ਮੈਲਬੋਰਨ : ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀਆਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਛੋਟੇ ਸਵਰੂਪ ’ਚ ਤਸਮਾਨੀਆਈ ਵਿਰੋਧਤਾ ਨੂੰ ਜਾਰੀ ਰੱਖਦੇ ਹੋਏ ਵੇਲਿੰਗਟਨ ’ਚ 17 ਮਾਰਚ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਲੜੀ ’ਚ ਇਕ-ਦੂਸਰੇ ਨਾਲ ਭਿੜਨਗੀਆਂ। ਆਸਟਰੇਲੀਆਈ ਟੀਮ ਦੇ ਆਪਣੇ ਟੈਸਟ ਖਿਡਾਰੀ ਜਿਵੇਂ ਡੇਵਿਡ ਵਾਰਨਰ, ਸਟੀਵ ਸਮਿਥ, ਪੈਟ ਕਮਿੰਸ ਤੇ ਮਿਸ਼ੇਲ ਸਟਾਰਕ ਤੋਂ ਬਿਨਾਂ ਜਾਣ ਦੀ ਉਮੀਦ ਹੈ, ਜੋ ਪਾਕਿਸਤਾਨ ’ਚ ਤਿੰਨ ਮੈਚਾਂ ਦੀ ਟੈਸਟ ਲੜੀ ਖੇਡਣਗੇ। ਕ੍ਰਿਕਟ ਆਸਟਰੇਲੀਆ ਦੇ ਮੁਖੀ ਨਿਕ ਹਾਕਲੇ ਨੇ ਕਿਹਾ ਕਿ ਇਹ ਦੌਰਾ ਕੋਰੋਨਾ ਮਹਾਮਾਰੀ ਦੇ ਕਾਰਨ ਹੋਏ ਨੁਕਸਾਨ ਨੂੰ ਦੇਖਦਿਆਂ ਨਿਊਜ਼ੀਲੈਂਡ ਕ੍ਰਿਕਟ ਦੇ ਸਹਿਯੋਗ ਲਈ ਅਹਿਮ ਹੋਵੇਗਾ।
ਨਿਊਜ਼ੀਲੈਂਡ ਦੇ ਗਰਮੀਆਂ ਦੇ ਪ੍ਰੋਗਰਾਮ ’ਤੇ ਮਹਾਮਾਰੀ ਦਾ ਕਾਫ਼ੀ ਬੁਰਾ ਅਸਰ ਪਿਆ ਸੀ ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਟੀ20 ਅੰਤਰਰਾਸ਼ਟਰੀ ਦੌਰੇ ਤੋਂ ਆਪਣੇ ਨੇੜਲੇ ਗੁਆਂਢੀ ਦਾ ਸਹਿਯੋਗ ਕਰ ਸਕਣਗੇ। ਇਸ ਹਫ਼ਤੇ ਦੇ ਸ਼ੁਰੂ ’ਚ ਆਸਟਰੇਲੀਆ ਨੇ ਮਾਰਚ ਤੇ ਅਪ੍ਰੈਲ ’ਚ ਪਾਕਿਸਤਾਨ ਦੇ ਤਿੰਨ ਸਵਰੂਪਾਂ ਦੇ ਦੌਰੇ ਦੀ ਪੁਸ਼ਟੀ ਕੀਤੀ ਸੀ, ਜੋ 24 ਸਾਲਾਂ ’ਚ ਉਨ੍ਹਾਂ ਦਾ ਪਾਕਿਸਤਾਨ ਦਾ ਪਹਿਲਾ ਦੌਰਾ ਹੋਵੇਗਾ। ਨਿਊਜ਼ੀਲੈਂਡ ਦੌਰੇ ’ਤੇ ਦੋ ਹੋਰ ਟੀ20 ਅੰਤਰਰਾਸ਼ਟਰੀ ਮੈਚ 18 ਮਾਰਚ (ਵੇਲਿੰਗਟਨ) ਤੇ 20 ਮਾਰਚ (ਨੇਪੀਅਰ) ’ਚ ਖੇਡੇ ਜਾਣਗੇ।
NZ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
NEXT STORY