ਮੁੰਬਈ (ਬਿਊਰੋ) - 'ਹੀਰੋ', 'ਮੋਤੀਚੂਰ', 'ਚਕਨਾਚੂਰ' ਵਰਗੀਆਂ ਫ਼ਿਲਮਾਂ ਕਰ ਚੁੱਕੀ ਆਥਿਆ ਸ਼ੈਟੀ ਸੋਸ਼ਲ ਮੀਡੀਆ 'ਤੇ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਆਥਿਆ ਸ਼ੈੱਟੀ ਇੱਥੋਂ ਤਕ ਕਿ ਮੀਡੀਆ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਦਿਲ ਦੀ ਗੱਲ ਕਹਿੰਦੀ ਹੈ। ਆਥਿਆ ਸ਼ੈੱਟੀ ਆਪਣੇ ਰਿਊਮਰਡ ਪ੍ਰੇਮੀ ਤੇ ਕ੍ਰਿਕਟਰ ਕੇ. ਐਲ. ਰਾਹੁਲ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨ ਯਾਨੀਕਿ ਐਤਵਾਰ ਕੇ. ਐਲ. ਰਾਹੁਲ ਰਾਹੁਲ ਦੇ ਜਨਮਦਿਨ ਮੌਕੇ ਆਥਿਆ ਸ਼ੈੱਟੀ ਨੇ ਉਨ੍ਹਾਂ ਨਾਲ ਸਪੈਸ਼ਲ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦਾ ਵੈਡਿੰਗ ਪਲਾਨ ਪੁੱਛ ਰਹੇ ਹਨ।
![PunjabKesari](https://static.jagbani.com/multimedia/13_31_483437686kl rahul1-ll.jpg)
ਦੂਜੇ ਪਾਸੇ ਉਨ੍ਹਾਂ ਦੇ ਪਿਤਾ ਸੁਨੀਲ ਸ਼ੈੱਟੀ ਨੇ ਵੀ ਉਨ੍ਹਾਂ ਦੀ ਗੱਲ ਨੂੰ ਸੱਚ ਦੱਸਿਆ ਤੇ ਰਾਹੁਲ ਦੀ ਤਾਰੀਫ਼ 'ਚ ਇੰਸਟਾਗ੍ਰਾਮ 'ਤੇ ਕੁਮੈਂਟ ਕੀਤਾ ਹੈ। ਸੁਨੀਲ ਦਾ ਕੁਮੈਂਟ ਪ੍ਰਸ਼ੰਸਕਾਂ ਦੀ ਨਿਗ੍ਹਾ 'ਚ ਹੀ ਸੀ ਇਸ ਤੋਂ ਪਹਿਲਾਂ ਉਨ੍ਹਾਂ ਇਕ ਇੰਟਰਵਿਊ 'ਚ ਇਸ ਤੋਂ ਪਰਦਾ ਚੁੱਕਿਆ।
![PunjabKesari](https://static.jagbani.com/multimedia/13_31_485000171kl rahul2-ll.jpg)
ਇਕ ਨਿੱਜੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਸੁਨੀਲ ਸ਼ੈੱਟੀ ਨੇ ਕਿਹਾ, ਕੇ. ਐਲ. ਰਾਹੁਲ ਕਮਾਲ ਹੈ। ਮੈਂ ਹਮੇਸ਼ਾ ਮੰਨਦਾ ਹਾਂ ਕਿ ਉਹ ਸਾਡੇ ਦੇਸ਼ ਦੇ ਸਭ ਤੋਂ ਕਾਬਿਲ ਕ੍ਰਿਕਟਰਸ 'ਚੋਂ ਇਕ ਹਨ। ਲੋਕ ਇਸ ਨੂੰ ਦੂਜੇ ਮਾਇਨਿਆਂ 'ਚ ਲੈ ਸਕਦੇ ਹਨ ਪਰ ਮੈਂ ਕਈ ਸਾਲਾਂ ਤੋਂ ਕਹਿ ਰਿਹਾ ਹਾਂ ਕਿ ਉਹ ਤਕਨੀਕੀ ਰੂਪ ਤੋਂ ਇਕਦਮ ਪਰਫੈਕਟ ਹੈ।' ਸੁਨੀਲ ਸ਼ੈਟੀ ਨੇ ਅੱਗੇ ਕਿਹਾ ਵਿਰਾਟ ਕੋਹਲੀ ਤਾਂ ਸਭ ਤੋਂ ਵੱਖਰੇ ਹਨ ਕਿਉਂਕਿ ਉਹ ਲੀਜੈਂਡ ਹਨ ਪਰ ਰਾਹੁਲ ਵੀ ਦੇਸ਼ ਦੇ ਸ਼ਾਨਦਾਰ ਕ੍ਰਿਕਟਰਸ 'ਚੋਂ ਹਨ। ਉਹ ਚੰਗਾ ਬੱਚਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ।' ਹਾਲਾਂਕਿ ਸੁਨੀਲ ਸ਼ੈੱਟੀ ਨੇ ਧੀ ਤੇ ਰਾਹੁਲ ਦੇ ਰਿਲੇਸ਼ਨਸ਼ਿਪ 'ਤੇ ਕੁਮੈਂਟ ਕਰਨ ਤੋਂ ਬਚਦੇ ਦਿਖਾਈ ਦਿੱਤੇ।
![PunjabKesari](https://static.jagbani.com/multimedia/13_31_486563011kl rahul3-ll.jpg)
ਸੁਨੀਲ ਸ਼ੈਟੀ ਤੋਂ ਜਦੋਂ ਆਥਿਆ ਤੇ ਰਾਹੁਲ ਦੇ ਰਿਲੇਸ਼ਨਸ਼ਿਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਨਾਲ ਰਿਲੇਸ਼ਨਸ਼ਿਪ 'ਚ ਨਹੀਂ ਹਾਂ। ਤਹਾਨੂੰ ਇਸ ਬਾਰੇ ਆਥਿਆ ਤੋਂ ਪੁੱਛਣਾ ਚਾਹੀਦਾ ਹੈ। ਤੁਸੀਂ ਆਓ ਤੇ ਮੈਨੂੰ ਦੱਸੋ ਕੀ ਇਹ ਸੱਚ ਹੈ, ਫਿਰ ਅਸੀਂ ਇਸ ਤੇ ਗੱਲ ਕਰਾਂਗੇ। ਤਹਾਨੂੰ ਖੁਦ ਇਸ ਬਾਰੇ ਪਤਾ ਨਹੀਂ ਤੇ ਮੈਨੂੰ ਕਿਵੇਂ ਪੁੱਛ ਸਕਦੇ ਹੋ।'
ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਪਹੁੰਚੀ ਦਿੱਲੀ, ਟਾਪ ਸਕੋਰਰ ਦੀ ਸੂਚੀ ’ਚ ਵੀ ਹੋਇਆ ਬਦਲਾਅ
NEXT STORY