ਸਪੋਰਟਸ ਡੈਸਕ- ਭਾਰਤ ਦੇ ਰਾਮਕੁਮਾਰ ਰਾਮਨਾਥਨ ਤੇ ਰੋਹਨ ਬੋਪੰਨਾ ਐਡੀਲੇਡ ਇੰਟਰਨੈਸ਼ਨਲ ਏ. ਟੀ. ਪੀ. ਟੂਰਨਾਮੈਂਟ 'ਚ ਸਖ਼ਤ ਮੁਕਾਬਲੇ 'ਚ ਮਿਲੀ ਜਿੱਤ ਤੋਂ ਬਾਅਦ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਪੁੱਜ ਗਏ ਹਨ। ਰਾਮਕੁਮਾਰ ਤੇ ਬੋਪੰਨਾ ਪਹਿਲੀ ਵਾਰ ਏ. ਟੀ. ਪੀ. ਟੂਰ ਖੇਡ ਰਹੇ ਹਨ। ਉਨ੍ਹਾਂ ਨੇ ਅੱਠਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਜੈਕਸਨ ਵਿਥ੍ਰੋ ਤੇ ਨਾਥਨਿਯੇਲ ਲਾਰਮੋਸ ਨੂੰ 6-7, 7-6, 10-4 ਨਾਲ ਹਰਾਇਆ।
ਇਹ ਵੀ ਪੜ੍ਹੋ : ਗੋਲਕੀਪਰ PR ਸ਼੍ਰੀਜੇਸ਼ ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ
ਇਸ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਦੇ ਜੈਮੀ ਕੇਰੇਟਾਨੀ ਤੇ ਬ੍ਰਾਜ਼ੀਲ ਦੇ ਫਰਨਾਂਡੋ ਰੋਂਮਬਾਲੋ ਨੂੰ 6-2, 6-1 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸ ਦੇ ਬੇਂਜਾਮਿਨ ਬੋਂਜੀ ਤੇ ਮੋਨਾਕੋ ਦੇ ਹੁਜੋ ਨਿਸ ਤੇ ਬੈਲਜੀਅਮ ਦੇ ਸੈਂਡਰ ਜਿਲੇ ਤੇ ਜੋਰਾਨ ਵਿਲੇਜੇਨ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਇਹ ਵੀ ਪੜ੍ਹੋ : 7 ਵਿਕਟਾਂ ਝਟਕਾਉਣ ਵਾਲੇ ਸ਼ਾਰਦੁਲ ਦਾ ਬਿਆਨ- ਅਜੇ ਮੇਰਾ ਸਰਵਸ੍ਰੇਸ਼ਠ ਪ੍ਰਦਰਸ਼ਨ ਆਉਣਾ ਬਾਕੀ
ਮਹਿਲਾਵਾਂ ਦੇ ਡਬਲਯੂ. ਟੀ. ਏ. 500 ਟੂਰਨਾਮੈਂਟ 'ਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਯੂਕ੍ਰੇਨ ਦੀ ਨਾਦੀਆ ਕਿਚੇਨੋਕ ਨੇ ਦੂਜਾ ਦਰਜਾ ਪ੍ਰਾਪਤ ਗੈਬ੍ਰਿਏਲਾ ਡਾਬਰੋਵਸਕੀ ਤੇ ਜਿਯੁਲਿਆਨਾ ਓਲਮੋਸ ਨੂੰ 1-6, 6-3, 10-8 ਨੂੰ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਆਸਟਰੇਲੀਆ ਦੀ ਪ੍ਰਿਸਲਿਨਾ ਹੋਨ ਤੇ ਚਾਰਲੋਟ ਪੋਕ਼ ਤੇ ਅਮਰੀਕਾ ਦੀ ਸ਼ੇਲਬੀ ਰੋਜਰਜ਼ ਤੇ ਬ੍ਰਿਟੇਨ ਦੀ ਹੀਥਰ ਵਾਟਸਨ ਦਰਮਿਆਨ ਹੋਣ ਵਾਲੇ ਜੇਤੂ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗੋਲਕੀਪਰ PR ਸ਼੍ਰੀਜੇਸ਼ ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ
NEXT STORY