ਇਸਲਾਮਾਬਾਦ (ਪਾਕਿਸਤਾਨ)- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਫ਼ਾਰਮ 'ਚ ਗਿਰਾਵਟ ਦੇ ਬਾਅਦ ਉਨ੍ਹਾਂ ਦੇ ਸਮਰਥਨ 'ਚ ਆਏ ਹਨ। ਕੋਹਲੀ 2019 ਦੇ ਬਾਅਦ ਤੋਂ ਖ਼ਰਾਬ ਦੌਰ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਦੇ ਬੱਲੇ ਤੋਂ ਤਿੰਨ ਸਾਲ ਤੋਂ ਸੈਂਕੜਾ ਵੀ ਨਹੀਂ ਨਿਕਲਿਆ ਹੈ। ਹੁਣ ਇੰਗਲੈਂਡ ਦੇ ਖ਼ਿਲਾਫ਼ ਹਾਲੀਆ ਟੀ20 ਸੀਰੀਜ਼ 'ਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਦੂਜੇ ਵਨ-ਡੇ 'ਚ ਸ਼ਾਮਲ ਹੋਏ ਕੋਹਲੀ ਦਾ ਬੱਲਾ ਨਹੀਂ ਚਲਿਆ। ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਵਨ-ਡੇ ਮੈਚ 'ਚ ਕਮਰ 'ਚ ਸੱਟ ਲੱਗਣ ਦੇ ਬਾਅਦ ਕੋਹਲੀ ਨੇ ਦੂਜੇ ਮੈਚ 'ਚ ਸਿਰਫ਼ 16 ਦੌੜਾਂ ਬਣਾਈਆਂ ਜਿਸ 'ਚ ਭਾਰਤ 100 ਦੌੜਾਂ ਨਾਲ ਹਾਰ ਗਿਆ।
ਇਹ ਵੀ ਪੜ੍ਹੋ : ਵੈਸਟ ਇੰਡੀਜ਼ ਦੀ ਟੀ-20 ਸੀਰੀਜ਼ ਲਈ ਕੁਲਦੀਪ ਤੇ ਅਸ਼ਵਿਨ ਦੀ ਵਾਪਸੀ
ਬਾਬਰ ਨੇ ਟਵਿੱਟਰ 'ਤੇ ਕੋਹਲੀ ਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਇਹ ਵੀ ਬੀਤ ਜਾਵੇਗਾ। ਮਜ਼ਬੂਤ ਰਹੋ, ਵਿਰਾਟ ਕੋਹਲੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਆਈ. ਸੀ. ਸੀ. ਨੂੰ ਦਿੱਤੇ ਇਕ ਇੰਟਰਵਿਊ 'ਚ ਕੋਹਲੀ ਦਾ ਸਮਰਥਨ ਕੀਤਾ ਸੀ, ਜਦਕਿ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਵਨ-ਡੇ 'ਚ ਜਿੱਤ ਦੇ ਬਾਅਦ ਜਸਪ੍ਰੀਤ ਬੁਮਰਾਹ ਵੀ ਕੋਹਲੀ ਦੇ ਸਮਰਥਨ 'ਚ ਉਤਰੇ ਸਨ।
ਇਹ ਵੀ ਪੜ੍ਹੋ : ਗ੍ਰੇਟ ਖਲੀ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਤੋਂ ਬਾਅਦ ਮੰਗਿਆ ਇਨਸਾਫ਼
ਜ਼ਿਕਰਯੋਗ ਹੈ ਕਿ ਆਸਟਰੇਲੀਆ ਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਹਾਲ ਦੀ ਸੀਰੀਜ਼ 'ਚ ਕੌਮਾਂਤਰੀ ਸੈਂਕੜਾ ਬਣਾਉਣ ਦੇ ਨਾਲ-ਨਾਲ ਪਿਛਲੇ ਮਹੀਨੇ ਲਾਹੌਰ 'ਚ ਆਸਟਰੇਲੀਆ ਦੇ ਖ਼ਿਲਾਫ਼ ਇਕ ਟੀ20 ਅਰਧ ਸੈਂਕੜਾ ਬਣਾਉਣ ਵਾਲੇ ਬਾਬਰ ਵਨ-ਡੇ ਤੇ ਟੀ20 ਕੌਮਾਂਤਰੀ ਦੋਵੇਂ ਫਾਰਮੈਟ 'ਚ ਆਈ. ਸੀ. ਸੀ. ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਹਨ ਤੇ ਟੈਸਟ ਫਾਰਮੈਟ 'ਚ ਚੌਥੇ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Singapore Open : ਭਾਰਤੀ ਸ਼ਟਲਰ ਸਿੰਧੂ, ਸਾਇਨਾ ਤੇ ਪ੍ਰਣਯ ਕੁਆਰਟਰ ਫਾਈਨਲ 'ਚ
NEXT STORY