ਨਵੀਂ ਦਿੱਲੀ- ਅਫਗਾਨਿਸਤਾਨ ਇਸ ਸਾਲ ਦੇ ਆਖਰ 'ਚ ਆਸਟਰੇਲੀਆ ਦੇ ਨਾਲ ਆਪਣਾ ਪਹਿਲਾ ਟੈਸਟ ਖੇਡ ਸਕਦਾ ਹੈ। ਰਿਪੋਰਟ ਦੇ ਅਨੁਸਾਰ ਦੋਵਾਂ ਟੀਮਾਂ ਦੇ ਵਿਚਾਲੇ ਇਹ ਟੈਸਟ ਮੈਚ 7 ਤੋਂ 11 ਦਸੰਬਰ ਦੇ ਵਿਚ ਪਰਥ 'ਚ ਖੇਡਿਆ ਜਾ ਸਕਦਾ ਹੈ। ਰਿਪੋਰਟ ਦੇ ਅਨੁਸਾਰ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਇਸ ਮੁੱਦੇ 'ਤੇ ਚਰਚਾ ਦੇ ਆਖਰੀ ਪੜਾਅ 'ਤੇ ਹੈ ਤੇ ਸਿਰਫ ਇਕ ਗੱਲ ਜਿਸ ਦਾ ਫੈਸਲਾ ਕੀਤਾ ਜਾਣਾ ਹੈ ਉਹ ਇਹ ਹੈ ਕਿ ਮੈਚ ਦਿਨ-ਰਾਤ 'ਚ ਖੇਡਿਆ ਜਾਵੇਗਾ ਜਾਂ ਸਧਾਰਨ ਟੈਸਟ ਮੈਚ ਹੋਵੇਗਾ।
ਭਵਿੱਖ ਦੌਰਾ ਪ੍ਰੋਗਰਾਮ ਦੇ ਅਨੁਸਾਰ ਆਸਟਰੇਲੀਆ ਨੂੰ ਨਵੰਬਰ 'ਚ ਅਫਗਾਨਿਸਤਾਨ ਦੀ ਮੇਜ਼ਬਾਨੀ ਕਰਨੀ ਸੀ ਉਹ ਵੀ ਮੁਲਤਵੀ ਹੋਏ ਟੀ-20 ਵਿਸ਼ਵ ਕੱਪ ਦੇ ਤੁਰੰਤ ਬਾਅਦ ਇਸ ਵਿਸ਼ਵ ਕੱਪ ਨੂੰ ਕੋਵਿਡ-19 ਦੇ ਕਾਰਨ ਮੁਲਤਵੀ ਕਰ ਦਿੱਤਾ ਹੈ ਅਤੇ ਇਸੇ ਕਾਰਨ ਕਈ ਦੁਵੱਲੇ ਸੀਰੀਜ਼ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਹੈ। ਇਹ ਪ੍ਰਸਤਾਵਿਤ ਟੈਸਟ ਮੈਚ ਹਾਲਾਂਕਿ ਇਸ ਸਮੇਂ ਜਾਰੀ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੋਵੇਗਾ ਕਿਉਂਕਿ ਇਸ ਚੈਂਪੀਅਨਸ਼ਿਪ 'ਚ ਸਿਰਫ ਚੋਟੀ 9 ਟੀਮਾਂ ਹੀ ਹਿੱਸਾ ਲੈ ਰਹੀਆਂ ਹਨ ਤੇ ਇਸ 'ਚ ਤਿੰਨ ਅਫਗਾਨਿਸਤਾਨ, ਆਇਰਲੈਂਡ ਤੇ ਜ਼ਿੰਬਾਬਵੇ ਸ਼ਾਮਲ ਨਹੀਂ ਹੈ। ਜੇਕਰ ਆਸਟਰੇਲੀਆ ਦੇ ਨਾਲ ਟੈਸਟ ਮੈਚ ਹੁੰਦਾ ਹੈ ਤਾਂ ਇਹ ਅਫਗਾਨਿਸਤਾਨ ਦਾ ਪੰਜਵਾਂ ਟੈਸਟ ਮੈਚ ਹੋਵੇਗਾ। ਉਸ ਨੇ ਆਪਣਾ ਪਹਿਲਾ ਟੈਸਟ ਮੈਚ ਭਾਰਤ ਦੇ ਵਿਰੁੱਧ ਖੇਡਿਆ ਸੀ।
ਵੈਸਟਰਨ ਐਂਡ ਸਦਰਨ ਓਪਨ : ਸਕਾਰੀ ਦੀ ਸੇਰੇਨਾ 'ਤੇ ਸ਼ਾਨਦਾਰ ਜਿੱਤ
NEXT STORY