ਮੁੰਬਈ : ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ 7ਵੀਂ ਵਾਰ ਏਸ਼ੀਆ ਕੱਪ 'ਤੇ ਕਬਜ਼ਾ ਕਰ ਲਿਆ। ਫਾਈਨਲ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਹੀਰੋ 5 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਸਪਿਨਰ ਅਥਰਵ ਅੰਕੋਲੇਕਰ ਰਹੇ। ਅੰਧੇਰੀ (ਮਹਾਰਾਸ਼ਟਰ) ਦੇ ਅਥਰਵ ਦਾ ਅੰਡਰ-19 ਟੀਮ ਵਿਚ ਚੁਣੇ ਜਾਣ ਦੇ ਪਿੱਛੇ ਲੰਬਾ ਸੰਘਰਸ਼ ਹੈ। ਪਿਤਾ ਦਾ 9 ਸਾਲ ਪਹਿਲਾਂ 2010 ਵਿਚ ਦਿਹਾਂਤ ਹੋ ਗਿਆ ਸੀ। ਤਦ ਮਾਂ ਵੈਦੇਹੀ ਨੇ ਘਰ ਸੰਭਾਲਿਆ। ਉਨ੍ਹਾਂ ਨੂੰ ਪਤੀ ਦੀ ਜਗ੍ਹਾ ਸਰਕਾਰੀ ਬਸ ਵਿਚ ਬੱਸ ਕੰਡਕਟਰ ਦੀ ਨੌਕਰੀ ਮਿਲ ਗਈ।

ਅਥਰਵ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਰੋਜ਼ ਦੀ ਤਰ੍ਹਾਂ ਬੱਸ ਵਿਚ ਕੰਡਕਟਰ ਦੀ ਡਿਊਟੀ ਕਰ ਰਹੀ ਸੀ। ਇਸ ਲਈ ਮੈਚ ਸ਼ੁਰੂ ਵਿਚ ਨਹੀਂ ਦੇਖ ਸਕੀ। ਉਸ ਦੌਰਾਨ ਅਥਰਵ ਦੇ ਦੋਸਤਾਂ ਤੋਂ ਸਕੋਰ ਪੁੱਛ ਰਹੀ ਸੀ। ਬੰਗਲਾਦੇਸ਼ ਨੂੰ ਜਿੱਤਣ ਲਈ ਸਿਰਫ 107 ਦੌੜਾਂ ਦਾ ਟੀਚਾ ਮਿਲਿਆ ਸੀ। ਦੂਜੀ ਪਾਰੀ ਵਿਚ ਜਦੋਂ ਅਥਰਵ ਨੂੰ ਗੇਂਦਬਾਜ਼ੀ ਮਿਲੀ, ਤਦ ਮੇਰੀ ਡਿਊਟੀ ਪੂਰੀ ਹੋ ਗਈ ਸੀ ਅਤੇ ਮੈਂ ਜਲਦੀ ਨਾਲ ਘਰ ਪਹੁੰਚੀ। ਆਕਾਸ਼ ਨੇ 3 ਵਿਕਟਾਂ ਹਾਸਲ ਕੀਤੀਆਂ ਤਾਂ ਮੈਚ ਵਿਚ ਸਾਡੀਆਂ ਉਮੀਦਾਂ ਬਣੀਆਂ। ਜਦੋਂ ਅਥਰਵ ਨੇ ਵਿਕਟ ਲੈਣੇ ਸ਼ੁਰੂ ਕੀਤੇ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਅਥਰਵ ਨੇ ਬੰਗਲਾਦੇਸ਼ੀ ਕਪਤਾਨ ਅਕਬਰ ਨੂੰ ਆਊਟ ਕੀਤਾ ਤਾਂ ਲੱਗਾ ਕਿ ਅਸੀਂ ਮੈਚ ਜਿੱਤ ਸਕਦੇ ਹਾਂ ਕਿਉਂਕਿ ਪਿਛਲੇ ਮੈਚ ਵਿਚ ਉਸਨੇ 98 ਦੌੜਾਂ ਬਣਾਈਆਂ ਸੀ। ਆਖਿਰ ਬੰਗਲਾਦੇਸ਼ ਨੇ 100 ਦੌੜਾਂ ਪੂਰੀਆਂ ਕੀਤੀਆਂ। ਉਸ ਸਮੇਂ ਅਥਰਵ ਗੇਂਦਬਾਜ਼ੀ ਕਰ ਰਿਹਾ ਸੀ। ਉਸ ਸਮੇਂ ਮੈਨੂੰ ਅਜਿਹਾ ਲੱਗਾ ਕਿ ਜੇਕਰ ਅਸੀਂ ਹਾਰ ਗਏ ਤਾਂ ਠੀਕਰਾ ਮੇਰੇ ਬੇਟੇ 'ਤੇ ਫੁੱਟੇਗਾ ਪਰ ਅਥਰਵ ਨੇ ਹਾਰ ਦੀ ਕਗਾਰ 'ਤੇ ਖੜੇ ਭਾਰਤ ਨੂੰ ਆਖਿਰ 2 ਵਿਕਟਾਂ ਲੈ ਕੇ ਜਿਤਾ ਦਿੱਤਾ।

ਅਥਰਵ ਦਾ ਛੋਟਾ ਭਰਾ ਵੀ ਅੰਡਰ-14 ਟੀਮ ਵਿਚ ਹੈ। ਸਾਡੀ ਆਰਥਿਕ ਹਾਲਾਤ ਖਰਾਬ ਹੋਣ ਕਾਰਨ ਅਥਰਵ 15 ਕਿ.ਮੀ. ਦੂਰ ਬੱਸ ਤੋਂ ਕ੍ਰਿਕਟ ਕਿਟ ਲੈ ਕੇ ਐੱਮ. ਆਈ. ਜੀ. ਵਿਚ ਪ੍ਰੈਕਟਿਸ ਕਰਨ ਜਾਂਦਾ ਸੀ। ਕਈ ਵਾਰ ਭਾਰੀ ਕਿਟ ਅਤੇ ਸਖਤ ਪ੍ਰੈਕਟਿਸ ਕਾਰਨ ਉਹ ਕ੍ਰਿਕਟ ਛੱਡਣ ਦੀ ਸੋਚਣ ਲੱਗਦਾ ਸੀ। ਤਦ ਮੈਂ ਉਸ ਨੂੰ ਸਮਝਾਉਂਦੀ ਅਤੇ ਹੌਂਸਲਾ ਵਧਾਉਂਦੀ- ਚੰਗਾ ਖੇਡੋ ਅਤੇ ਕਾਰ ਖਰੀਦ ਲਵੋ। ਉਸ ਵਿਚ ਮੈਨੂੰ ਵੀ ਘੁਮਾਉਣਾ।

IND vs SA T-20: ਵਿਰਾਟ-ਰੋਹਿਤ ਵਿਚਾਲੇ ਅੱਗੇ ਨਿਕਲਣ ਦੀ 'ਜੰਗ', ਜਾਣੋ ਕਿਹੜਾ ਬਣਾਵੇਗਾ ਰਿਕਾਰਡ
NEXT STORY