ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਆਲ ਰਾਊਂਡਰ ਟਾਮ ਮੂਡੀ ਨੇ ਭਾਰਤ ਦੇ ਵਿਰੁੱਧ ਪਹਿਲੇ 2 ਟੈਸਟਾਂ ਵਿਚ ਜੂਝਣ ਵਾਲੇ ਸਟੀਵ ਸਮਿੱਥ ਦਾ ਸਮੱਰਥਨ ਕਰਦੇ ਹੋਏ ਕਿਹਾ, ‘‘ਇਹ ਸਟਾਰ ਬੱਲੇਬਾਜ਼ ਪਿੰਜਰੇ ਵਿਚ ਬੰਦ ਸ਼ੇਰ ਹੈ, ਜੋ ਹਮਲੇ ਲਈ ਤਿਆਰ ਹੈ।’’ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਮੰਨੇ ਜਾਣ ਵਾਲਾ ਸਮਿੱਥ ਪਹਿਲੇ 2 ਟੈਸਟਾਂ ਵਿਚ ਸਿਰਫ 10 ਸਕੋਰ ਹੀ ਬਣਾ ਸਕਿਆ ਹੈ ਅਤੇ ਮੂਡੀ ਨੇ ਕਿਹਾ ਕਿ ਉਹ ਵੱਡੀ ਪਾਰੀ ਖੇਡਣ ਲਈ ਤਿਆਰ ਹੈ।
ਮੂਡੀ ਨੇ ਕਿਹਾ, ‘‘ਤੁਹਾਨੂੰ ਉਸ ਦਾ ਰਿਕਾਰਡ ਦੇਖਣਾ ਚਾਹੀਦਾ ਹੈ, ਉਹ ਵੱਡੀ ਪਾਰੀ ਖੇਡਣ ਦੇ ਨੇੜੇ ਹੈ, ਜਿਸ ਨਾਲ ਚੰਗੇ ਪ੍ਰਦਰਸ਼ਨ ਦੀ ਗਾਰੰਟੀ ਨਹੀਂ ਮਿਲਦੀ ਪਰ ਇਹ ਤੁਹਾਨੂੰ ਦੱਸਦਾ ਹੈ ਕਿ ਉਹ ਪਿੰਜਰੇ ਵਿਚ ਬੰਦ ਸ਼ੇਰ ਹੈ, ਜੋ ਹਮਲਾ ਕਰਨ ਲਈ ਤਿਆਰ ਹੈ ਅਤੇ ਉਹ ਨਵੇਂ ਸਾਲ ਵਿਚ ਸਕੋਰ ਬਣਾਏਗਾ।"
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਗਲੇ ਕੁਝ ਦਿਨਾਂ ਵਿਚ ਵਿਸਫੋਟ ਵੇਖਣ ਨੂੰ ਮਿਲੇਗਾ : ਪੇਨ
NEXT STORY