ਮੈਲਬੋਰਨ— ਆਸਟਰੇਲੀਆਈ ਮਹਿਲਾ ਏ ਟੀਮ ਦੀ ਕੋਚ ਲੀਨ ਪੁਲਟਨ ਨੇ ਭਾਰਤ ਦੀ ਨੋਜਵਾਨ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਵਿੱਖ ਦਾ ਸਿਤਾਰਾ ਸਾਬਤ ਹੋਵੇਗੀ। ਭਾਰਤ ਏ ਮਹਿਲਾ ਟੀਮ ਦੇ ਲਈ ਖੇਡਦੇ ਹੋਏ 15 ਸਾਲਾ ਦੀ ਸ਼ੇਫਾਲੀ ਨੇ ਆਸਟਰਲੀਆ ਏ ਵਿਰੁੱਧ ਪਿਛਲੇ ਮਹੀਨੇ 78 ਗੇਂਦਾਂ 'ਚ 124 ਦੌੜਾਂ ਬਣਾਈਆਂ।

ਪੁਲਟਨ ਨੇ ਸ਼ੇਫਾਲੀ ਨੂੰ ਕਿਹਾ ਕਿ ਉਹ ਕਮਾਲ ਦੀ ਪ੍ਰਤੀਭਾਸ਼ਾਲੀ ਹੈ। ਉਹ ਸਿਰਫ 15 ਸਾਲ ਦੀ ਹੈ ਤੇ ਬਹੁਤ ਸ਼ਾਨਦਾਰ ਖੇਡ ਦੀ ਹੈ। ਆਉਣ ਵਾਲੇ ਕੁਝ ਸਮੇਂ 'ਚ ਉਹ ਬਿਹਤਰ ਖਿਡਾਰੀ ਸਾਬਤ ਹੋਵੇਗੀ। ਰੋਹਤਕ 'ਚ ਜਨਮੀ ਵਰਮਾ ਨੇ ਭਾਰਤ ਲਈ 9 ਟੀ-20 'ਚ 222 ਦੌੜਾਂ ਬਣਾਈਆਂ ਹਨ। ਨਵੰਬਰ 'ਚ ਵੈਸਟਇੰਡੀਜ਼ ਵਿਰੁੱਧ ਟੀ-20 ਮੈਚ 'ਚ ਉਸ ਨੇ 49 ਗੇਂਦਾਂ 'ਚ 73 ਦੌੜਾਂ ਬਣਾਈਆਂ ਸਨ। ਪੁਲਟਨ ਨੇ ਅੱਗੇ ਕਿਹਾ ਕਿ ਉਹ ਭਾਵੇਂ ਹੀ ਸਿਰਫ 15 ਸਾਲ ਦੀ ਹੈ ਪਰ ਬਹੁਤ ਲੰਮੀ ਤੇ ਮਜ਼ਬੂਤ ਹੈ। ਉਹ ਬੱਲੇਬਾਜ਼ੀ ਕਰਨ ਆਈ ਤਾਂ ਸੋਚਿਆ ਕਿ ਇੰਨ੍ਹੀ ਛੋਟੀ ਨਹੀਂ ਹੋ ਸਕਦੀ। ਭਾਰਤ ਨੇ ਪਿਛਲੇ ਕੁਝ ਲੰਮੇ ਸਮੇਂ 'ਚ ਸ਼ਾਨਦਾਰ ਸਲਾਮੀ ਬੱਲੇਬਾਜ਼ ਦਿੱਤੇ ਹਨ ਤੇ ਜਿਨ੍ਹਾਂ ਦੀ ਤਕਨੀਕ ਵਧੀਆ ਰਹੀ ਹੈ। ਉਸ ਨੂੰ ਖੇਡਦਿਆ ਦੇਖ ਕੇ ਮਜ਼ਾ ਆਉਂਦਾ ਹੈ।
ਮਯੰਕ ਨੂੰ ਸਖਤ ਮਿਹਨਤ ਦਾ ਇਨਾਮ ਮਿਲਿਆ : ਨਾਇਰ
NEXT STORY