ਸਪੋਰਟਸ ਡੈਸਕ : 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਅਤੇ ਉਨ੍ਹਾਂ ਤੋਂ ਇੱਕ ਖਿਤਾਬ ਜ਼ਿਆਦਾ ਜੇਤੂ ਰਾਫੇਲ ਨਡਾਲ ਨੇ ਆਸਟ੍ਰੇਲੀਅਨ ਓਪਨ ਡਰਾਅ ਦੇ ਵੱਖੋ-ਵੱਖਰੇ ਹਾਫ ਹਾਸਲ ਕਰ ਲਏ ਹਨ, ਜਿਸ ਨਾਲ ਉਨ੍ਹਾਂ ਦਾ ਸਿੱਧਾ ਫਾਈਨਲ ਮੁਕਾਬਲਾ ਹੀ ਸੰਭਵ ਹੈ। 9 ਵਾਰ ਦੇ ਚੈਂਪੀਅਨ ਜੋਕੋਵਿਚ ਕੋਰੋਨਾ ਦਾ ਟੀਕਾ ਨਾ ਲੱਗਣ ਕਾਰਨ ਪਿਛਲੀ ਵਾਰ ਆਸਟਰੇਲੀਅਨ ਓਪਨ ਨਹੀਂ ਖੇਡ ਸਕੇ ਸਨ।
ਉਸ ਸਮੇਂ ਆਸਟ੍ਰੇਲੀਆ ਪਹੁੰਚਣ 'ਤੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ । ਚੌਥਾ ਦਰਜਾ ਪ੍ਰਾਪਤ ਜੋਕੋਵਿਚ ਸੋਮਵਾਰ ਨੂੰ ਪਹਿਲੇ ਦੌਰ 'ਚ ਸਪੇਨ ਦੇ ਰੋਬਰਟੋ ਕਾਰਬਾਲੇਸ ਬਾਏਨਾ ਨਾਲ ਭਿੜੇਗਾ। ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵਿਏਟੇਕ ਜਰਮਨੀ ਦੀ ਜੂਲੀ ਨੀਮੇਰ ਨਾਲ ਖੇਡੇਗੀ।
ਇਹ ਵੀ ਪੜ੍ਹੋ : ਮਲੇਸ਼ੀਆ ਓਪਨ 'ਚ ਮਾਰਿਨ ਤੋਂ ਹਾਰੀ ਸਿੰਧੂ, ਪ੍ਰਣਯ ਨੇ ਸੇਨ ਨੂੰ ਹਰਾਇਆ
ਪੋਲੈਂਡ ਦੀ ਸਵਿਤੇਜ ਇੱਥੇ 2022 ਵਿੱਚ ਸੈਮੀਫਾਈਨਲ ਵਿੱਚ ਪਹੁੰਚੀ ਸੀ। ਨਡਾਲ ਦਾ ਪਹਿਲੇ ਮੈਚ ਵਿੱਚ ਬ੍ਰਿਟੇਨ ਦੇ ਜੈਕ ਡਰਾਪਰ ਨਾਲ ਮੁਕਾਬਲਾ ਹੋਵੇਗਾ, ਜੋ ਐਡੀਲੇਡ ਇੰਟਰਨੈਸ਼ਨਲ ਵਿੱਚ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਪੰਜ ਵਾਰ ਦੇ ਉਪ ਜੇਤੂ ਐਂਡੀ ਮਰੇ ਦਾ ਸਾਹਮਣਾ ਵਿੰਬਲਡਨ ਦੇ ਸਾਬਕਾ ਉਪ ਜੇਤੂ ਇਟਲੀ ਦੇ ਮੈਟਿਓ ਬੇਰੇਟੀਨੀ ਨਾਲ ਹੋਵੇਗਾ।
ਮਰੇ ਨੇ ਵੀਰਵਾਰ ਨੂੰ ਅਭਿਆਸ ਮੈਚ 'ਚ ਆਸਟ੍ਰੇਲੀਆ ਦੇ ਅਲੈਕਸ ਡੀ ਮਿਨੌਰ ਨੂੰ ਹਰਾਇਆ ਸੀ। ਓਨਸ ਜਾਬੋਰ ਦਾ ਸਾਹਮਣਾ ਪਹਿਲੇ ਦੌਰ ਵਿੱਚ ਤਾਮਾਰਾ ਜ਼ਿਦਾਨਸੇਕ ਨਾਲ ਹੋਵੇਗਾ ਅਤੇ ਤੀਜੇ ਦਰਜੇ ਦੀ ਜੈਸਿਕਾ ਪੇਗੁਲਾ ਦਾ ਮੁਕਾਬਲਾ ਰੋਮਾਨੀਆ ਦੀ ਜੈਕਲੀਨ ਕ੍ਰਿਸਚੀਅਨ ਨਾਲ ਹੋਵੇਗਾ। ਸੱਤਵਾਂ ਦਰਜਾ ਪ੍ਰਾਪਤ ਕੋਕੋ ਗੌਫ ਦਾ ਸਾਹਮਣਾ ਕੈਟੇਰੀਨਾ ਸਿਨੀਆਕੋਵਾ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs SL, 2nd ODI : ਭਾਰਤ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ, ਸੀਰੀਜ਼ 'ਤੇ ਕੀਤਾ ਕਬਜ਼ਾ
NEXT STORY