ਨਵੀਂ ਦਿੱਲੀ— ਭਾਰਤ ਦੀ ਸ਼ਾਨ ਬੈਡਮਿੰਟਨ ਸਟਾਰ ਖਿਡਾਰੀ ਪੀ ਵੀ ਸਿੰਧੂ ਦਾ ਅੱਜ 22ਵਾਂ ਜਨਮਦਿਨ ਹੈ। ਓਲੰਪਿਕ ਖੇਡਾਂ 'ਚ ਮਹਿਲਾ ਸਿੰਗਲ ਬੈਡਮਿੰਟਨ ਦਾ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਖਿਡਾਰੀ ਹੈ। ਉਹ ਦੇਸ਼ ਦੀਆਂ ਲੜਕੀਆਂ ਲਈ ਇਕ ਬਹੁਤ ਵੱਡੀ ਪ੍ਰੇਰਣਾ ਹੈ। ਸਿੰਧੂ ਨੇ ਆਪਣੇ ਖੇਡ ਦੇ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਸਿਰ ਗਰਵ ਨਾਲ ਉੱਚਾ ਕਰ ਦਿੱਤਾ ਹੈ।
ਸਿੰਧੂ ਨਾਲ ਜੁੜਿਆ ਕੁਝ ਖਾਸ ਗੱਲਾ—
ਬਾਲੀਵਾਲ ਖੇਡ ਚੁੱਕੇ ਹਨ ਸਿੰਧੂ ਦੇ ਮਾਤਾ-ਪਿਤਾ
ਸਿੰਧੂ ਦਾ ਜਨਮ 5 ਜੁਲਾਈ 1995 'ਚ ਪੇਸ਼ੇਵਰ ਵਾਲੀਬਾਲ ਦੇ ਖਿਡਾਰੀ ਪੀ. ਵੀ. ਰਮਨ ਅਤੇ ਪੀ. ਵਿਜਆ ਦੇ ਘਰ ਹੋਇਆ। ਉਸ ਦੇ ਮਾਤਾ-ਪਿਤਾ ਭਾਵੇਂ ਹੀ ਵਾਲੀਬਾਲ ਦੇ ਖਿਡਾਰੀ ਸੀ, ਪਰ ਸਿੰਧੂ ਨੇ ਬੈਡਮਿੰਟਨ ਦੇ ਖੇਡ 'ਚ ਰੂਚੀ ਦੇਣਾ ਪਸੰਦ ਕੀਤਾ। ਜਦੋਂ ਉਹ 8 ਸਾਲ ਦੀ ਸੀ ਤਾਂ ਉਸ ਨੇ 2001 ਦੇ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨ ਬਣੇ ਪੁਲੇਲਾ ਗੋਪੀਚੰਦ ਨਾਲ ਪ੍ਰਭਾਵਿਤ ਹੋ ਕੇ ਬੈਡਮਿੰਟਨ ਨੂੰ ਆਪਣਾ ਕਰੀਅਰ ਚੁਣਿਆ।
2010 'ਚ ਸ਼ੁਰੂ ਕੀਤਾ ਆਪਣਾ ਅੰਤਰਰਾਸ਼ਟਰੀ ਪੱਧਰ ਬੈਡਮਿੰਟਨ ਕਰੀਅਰ
2010 'ਚ ਸਿੰਧੂ ਨੇ ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਕੁਆਰਟਰ ਫਾਈਨਲ 'ਚ ਪਹੁੰਚ ਕੇ ਆਪਣੀ ਪਹਿਚਾਨ ਹੋਰ ਵੀ ਮਜਬੂਤ ਕਰ ਲਈ. ਇਸ ਦੇ ਨਾਲ ਹੀ ਸਿੰਧੂ ਨੇ ਸੀਨੀਅਰ ਟੀਮ 'ਚ ਆਪਣੀ ਜਗ੍ਹਾ ਬਣਾ ਲਈ। ਇਹ ਅੰਤਰਰਾਸ਼ਟਰੀ ਪੱਧਰ 'ਤੇ ਸਿੰਧੂ ਦਾ ਪਹਿਲਾਂ ਕਦਮ ਸੀ। 2013 'ਚ ਸਿੰਧੂ ਨੇ ਮਲੇਸ਼ੀਆ ਓਪਨ ਖਿਤਾਬ ਜਿੱਤਿਆ ਅਤੇ ਉਹ ਸੁਰਖੀਆਂ 'ਚ ਆ ਗਈ। 2016 ਓਲੰਪਿਕ 'ਚ ਕੀਤਾ ਭਾਰਤ ਦਾ ਨਾਂ ਰੋਸ਼ਨ
ਰੀਓ ਓਲੰਪਿਕ 'ਚ ਸਿੰਧੂ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ ਬਣੀ। ਸਾਰੀ ਉਮੀਦ ਸਿੰਧੂ ਨਾਲ ਸੀ। ਸਿੰਧੂ ਨੇ ਪ੍ਰਸ਼ੰਸਕਾਂ ਨੂੰ ਵਿਰਾਸ਼ ਹੋਣ ਦਾ ਕੋਈ ਮੌਕਾਨ ਹੀਂ ਦਿੱਤਾ। ਫਾਈਨਲ 'ਚ ਸਪੇਨ ਦੀ ਦਿੱਗਜ ਕੈਰੋਲੀਨਾ ਮਾਰਿਨਾ ਨਾਲ ਸਖਤ ਮੁਕਾਬਲੇ ਤੋਂ ਬਾਅਦ ਹਾਰ ਤਾਂ ਮਿਲੀ ਪਰ ਉਹ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਮਹਿਲੀ ਬਣ ਗਈ। ਉਹ ਓਲੰਪਿਕ ਚਾਂਦੀ ਤਮਗਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰੀ ਵੀ ਬਣ ਗਈ ਸੀ। ਪੂਰੇ ਦੇਸ਼ 'ਚ ਉਸ ਦਾ ਸਨਮਾਨ ਹੋਇਆ ਅਤੇ ਉਮੀਦ ਹੁਣ ਵੀ ਜਾਰੀ ਹੈ।
ਕਾਮਯਾਬੀ ਪਿੱਛੇ ਹੈ ਕੋਚ ਦਾ ਵੱਡਾ ਹੱਥ
2001 'ਚ ਆਲ ਰਾਊਂਡਰ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਵਾਲੇ ਗੋਪੀਚੰਦ ਦੀ ਸਫਲਤਾ ਨੂੰ ਦੇਖ ਸਿੰਧੂ ਇਨ੍ਹਾਂ ਪ੍ਰੇਰਿਤ ਹੋਈ ਕਿ 8 ਸਾਲ ਦੀ ਉਮਰ 'ਚ ਹੀ ਉਸ ਨੇ ਬੈਡਮਿੰਟਨ 'ਚ ਆਪਣੀ ਰੂਚੀ ਦਿਖਾਈ। ਗੋਪੀਚੰਦ ਦੀ ਵਜ੍ਹਾ ਨਾਲ ਸਿੰਧੂ ਨੇ ਵਾਲੀਬਾਲ ਦੀ ਬੈਡਮਿੰਟਨ ਨੂੰ ਚੁਣਿਆ। ਗੋਪੀਚੰਦ ਦੀ ਬੈਡਮਿੰਟਨ ਅਕਾਦਮੀ 'ਚ ਦਾਖਲ ਹੋਣ ਤੋਂ ਬਾਅਦ ਸਿੰਧੂ ਨੇ ਆਪਣੀ ਪ੍ਰਤਿਭਾ ਦੇ ਦਮ 'ਤੇ ਬਿਹਤਰੀਨ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ : ਚੋਟੀ ਦੇ ਤੀਜੇ ਸਥਾਨ 'ਤੇ ਟਿਕੀਆਂ ਭਾਰਤ ਦੀਆਂ ਨਜ਼ਰਾਂ
NEXT STORY