮੀਂਹ ਕਾਰਨ ਸਿਰੇ ਨਹੀਂ ਚੜ੍ਹ ਸਕਿਆ ਸੀ ਇਸ ਕਰਕੇ ਦੋਹਾਂ ਟੀਮਾਂ ਨੂੰ ਸਾਂਝੇ ਜੇਤੂ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਦੋਵੇਂ 3-3 ਵਾਰ ਖਿਤਾਬੀ ਜਿੱਤ ਹਾਸਲ ਕਰ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
ਏਸ਼ੀਅਨ ਚੈਂਪੀਅਨ ਟਰਾਫੀ 'ਚ ਭਾਰਤ, ਪਾਕਿਸਤਾਨ ਤੋਂ ਇਲਾਵਾ ਦੱਖਣੀ ਕੋਰੀਆ, ਜਾਪਾਨ, ਮਲੇਸ਼ੀਆ ਤੇ ਮੇਜ਼ਬਾਨ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਆਪਣਾ ਪਹਿਲਾ ਮੈਚ 14 ਦਸੰਬਰ ਦੱਖਣੀ ਕੋਰੀਆ ਨਾਲ ਖੇਡੇਗਾ ਜਦਕਿ 15 ਦਸੰਬਰ ਨੂੰ ਭਾਰਤ ਦਾ ਮੁਕਾਬਲਾ ਮੇਜ਼ਬਾਨ ਬੰਗਲਾਦੇਸ਼ ਨਾਲ ਹੋਵੇਗਾ। 17 ਦਸੰਬਰ ਨੂੰ ਭਾਰਤ ਦੀ ਟੱਕਰ ਉਸ ਦੇ ਧੁਰ ਵਿਰੋਧੀ ਪਾਕਿਸਤਾਨ ਨਾਲ ਹੋਵੇਗੀ। 18 ਦਸੰਬਰ ਨੂੰ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ ਜਦਕਿ 19 ਦਸੰਬਰ ਨੂੰ ਭਾਰਤ ਜਾਪਾਨ ਦੇ ਨਾਲ ਲੋਹਾ ਲਵੇਗਾ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਾਰਸੀਲੋਨਾ ਦੇ ਸਾਬਕਾ ਯੂਥ ਕੋਚ ਵਿਰੁੱਧ ਜਿਣਸੀ ਸ਼ੋਸ਼ਣ ਦੀ ਜਾਂਚ
NEXT STORY