ਸਪੋਰਟਸ ਡੈਸਕ— ਪੰਜਾਬ ਕਿੰਗਜ਼ ਖ਼ਿਲਾਫ਼ ਸੁਪਰ ਸੰਡੇ ’ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 11ਵੇਂ ਮੈਚ ’ਚ ਦਿੱਲੀ ਕੈਪੀਟਲਸ (ਡੀ. ਸੀ.) ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਆ ਗਈ ਹੈ। ਪੰਜਾਬ ਨੂੰ ਹਰਾ ਕੇ ਦਿੱਲੀ ਦੇ 3 ਮੈਚਾਂ ’ਚ 2 ਜਿੱਤ ਦੇ ਨਾਲ 4 ਅੰਕ ਹੋ ਗਏ ਹਨ। ਜਦਕਿ ਪੰਜਾਬ ਦੀ ਟੀਮ ਤਿੰਨ ਮੈਚਾਂ ’ਚ ਇਕ ਜਿੱਤ ਦੇ ਨਾਲ 2 ਅੰਕ ਲੈ ਕੇ ਸਤਵੇਂ ਸਥਾਨ ’ਤੇ ਹੈ। ਪੁਆਇੰਟ ਟੇਬਲ ’ਚ ਪਹਿਲੇ ਨੰਬਰ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੈ ਜਿਸ ਨੇ ਪਹਿਲੇ ਤਿੰਨੇ ਮੈਚ ਜਿੱਤੇ ਹਨ ਤੇ 6 ਅੰਕਾਂ ਦੇ ਨਾਲ ਪੁਆਇੰਟ ਟੇਬਲ ’ਤੇ ਚੋਟੀ ’ਤੇ ਹੈ।
ਇਹ ਵੀ ਪੜ੍ਹੋ : CSK ਤੇ RR ਵਿਚਾਲੇ ਮੁਕਾਬਲਾ ਅੱਜ, ਮੈਚ ਤੋਂ ਪਹਿਲਾਂ ਜਾਣੋ ਇਹ ਮਹੱਤਵਪੂਰਨ ਗੱਲਾਂ
ਪਹਿਲੀਆਂ ਚਾਰ ਟੀਮਾਂ ’ਚ ਤੀਜੇ ਨੰਬਰ ’ਤੇ ਮੁੰਬਈ ਇੰਡੀਅਨਜ਼ ਹੈ ਤੇ ਚੌਥੇ ਨੰਬਰ ’ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦਾ ਨਾਂ ਹੈ। ਮੁੰਬਈ 2 ਮੈਚ ਜਿੱਤ ਕੇ 4 ਅੰਕਾਂ ਦੇ ਨਾਲ ਤੀਜੇ ਜਦਕਿ ਚੇਨਈ ਸੁਪਰ ਕਿੰਗਜ਼ ਨੇ ਇਕ ਮੈਚ ਜਿੱਤ ਕੇ 2 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਹੈ। ਰਾਜਸਥਾਨ ਰਾਇਲਸ 2 ’ਚੋਂ ਇਕ ਮੈਚ ਜਿੱਤ ਕੇ 2 ਅੰਕਾਂ ਦੇ ਨਾਲ ਪੰਜਵੇਂ ਤੇ ਕੋਲਕਾਤਾ ਨਾਈਟ ਰਾਈਡਰਜ਼ 3 ’ਚੋਂ ਇਕ ਮੈਚ ਜਿੱਤ ਕੇ 2 ਅੰਕਾਂ ਦੇ ਨਾਲ ਛੇਵੇਂ ਸਥਾਨ ’ਤੇ ਹੈ। ਆਖ਼ਰੀ ਸਥਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਹੈ ਜਿਸ ਨੇ ਆਈ. ਪੀ. ਐੱਲ. 2021 ’ਚ ਅਜੇ ਤਕ 3 ਮੈਚ ਖੇਡੇ ਹਨ ਪਰ ਇਕ ’ਚ ਵੀ ਜਿੱਤ ਦਰਜ ਨਹੀਂ ਕੀਤੀ ਹੈ।
ਆਰੇਂਜ ਕੈਪ
ਆਰੇਂਜ ਕੈਪ ਦੀ ਗੱਲ ਕਰੀਏ ਤਾਂ ਪੰਜਾਬ ਖ਼ਿਲਾਫ਼ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਦਿੱਲੀ ਦੇ ਸ਼ਿਖਰ ਧਵਨ ਨੇ ਆਰੇਂਜ ਕੈਪ ਆਪਣੇ ਨਾਂ ਕੀਤੀ ਹੈ। ਧਵਨ ਦੀਆਂ 186 ਦੌੜਾਂ ਹੋ ਗਈਆਂ ਹਨ ਜਦਕਿ ਦੂਜੇ ਨੰਬਰ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਗਲੇਨ ਮੈਕਸਵੇਲ ਹਨ ਜਿਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਖ਼ਿਲਾਫ਼ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਕਾਰਣ 176 ਦੌੜਾਂ ਦੇ ਨਾਲ ਉਹ ਦੂਜੇ ਸਥਾਨ ’ਤੇ ਹਨ। ਤੀਜੇ ਨੰਬਰ ’ਤੇ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਹਨ ਜਿਨ੍ਹਾਂ ਦੀਆਂ 157 ਦੌੜਾਂ ਹਨ।
ਇਹ ਵੀ ਪੜ੍ਹੋ : IPL 2021: ਚਾਹਲ ਨੂੰ ਪਹਿਲੀ ਵਿਕਟ ਲਈ ਕਰਨਾ ਪਿਆ 3 ਮੈਚਾਂ ਦਾ ਇੰਤਜ਼ਾਰ, ਰੋ ਪਈ ਧਨਾਸ਼੍ਰੀ ਵਰਮਾ
ਨਿਤੀਸ਼ ਰਾਣਾ ਜੋ ਕਿ ਪਹਿਲੇ ਸਥਾਨ ’ਤੇ ਸਨ ਹੁਣ 155 ਦੌੜਾਂ ਦੇ ਨਾਲ ਚੌਥੇ ਸਥਾਨ ’ਤੇ ਆ ਗਏ ਹਨ। ਜਦਕਿ ਟਾਪ ਪੰਜ ’ਚ ਇਕ ਹੋਰ ਆਰ. ਸੀ. ਬੀ. ਖਿਡਾਰੀ ਏ. ਬੀ. ਡਿਵਿਲੀਅਰਸ ਹਨ ਜਿਨ੍ਹਾਂ ਦੀਆਂ 125 ਦੌੜਾਂ ਹਨ। ਡਿਵਿਲੀਅਰਸ ਨੂੰ ਕੇ. ਕੇ. ਆਰ. ਖ਼ਿਲਾਫ਼ ਖੇਡੀ ਗਈ ਪਾਰੀ ਦਾ ਫ਼ਾਇਦਾ ਮਿਲਿਆ ਤੇ ਉਹ ਟਾਪ ਪੰਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ’ਚ ਸ਼ਾਮਲ ਹੋ ਗਏ ਹਨ।
ਪਰਪਲ ਕੈਪ
ਹਰਸ਼ਲ ਪਟੇਲ ਇਕ ਵਾਰ ਫਿਰ ਚੋਟੀ ’ਤੇ ਬਣੇ ਹੋਏ ਹਨ ਪਰ ਉਨ੍ਹਾਂ ਦੇ ਵਿਕਟਾਂ ’ਚ ਵਾਧਾ ਹੋਇਆ ਹੈ ਤੇ ਕੁਲ 9 ਵਿਕਟਸ ਹੋ ਗਏ ਹਨ। ਜਦਕਿ ਮੁੰਬਈ ਦੇ ਰਾਹੁਲ ਚਾਹਰ 7 ਵਿਕਟਾਂ ਦੇ ਨਾਲ ਦੂਜੇ ਸਥਾਨ ’ਤੇ ਹਨ। ਤੀਜੇ, ਚੌਥੇ ਤੇ ਪੰਜਵੇਂ ਨੰਬਰ ’ਤੇ ਆਵੇਸ਼ ਖ਼ਾਨ, ਟ੍ਰੇਂਟ ਬੋਲਡ ਤੇ ਆਂਦਰੇ ਰਸਲ ਹਨ ਜਿਨ੍ਹਾਂ ਦੇ ਕੁੱਲ 6-6 ਵਿਕਟ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CSK v RR : ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ
NEXT STORY