ਨਵੀਂ ਦਿੱਲੀ : ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਇਕ ਵਾਰ ਫਿਰ ਤੋਂ ਪਾਕਿਸਤਾਨ ਦੇ ਗੇਂਦਬਾਜ਼ਾਂ ਲਈ ਮੁਸੀਬਤ ਸਾਬਤ ਹੋਏ। ਉਸ ਨੇ ਐਡੀਲੇਡ ਟੈਸਟ ਵਿਚ ਤੀਹਰਾ ਸੈਂਕੜਾ ਲਗਾ ਦਿੱਤਾ ਅਤੇ ਕਈ ਰਿਕਾਰਡ ਤੋੜ ਦਿੱਤੇ। ਵਾਰਨਰ ਦੀ ਬੱਲੇਬਾਜ਼ੀ ਨੇ ਪਾਕਿਸਤਾਨ ਦੇ ਸਪਿਨਰ ਯਾਸਿਰ ਸ਼ਾਹ ਦੇ ਕਰੀਅਰ ਦੇ ਅੰਕੜੇ ਵਿਗਾੜ ਦਿੱਤੇ। ਉਸ ਨੇ ਆਸਟਰੇਲੀਆ ਖਿਲਾਫ ਪਹਿਲੀ ਪਾਰੀ ਵਿਚ 32 ਓਵਰਾਂ ਦੀ ਗੇਂਦਬਾਜ਼ੀ ਕੀਤੀ ਜਿਸ ਵਿਚ ਉਸ ਨੇ ਇਕ ਮੇਡਨ ਸੁੱੱਟ ਕੇ 197 ਦੌੜਾਂ ਦਿੱਤੀਆਂ। ਉਸ ਨੂੰ ਇਕ ਵੀ ਵਿਕਟ ਨਹੀਂ ਮਿਲਿਆ। ਇਹ ਤਾਂ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ 3 ਵਿਕਟਾਂ 'ਤੇ 589 ਦੌੜਾਂ 'ਤੇ ਪਾਰੀ ਐਲਾਨ ਕਰ ਦਿੱਤੀ ਨਹੀਂਂ ਤਾਂ ਸ਼ਾਹ ਲਗਾਤਾਰ ਦੂਜੇ ਟੈਸਟ ਵਿਚ 200 ਤੋਂ ਵੱਧ ਦੌੜਾਂ ਦੇ ਦਿੰਦੇ। ਬ੍ਰਿਸਬੇਨ ਵਿਚ ਖੇਡੇ ਗਏ ਪਹਿਲੇ ਟੈਸਟ ਵਿਚ ਯਾਸਿਰ ਸ਼ਾਹ ਨੇ 48.5 ਓਵਰਾਂ ਦੀ ਗੇਂਦਬਾਜ਼ੀ ਕੀਤੀ ਸੀ ਅਤੇ 205 ਦੌੜਾਂ ਦਿੱਤੀਆਂ ਸੀ। ਉਸ ਮੈਚ ਵਿਚ ਉਸ ਨੇ 4 ਵਿਕਟਾਂ ਲਈਆਂ ਸੀ। ਅਜਿਹੇ 'ਚ ਇਸ ਸੀਰੀਜ਼ ਵਿਚ ਯਾਸਿਰ ਨੇ ਅਜੇ ਤਕ 80.4 ਓਵਰ ਕੀਤੇ ਅਤੇ 402 ਦੌੜਾਂ ਦਿੱਤੀਆਂ, ਜਦਕਿ ਉਸ ਨੂੰ ਸਿਰਫ 4 ਵਿਕਟਾਂ ਮਿਲੀਆਂ। ਉਸ ਦੀ ਗੇਂਦਬਾਜ਼ੀ ਔਸਤ 100.5 ਦਾ ਰਿਹਾ ਅਤੇ ਉਸ ਨੂੰ ਹਰੇਕ ਵਿਕਟ ਲਈ 121 ਗੇਂਦਾਂ ਸੁੱਟਣੀਆਂ ਪਈਆਂ।
ਆਸਟਰੇਲੀਆ 'ਚ ਨਹੀਂ ਚਲਦਾ ਯਾਸਿਰ ਦਾ ਜਾਦੂ

ਵੈਸੇ ਤਾਂ ਯਾਸਿਰ ਦਾ ਆਸਟਰੇਲੀਆ ਵਿਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਅਜਿਹੇ 'ਚ ਉਸ ਦਾ ਹਾਲੀਆ ਪ੍ਰਦਰਸ਼ਨ ਕੋਈ ਨਵੀਂ ਗੱਲ ਨਹੀਂ ਹੈ। 2016-17 ਵਿਚ ਜਦੋਂ ਪਾਕਿਸਤਾਨ ਨੇ ਆਸਟਰੇਲੀਆ ਦਾ ਦੌਰਾ ਕੀਤਾ ਸੀ ਤਦ ਮੈਲਬੋਰਨ ਟੈਸਟ ਦੀ ਇਕ ਪਾਰੀ ਵਿਚ ਉਸ ਨੇ 207 ਦੌੜਾਂ ਦਿੱਤੀਆਂ ਸੀ। ਹੁਣ ਤਕ ਯਾਸਿਰ ਨੇ ਆਸਟਰੇਲੀਆ ਵਿਚ 5 ਟੈਸਟ ਖੇਡੇ ਹਨ ਅਤੇ ਉਸ ਨੇ 12 ਵਿਕਟਾਂ ਲਈਆਂ ਪਰ ਇਸ ਦੇ ਲਈ ਉਸ ਨੂੰ 1074 ਦੌੜਾਂ ਦੇਣੀਆਂ ਪਈਆਂ। ਆਸਟਰੇਲੀਆ ਵਿਚ ਉਸ ਦੀ ਗੇਂਦਬਾਜ਼ੀ ਔਸਤ 89.5 ਦੀ ਰਹੀ ਹੈ ਅਤੇ ਇਹ 100 ਦੇ ਕਰੀਬ ਵੱਧ ਰਹੀ ਹੈ।
ਵਾਰਨਰ ਨੇ ਯਾਸਿਰ ਨੂੰ ਲਿਆ ਲੰਮੇ ਹੱਥੀ

ਆਸਟਰੇਲੀਆਈ ਬੱਲੇਬਾਜ਼ਾਂ ਵਿਚ ਡੇਵਿਡ ਵਾਰਨਰ ਨੇ ਯਾਸਿਰ ਨੂੰ ਸਭ ਤੋਂ ਵੱਧ ਨਿਸ਼ਾਨੇ 'ਤੇ ਲਿਆ ਹੈ। ਐਡੀਲੇਡ ਟੈਸਟ ਵਿਚ ਉਸ ਨੇ ਪਾਕਿਸਤਾਨੀ ਗੇਂਦਬਾਜ਼ ਦੀ 110 ਗੇਂਦਾਂ 'ਤੇ 111 ਦੌੜਾਂ ਬਣਾਈਆਂ। ਸਾਲ 2000 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੱਲੇਬਾਜ਼ ਨੇ ਕਿਸੇ ਇਕ ਗੇਂਦਬਾਜ਼ ਖਿਲਾਫ ਇੰਨੀਆਂ ਦੌੜਾਂ ਬਣਾਈਆਂ ਹਨ। ਯਾਸਿਰ ਸ਼ਾਹ ਨੇ ਬ੍ਰਿਸਬੇਨ ਟੈਸਟ ਵਿਚ ਸਟੀਵ ਸਮਿਥ ਨੂੰ ਟੈਸਟ ਕ੍ਰਿਕਟ ਵਿਚ 7ਵੀਂ ਵਾਰ ਆਊਟ ਕਰਨ ਦਾ ਕਾਫੀ ਖੁਲ੍ਹ ਕੇ ਜਸ਼ਨ ਮਨਾਇਆ ਸੀ ਪਰ ਐਡੀਲੇਡ ਟੈਸਟ ਵਿਚ ਤਾਂ ਸਮਿਥ ਨੂੰ ਵੀ ਆਊਟ ਨਹੀਂ ਕਰ ਸਕੇ।
ਹੈਦਰਾਬਾਦ ਬਲਾਤਕਾਰ ਤੇ ਕਤਲ ਦੀ ਇਸ ਘਟਨਾ ਨੂੰ ਕਪਤਾਨ ਕੋਹਲੀ ਨੇ ਦੱਸਿਆ ਬੇਹੱਦ ਸ਼ਰਮਨਾਕ
NEXT STORY