ਸਾਊਥੰਪਟਨ – ਆਸਟਰੇਲੀਆ ਦੇ ਉਪ ਕਪਤਾਨ ਪੈਟ ਕਮਿੰਸ ਨੇ ਕਿਹਾ ਹੈ ਕਿ ਟੀਮ ਵਿਚ ਵਾਪਸੀ ਕਰਨ ਵਾਲੇ ਆਲਰਾਊਂਡਰ ਮਾਰਕਸ ਸਟੋਇੰਸ ਨੂੰ ਲੰਬੇ ਸਮੇਂ ਤਕ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਕਿ ਉਹ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਇਕ ਫਿਨਿਸ਼ਰ ਦੇ ਰੂਪ ਵਿਚ ਨਿਖਰ ਸਕੇ।
ਇੰਗਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਸਟੋਇੰਸ 18 ਗੇਂਦਾਂ 'ਤੇ ਅਜੇਤੂ 23 ਦੌੜਾਂ ਹੀ ਬਣਾ ਸਕਿਆ ਸੀ ਤੇ ਉਸਦੀ ਟੀਮ 2 ਦੌੜਾਂ ਨਾਲ ਹਾਰ ਗਈ। ਸਟੋਇੰਸ ਨੇ ਬਿੱਗ ਬੈਸ਼ ਲੀਗ ਵਿਚ ਮੈਲਬੋਰਨਸ ਸਟਾਰਸ ਲਈ 705 ਦੌੜਾਂ ਬਣਾਈਆਂ ਸਨ। ਕਮਿੰਸ ਨੇ ਕਿਹਾ,''ਅਸੀਂ ਇਸ ਬਾਰੇ ਵਿਚ ਗੱਲ ਕੀਤੀ ਹੈ। ਉਹ ਘਰੇਲੂ ਪ੍ਰਤੀਯੋਗਿਤਾਵਾਂ ਦਾ ਸਰਵਸ੍ਰੇਸ਼ਠ ਖਿਡਾਰੀ ਹੈ।'' ਉਸ ਨੇ ਕਿਹਾ,''ਕਿਸੇ ਵੀ ਕ੍ਰਿਕਟ ਟੀਮ ਵਿਚ ਮੱਧਕ੍ਰਮ ਸਭ ਤੋਂ ਮੁਸ਼ਕਿਲ ਹੈ। ਇਹ ਹੀ ਵਜ੍ਹਾ ਹੈ ਕਿ ਅਸੀਂ ਉਸ ਨੂੰ ਮੌਕਾ ਦੇਣ ਦਾ ਫੈਸਲਾ ਕੀਤ ਹੈ।''
ਉਸ ਨੇ ਕਿਹਾ,''ਐੱਮ. ਐੱਸ. ਧੋਨੀ ਦੀ ਤਰ੍ਹਾਂ ਜਿਹੜਾ ਦੁਨੀਆ ਵਿਚ ਸਰਵਸ੍ਰੇਸ਼ਠ ਵਿਚੋਂ ਸੀ, ਉਸ ਨੇ 400 ਵਨਡੇ ਮੈਚ ਖੇਡੇ। ਸਾਨੂੰ ਪਤਾ ਹੈ ਕਿ ਰਾਤੋ-ਰਾਤ ਚਮਤਕਾਰ ਨਹੀਂ ਹੋ ਸਕਦਾ ਪਰ ਸਾਨੂੰ ਸਾਰੇ ਖਿਡਾਰੀਆਂ ਨੂੰ ਪਤਾ ਹੈ ਤੇ ਉਸ 'ਤੇ (ਸਟੋਇੰਸ 'ਤੇ ) ਭਰੋਸਾ ਜਤਾਉਣਾ ਪਵੇਗਾ।'' ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਦਰਸ਼ਕਾਂ ਦੇ ਬਿਨਾਂ ਆਸਟਰੇਲੀਆ ਦਾ ਇਹ ਪਹਿਲਾ ਮੈਚ ਸੀ ਤੇ ਕਮਿੰਸ ਨੇ ਕਿਹਾ ਕਿ ਬਹੁਤ ਅਜੀਬ ਲੱਗ ਰਿਹਾ ਸੀ।
ਭਾਰਤੀ ਮਹਿਲਾ ਸ਼ਤਰੰਜ ਦਾ ਭਵਿੱਖ-ਦਿਵਿਆ ਤੇ ਵੰਤਿਕਾ
NEXT STORY