ਕ੍ਰਾਈਸਟਚਰਚ- ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਆਲਰਾਊਂਡਰ ਐਸ਼ਲੇ ਗਾਰਡਨਰ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ ਤੇ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਵਨ-ਡੇ ਵਿਸ਼ਵ ਕੱਪ 'ਚ ਆਪਣੀ ਟੀਮ ਦੇ ਪਹਿਲੇ ਦੋ ਮੈਚਾਂ 'ਚ ਨਹੀਂ ਖੇਡ ਸਕੇਗੀ।
ਇਹ 24 ਸਾਲਾ ਖਿਡਾਰੀ 10 ਦਿਨ ਤਕ ਇਕਾਂਤਵਾਸ 'ਚ ਰਹੇਗੀ ਜਿਸ ਕਾਰਨ ਉਹ ਇੰਗਲੈਂਡ ਤੇ ਪਾਕਿਸਤਾਨ ਦੇ ਖ਼ਿਲਾਫ਼ ਕ੍ਰਮਵਾਰ ਸ਼ਨੀਵਾਰ ਤੇ ਮੰਗਲਵਾਰ ਨੂੰ ਹੋਣ ਵਾਲੇ ਮੈਚਾਂ 'ਚ ਨਹੀਂ ਖੇਡ ਸਕੇਗੀ। ਉਨ੍ਹਾਂ ਦੇ ਮੇਜ਼ਬਾਨ ਨਿਊਜ਼ੀਲੈਂਡ ਦੇ ਖ਼ਿਲਾਫ਼ 13 ਮਾਰਚ ਤੋਂ ਵੇਲਿੰਗਟਨ 'ਚ ਹੋਣ ਵਾਲੇ ਤੀਜੇ ਮੈਚ 'ਚ ਉਪਲੱਬਧ ਰਹਿਣ ਦੀ ਸੰਭਾਵਨਾ ਹੈ।
ਕ੍ਰਿਕਟ ਆਸਟਰੇਲੀਆ ਨੇ ਬਿਆਨ 'ਚ ਕਿਹਾ, 'ਆਸਟਰੇਲੀਆ ਦੀਆਂ ਬਾਕੀ ਸਾਰੀਆਂ ਖਿਡਾਰਨਾਂ ਤੇ ਸਹਿਯੋਗੀ ਸਟਾਫ ਦਾ ਟੈਸਟ ਨੈਗੇਟਿਵ ਆਇਆ ਹੈ।' ਵਿਸ਼ਵ ਕੱਪ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਜਿਸ 'ਚ 6 ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
BCCI ਨੇ ਜਾਰੀ ਕੀਤਾ ਸੈਂਟਰਲ ਕਾਂਟਰੈਕਟ, ਜਾਣੋ ਕਿਸ ਕ੍ਰਿਕਟਰ ਨੂੰ ਮਿਲੇਗੀ ਕਿੰਨੀ ਤਨਖ਼ਾਹ
NEXT STORY