ਜਕਾਰਤਾ— ਏਸ਼ੀਆਈ ਖੇਡਾਂ 2018 ਦੇ 10ਵੇਂ ਦਿਨ ਦੀ ਤਮਗਾ ਸੂਚੀ 'ਚ ਚੋਟੀ ਦੇ 10 ਦੇਸ਼ਾਂ ਦੀ ਸਥਿਤੀ ਅੱਗੇ ਲਿਖੀ ਖਬਰ ਦੇ ਅਨੁਸਾਰ ਰਹੀ। 10ਵੇਂ ਦਿਨ ਭਾਰਤੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰਅੰਦਾਜ਼ੀ ਟੀਮਾਂ ਨੇ ਚਾਂਦੀ ਦੇ ਤਮਗੇ ਜਿੱਤੇ, ਜਦਕਿ ਪੀ.ਵੀ. ਸਿੰਧੂ ਭਾਵੇਂ ਫਾਈਨਲ 'ਚ ਹਾਰ ਗਈ ਪਰ ਉਨ੍ਹਾਂ ਨੇ ਫਿਰ ਵੀ ਇਤਿਹਾਸ ਰਚ ਦਿੱਤਾ। ਏਸ਼ੀਆਈ ਖੇਡਾਂ 'ਚ ਬੈਡਮਿੰਟਨ ਦੇ ਫਾਈਨਲ 'ਚ ਦੁਨੀਆ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਤੋਂ ਹਾਰ ਕੇ ਵੀ ਉਸ ਨੇ ਭਾਰਤ ਲਈ ਬੈਡਮਿੰਟਨ ਸਿੰਗਲ 'ਚ ਪਹਿਲਾ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ।
ਪਿੰਕੀ ਬਲਹਾਰਾ ਨੇ ਕੁਰਾਸ਼ ਪ੍ਰਤੀਯੋਗਿਤਾ ਦੇ ਮਹਿਲਾਵਾਂ ਦੇ 52 ਕਿਗ੍ਰਾ ਵਰਗ 'ਚ ਚਾਂਦੀ ਦਾ ਤਮਗਾ ਜਿੱਤ ਲਿਆ ਜਦਕਿ ਮਾਲਾਪ੍ਰਭਾ ਯਲੱਪਾ ਜਾਧਵ ਨੂੰ 52 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਹਾਰਨ ਦੇ ਕਾਂਸੀ ਦਾ ਤਮਗਾ ਮਿਲਿਆ। ਮਨਜੀਤ ਸਿੰਘ ਅਤੇ ਜਿਨਸਨ ਜਾਨਸਨ ਨੇ ਐਥਲੈਟਿਕਸ ਪ੍ਰਤੀਯੋਗਿਤਾ ਦੀ ਪੁਰਸ਼ਾਂ ਦੀ 800 ਮੀਟਰ ਦੌੜ 'ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਸੋਨ ਅਤੇ ਚਾਂਦੀ ਤਮਗਾ ਦਿਵਾ ਦਿੱਤੇ ਜਦਕਿ 100 ਮੀਟਰ ਦੀ ਚਾਂਦੀ ਤਮਗਾ ਜੇਤੂ ਦੂਤੀ ਚੰਦ ਨੇ 200 ਮੀਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ 400 ਮੀਟਰ ਦੀ ਚਾਂਦੀ ਤਮਗਾ ਜੇਤੂ ਹਿਮਾ ਦਾਸ ਫਾਲਸ ਸਟਾਰਟ ਕਾਰਨ ਅਯੋਗ ਐਲਾਨੀ ਗਈ।
ਛੇਤੀ ਸ਼ੁਰੂ ਹੋਵੇਗੀ ਨਵੀਂ ਕਬੱਡੀ ਲੀਗ
NEXT STORY