ਜੋਹਾਨਸਬਰਗ- ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਾਰਦੁਲ ਠਾਕੁਰ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਇਕ ਭਾਰਤੀ ਖਿਡਾਰੀ ਵਜੋਂ ਟੈਸਟ ਕ੍ਰਿਕਟ 'ਚ ਸਰਵਸ੍ਰੇਸ਼ਠ ਗੇਂਦਬਾਜ਼ੀ ਦੇ ਅੰਕੜੇ ਨੂੰ ਆਪਣੇ ਨਾਂ ਕੀਤਾ। ਸ਼ਾਰਦੁਲ ਠਾਕੁਰ ਨੇ ਦੱ. ਅਫ਼ਰੀਕਾ ਦੀ ਪਹਿਲੀ ਪਾਰੀ ਦੇ 7 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਪੂਰੀ ਟੀਮ 229 ਦੌੜਾਂ 'ਤੇ ਆਲਆਊਟ ਹੋ ਗਈ। ਪਰ ਇਸ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਸ਼ਾਰਦੁਲ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : ਟੈਨਿਸ ਸਟਾਰ ਸਲੋਏਨ ਨੇ ਫੁੱਟਬਾਲਰ ਅਲਟੀਡੋਰ ਨਾਲ ਕਰਾਇਆ ਵਿਆਹ
ਸ਼ਾਰਦੁਲ ਨੇ ਕਿਹਾ ਕਿ ਲਾਲ ਗੇਂਦ ਕ੍ਰਿਕਟ ਤੇ ਸਫ਼ੈਦ ਗੇਂਦ ਕ੍ਰਿਕਟ ਦੇ ਨਾਲ ਘਰੇਲੂ ਕ੍ਰਿਕਟ 'ਚ ਮੇਰੇ ਪ੍ਰਦਰਸ਼ਨ ਨੂੰ ਪੁਰਸਕਾਰ ਮਿਲਿਆ ਹੈ। ਜਦੋਂ ਵੀ ਮੈਨੂੰ ਭਾਰਤ ਲਈ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਹਮੇਸ਼ਾ ਇਸ ਲਈ ਤਿਆਰ ਰਹਿੰਦਾ ਹਾਂ। ਖ਼ਾਸ ਤੌਰ 'ਤੇ ਟੈਸਟ ਕ੍ਰਿਕਟ 'ਚ ਕਿਉਂਕਿ ਇਹ ਖੇਡ ਦਾ ਸਭ ਤੋਂ ਸ਼ੁੱਧ (ਖ਼ਾਲਸ) ਰੂਪ ਹੈ। ਜਦੋਂ ਵੀ ਮੈਂ ਲਾਲ ਗੇਂਦ ਨਾਲ ਕ੍ਰਿਕਟ ਖੇਡ ਰਿਹਾ ਹੁੰਦਾ ਹਾਂ ਤਾਂ ਮੇਰੀ ਊਰਜਾ ਉਹੀ ਹੁੰਦੀ ਹੈ ਤੇ ਮੈਂ ਟੀਮ ਲਈ ਵਿਕਟ ਲੈਣ ਨੂੰ ਤਿਆਰ ਰਹਿੰਦਾ ਹਾਂ।
ਇਹ ਵੀ ਪੜ੍ਹੋ : ਅਸਟ੍ਰੇਲੀਆਈ ਕ੍ਰਿਕਟ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ
ਦੂਜੇ ਦਿਨ ਦੇ ਖੇਡ ਖ਼ਤਮ ਹੋਣ ਤਕ ਭਾਰਤੀ ਟੀਮ ਨੇ ਸਕੋਰ ਬੋਰਡ 'ਤੇ 2 ਵਿਕਟਾਂ ਗੁਆ ਕੇ 85 ਦੌੜਾਂ ਬਣਾ ਲਈਆਂ ਸਨ। ਇਸ ਦੇ ਨਾਲ ਹੀ ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 58 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਕ੍ਰੀਜ਼ 'ਤੇ ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਣੇ ਦੀ ਜੋੜੀ ਮੌਜੂਦ ਸੀ ਤੇ ਭਾਰਤੀ ਟੀਮ ਨੂੰ ਇਨ੍ਹਾਂ ਦੋਵੇਂ ਖਿਡਾਰੀਆਂ ਤੋਂ ਕਾਫ਼ੀ ਉਮੀਦਾਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
SA v IND : ਤੀਜੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 118/2
NEXT STORY