ਸਪੋਰਟਸ ਡੈਸਕ : ਆਈਸੀਸੀ ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ 'ਚ ਅੱਜ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਇੱਕ ਬਹੁਤ ਹੀ ਅਹਿਮ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜਿੱਥੇ ਇੰਗਲੈਂਡ ਦੀ ਟੀਮ ਪਹਿਲਾਂ ਹੀ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ, ਉੱਥੇ ਹੀ ਨਿਊਜ਼ੀਲੈਂਡ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ ਦੀ ਟਿਕਟ ਹਾਸਲ ਕਰਨ 'ਤੇ ਟਿਕੀਆਂ ਹੋਈਆਂ ਹਨ। ਅੱਜ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ।
ਪਾਕਿਸਤਾਨੀ ਫੈਨਜ਼ ਦੀਆਂ ਨਜ਼ਰਾਂ
ਇੰਗਲੈਂਡ 'ਤੇ ਇਸ ਮੈਚ ਦਾ ਨਤੀਜਾ ਪਾਕਿਸਤਾਨੀ ਟੀਮ ਦੀ ਕਿਸਮਤ ਦਾ ਫੈਸਲਾ ਵੀ ਕਰੇਗਾ। ਪਾਕਿਸਤਾਨੀ ਪ੍ਰਸ਼ੰਸਕ ਇਸ ਸਮੇਂ ਇੰਗਲੈਂਡ ਦੀ ਜਿੱਤ ਦੀ ਦੁਆ ਕਰ ਰਹੇ ਹਨ। ਜੇਕਰ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਸਿੱਧਾ ਸੈਮੀਫਾਈਨਲ ਵਿੱਚ ਪਹੁੰਚ ਜਾਵੇਗੀ ਅਤੇ ਇਸ ਦੇ ਨਾਲ ਹੀ ਪਾਕਿਸਤਾਨ ਦਾ ਇਸ ਟੂਰਨਾਮੈਂਟ ਵਿੱਚ ਸਫ਼ਰ ਖ਼ਤਮ ਹੋ ਜਾਵੇਗਾ।
ਟੀਮਾਂ ਦਾ ਹੁਣ ਤੱਕ ਦਾ ਪ੍ਰਦਰਸ਼ਨ
ਇੰਗਲੈਂਡ ਨੇ ਸੁਪਰ-8 ਦੇ ਆਪਣੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ 51 ਦੌੜਾਂ ਨਾਲ ਅਤੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਦਾ ਪਾਕਿਸਤਾਨ ਵਿਰੁੱਧ ਪਹਿਲਾ ਮੈਚ ਬਾਰਿਸ਼ ਕਾਰਨ ਧੁਲ ਗਿਆ ਸੀ, ਜਦਕਿ ਦੂਜੇ ਮੈਚ ਵਿੱਚ ਉਨ੍ਹਾਂ ਨੇ ਸ੍ਰੀਲੰਕਾ ਨੂੰ 61 ਦੌੜਾਂ ਦੇ ਵੱਡੇ ਅੰਤਰ ਨਾਲ ਮਾਤ ਦਿੱਤੀ ਸੀ।
ਹੈੱਡ-ਟੂ-ਹੈੱਡ ਰਿਕਾਰਡ
ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੰਗਲੈਂਡ ਦਾ ਪਲੜਾ ਨਿਊਜ਼ੀਲੈਂਡ 'ਤੇ ਭਾਰੀ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 30 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਇੰਗਲੈਂਡ ਨੇ 17 ਅਤੇ ਨਿਊਜ਼ੀਲੈਂਡ ਨੇ ਸਿਰਫ਼ 10 ਮੈਚ ਜਿੱਤੇ ਹਨ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੋਵੇਂ ਟੀਮਾਂ 7 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਸ ਵਿੱਚ ਇੰਗਲੈਂਡ ਨੇ 4 ਅਤੇ ਨਿਊਜ਼ੀਲੈਂਡ ਨੇ 3 ਮੁਕਾਬਲੇ ਜਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕ੍ਰਿਕਟਰ ਰਿੰਕੂ ਸਿੰਘ ਨੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ; ਅਲੀਗੜ੍ਹ ਵਿਖੇ ਨਮ ਅੱਖਾਂ ਨਾਲ ਹੋਇਆ ਸਸਕਾਰ
NEXT STORY