ਸਪੋਰਟਸ ਡੈਸਕ- ਪਾਕਿਸਤਾਨ ਦੇ ਖ਼ਿਲਾਫ਼ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ. ਸੀ. ਸੀ. ਟੀ-20 ਵਰਲਡ ਕੱਪ ਦੇ ਮੈਚ 'ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 152 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਪਾਕਿਸਤਾਨ ਨੇ ਬਿਨਾ ਵਿਕਟ ਗੁਆਏ 17.5 ਓਵਰ 'ਚ ਹੀ ਹਾਸਲ ਕਰ ਲਿਆ। ਪਾਕਿਸਤਾਨ ਦੀ ਇਸ ਇਤਿਹਾਸਕ ਜਿੱਤ ਦੇ ਦੌਰਾਨ ਸਟੇਡੀਅਮ 'ਚ ਕਈ ਕ੍ਰਿਕਟਰਾਂ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ ਜਿਸ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਪਿਤਾ ਵੀ ਸ਼ਾਮਲ ਸਨ, ਜੋ ਜਿੱਤ ਦੇ ਬਾਅਦ ਭਾਵੁਕ ਹੋ ਗਏ।
ਇਹ ਵੀ ਪੜ੍ਹੋ : ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’
ਪਾਕਿਸਤਾਨ ਦੇ ਕਪਤਾਨ ਇਸ ਜਿੱਤ ਦੇ ਬਾਅਦ ਪਹਿਲੇ ਅਜਿਹੇ ਪਾਕਿਸਤਾਨੀ ਕਪਤਾਨ ਬਣ ਗਏ ਹਨ ਜਿਨ੍ਹਾਂ ਨੇ ਟੀ-20 ਵਰਲਡ ਕੱਪ 'ਚ ਭਾਰਤ ਨੂੰ ਹਰਾਇਆ। ਇਸ ਤੋਂ ਕੋਈ ਵੀ ਪਾਕਿ ਕਪਤਾਨ ਇਹ ਕਮਾਲ ਨਾ ਕਰ ਸਕਿਆ । ਬਾਬਰ ਆਜ਼ਮ ਦੇ ਪਿਤਾ ਪਾਕਿਸਤਾਨ ਦੀ ਇਸ ਜਿੱਤ ਨਾਲ ਇੰਨੇ ਖ਼ੁਸ਼ ਸਨ ਕਿ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਬਾਬਰ ਦੇ ਪਿਤਾ ਰੋ ਰਹੇ ਹਨ ਤੇ ਲੋਕ ਉਨ੍ਹਾਂ ਨੂੰ ਪਾਕਿਸਤਾਨ ਦੀ ਜਿੱਤ 'ਤੇ ਵਧਾਈ ਦੇ ਰਹੇ ਹਨ।
ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਸਸਤੇ 'ਚ ਦੋਵੇਂ ਓਪਰਨਾਂ ਨੂੰ ਗੁਆ ਦਿੱਤਾ। ਰੋਹਿਤ ਸ਼ਰਮਾ ਸਿਫ਼ਰ ਜਦਕਿ ਕੇ. ਐੱਲ. ਰਾਹੁਲ ਸਿਰਫ 3 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਕਪਤਾਨ ਵਿਰਾਟ ਕੋਹਲੀ ਦੀ ਅਰਧ ਸੈਂਕੜੇ ਵਾਲੀ ਪਾਰੀ ਨੇ ਭਾਰਤ ਨੂੰ ਸੰਭਾਲਿਆ ਤੇ ਭਾਰਤੀ ਟੀਮ 151 ਦੌੜਾਂ ਬਣਾਉਣ 'ਚ ਸਫਲ ਰਹੀ। ਹਾਲਾਂਕਿ ਇਸ ਤੋਂ ਬਾਅਦ ਭਾਰਤ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਤੇ ਗੇਂਦਬਾਜ਼ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵਿਕਟ ਹਾਸਲ ਨਾ ਕਰ ਸਕੇ ਤੇ ਪਾਕਿਸਤਾਨ ਨੇ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ
ਪਾਕਿਸਤਾਨ ਵਲੋਂ ਸ਼ਾਹੀਨ ਅਫ਼ਰੀਦੀ ਨੇ 31 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ ਜਿਨ੍ਹਾਂ 'ਚ ਤਿੰਨੋ ਵੱਡੇ ਵਿਕਟ ਰੋਹਿਤ, ਰਾਹੁਲ ਤੇ ਕੋਹਲੀ ਸ਼ਾਮਲ ਸਨ। ਜਦਕਿ ਭਾਰਤ ਵਲੋਂ ਮੁੱਖ ਤੇਜ਼ ਗੇਂਦਬਾਜ਼ਾਂ 'ਚੋਂ ਇਕ ਮੁਹੰਮਦ ਸ਼ੰਮੀ ਸਭ ਤੋਂ ਮਹਿੰਗੇ ਸਾਬਤ ਹੋਏ ਜਿਨ੍ਹਾਂ ਨੇ 43 ਦੌੜਾਂ ਲੁਟਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’
NEXT STORY