ਨਵੀਂ ਦਿੱਲੀ- ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਸ਼ੁੱਕਰਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕ ਖੇਡਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਐੱਸ.ਐੱਸ.1 ਮੁਕਾਬਲੇ ਦਾ ਕਾਂਸੀ ਤਮਗ਼ਾ ਹਾਸਲ ਕੀਤਾ ਜਿਸ ਨਾਲ ਉਹ ਦੋ ਪੈਰਾਲੰਪਿਕ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। 19 ਸਾਲਾ ਦੀ ਲੇਖਰਾ ਇਸ ਤੋਂ ਪਹਿਲਾ 10 ਮੀਟਰ ਏਅਰ ਰਾਈਫ਼ਲ ਸਟੈਂਡਿੰਗ ਐੱਸ.ਐੱਚ1 ਪ੍ਰਤੀਯੋਗਿਤਾ 'ਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।
ਇਹ ਵੀ ਪੜ੍ਹੋ : ਅਵਨੀ ਲੇਖਰਾ ਨੇ ਪੈਰਾਲੰਪਿਕ 'ਚ ਜਿੱਤਿਆ ਇਕ ਹੋਰ ਤਮਗ਼ਾ, ਦੋ ਤਮਗ਼ੇ ਜਿੱਤ ਸਿਰਜਿਆ ਇਤਿਹਾਸ
ਲੇਖਰਾ ਨੇ 50 ਮੀਟਰ ਥ੍ਰੀ ਪੋਜ਼ੀਸ਼ਨ ਐੱਸ.ਐੱਚ.1 ਮੁਕਾਬਲੇ 'ਚ 1176 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹਿ ਕੇ ਕੁਆਲੀਫ਼ਾਈ ਕੀਤਾ ਸੀ। ਫਾਈਨਲ ਕਾਫੀ ਚੁਣੌਤੀਪੂਰਨ ਰਿਹਾ ਜਿਸ 'ਚ ਲੇਖਰਾ ਨੇ ਕੁਲ 445.9 ਅੰਕ ਦਾ ਸਕੋਰ ਬਣਾਇਆ ਤੇ ਉਹ ਯੂਕ੍ਰੇਨ ਦੀ ਇਰਿਨਾ ਸ਼ਵੇਟਨਕ ਤੋਂ ਅੱਗੇ ਰਹਿ ਕੇ ਤਗਮ਼ਾ ਹਾਸਲ ਕਰਨ 'ਚ ਸਫ਼ਲ ਰਹੀ। ਜਦਕਿ ਯੂਕ੍ਰੇਨ ਦੀ ਨਿਸ਼ਾਨੇਬਾਜ਼ ਐਲੀਮਿਨੇਸ਼ਨ 'ਚ ਖ਼ਰਾਬ ਸ਼ਾਟ ਨਾਲ ਤਮਗ਼ੇ ਤੋਂ ਖੁੰਝ ਗਈ। ਜੈਪੁਰ ਦੀ ਨਿਸ਼ਾਨੇਬਾਜ਼ ਦੇ 2012 'ਚ ਹੋਏ ਕਾਰ ਹਾਦਸੇ 'ਚ ਰੀੜ ਦੀ ਹੱਡੀ 'ਚ ਸੱਟ ਲਗ ਗਈ ਸੀ, ਉਨ੍ਹਾਂ ਨੇ 10 ਮੀਟਰ ਏਅਰ ਰਾਈਫ਼ਲ ਸਟੈਂਡਿੰਗ ਐੱਸ.ਐੱਚ.1 ਮੁਕਾਬਲੇ 'ਚ 249.6 ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਕੇ ਪੈਰਾਲੰਪਿਕ ਦਾ ਨਵਾਂ ਰਿਕਾਰਡ ਬਣਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਿੱਜੀ ਕੋਚ ਰੱਖਣਾ ਹੰਕਾਰ ਨਹੀਂ ਜ਼ਰੂਰਤ ਹੈ : ਮਨਿਕਾ ਬਤਰਾ
NEXT STORY