ਪਰਥ (ਏਜੰਸੀ)- ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਹਾਰ ਤੋਂ ਬਾਅਦ ਕਿਹਾ ਕਿ ਪਾਵਰਪਲੇਅ ਵਿਚ 3 ਵਿਕਟਾਂ ਗਵਾਉਣ ਤੋਂ ਬਾਅਦ ਵਾਪਸੀ ਕਰਨਾ ਮੁਸ਼ਕਿਲ ਹੁੰਦਾ ਹੈ। ਉਸ ਨੇ ਕਿਹਾ ਕਿ ਪਾਵਰਪਲੇਅ ਵਿਚ 3 ਵਿਕਟਾਂ ਗਵਾਉਣਾ ਕਦੇ ਵੀ ਆਸਾਨ ਨਹੀਂ ਹੁੰਦਾ। ਤੁਸੀਂ ਹਮੇਸ਼ਾ ਬਰਾਬਰੀ ਦੀ ਖੇਡ ਖੇਡਣ ਦੀ ਕੋਸ਼ਿਸ਼ ਕਰਦੇ ਹੋ। ਇਸ ਮੈਚ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। 131 ਦੌੜਾਂ ਦਾ ਬਚਾਅ ਕਰਦੇ ਹੋਏ, ਅਸੀਂ ਮੈਚ ਨੂੰ ਕਾਫੀ ਅੱਗੇ ਤੱਕ ਲੈ ਗਏ ਤੇ ਇਸ ਤੋਂ ਅਸੀਂ ਬਹੁਤ ਸੰਤੁਸ਼ਟ ਹਾਂ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਜਿੱਥੇ ਵੀ ਖੇਡਦੇ ਹਾਂ, ਦਰਸ਼ਕ ਵੱਡੀ ਗਿਣਤੀ ਵਿਚ ਆਉਂਦੇ ਹਨ। ਉਮੀਦ ਹੈ ਕਿ ਉਹ ਐਡੀਲੇਡ ਵਿੱਚ ਵੀ ਸਾਡਾ ਹੌਸਲਾ ਵਧਾਉਣਗੇ।"
ਇਹ 2025 ਵਿੱਚ ਭਾਰਤ ਦੀ ਵਨਡੇ ਵਿਚ ਪਹਿਲੀ ਹਾਰ ਸੀ, ਜਿਸ ਨਾਲ ਉਸ ਦੀਆਂ ਲਗਾਤਾਰ 8 ਜਿੱਤਾਂ ਦੀ ਸਿਲਸਿਲਾ ਟੁੱਟ ਗਿਆ। ਦੱਸ ਦੇਈਏ ਕਿ ਭਾਰਤ ਨੇ ਪਾਵਰਪਲੇ ਓਵਰਾਂ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਗਿੱਲ ਤੋਂ ਇਲਾਵਾ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਦੀਆਂ ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਮਹਿਮਾਨ ਟੀਮ ਉਭਰ ਨਹੀਂ ਸਕੀ ਅਤੇ ਮੀਂਹ ਨਾਲ ਪ੍ਰਭਾਵਿਤ ਮੈਚ 7 ਵਿਕਟਾਂ ਨਾਲ ਹਾਰ ਗਈ।
ਭਾਰਤੀ ਖਿਡਾਰੀ ਦੀ ਜਿੱਤ ਤੋਂ ਖੁਸ਼ ਹੋ ਵਿਦੇਸ਼ੀ ਕੋਚ ਨੇ ਨਿਭਾਇਆ ਆਪਣਾ ਵਾਅਦਾ, ਮੁੰਡਵਾ ਲਿਆ ਸਿਰ
NEXT STORY