ਮੁੰਬਈ (ਭਾਸ਼ਾ)- ਬੀ. ਸੀ. ਸੀ. ਆਈ. ਵੀਰਵਾਰ ਨੂੰ ਇਸ ਮਹੀਨੇ ਦੇ ਅੰਤ ’ਚ ਕੈਰੇਬੀਅਨ ’ਚ ਖੇਡੀ ਜਾਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ, ਜਿਸ ’ਚ ਵਿਰਾਟ ਕੋਹਲੀ, ਯੁਜਵੇਂਦਰ ਚਾਹਲ ਤੇ ਜਸਪ੍ਰੀਤ ਬੁਮਰਾਹ ਦਾ ਨਾਂ ਸ਼ਾਮਿਲ ਨਹੀਂ ਹੈ। 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਰੋਹਿਤ ਸ਼ਰਮਾ ਸੰਭਾਲਣਗੇ। ਲੋਕੇਸ਼ ਰਾਹੁਲ ਨੂੰ ਟੀਮ ’ਚ ਜਗ੍ਹਾ ਦਿੱਤੀ ਗਈ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਫਿਟਨੈੱਸ ਸਾਬਤ ਕਰਨੀ ਹੋਵੇਗੀ।
ਪਿਛਲੇ ਸਾਲ ਨਵੰਬਰ ’ਚ ਨਿਊਜ਼ੀਲੈਂਡ ਖਿਲਾਫ ਟੀ-20 ਟੀਮ ਦਾ ਹਿੱਸਾ ਰਹੇ ਰਵੀਚੰਦਰਨ ਅਸ਼ਵਿਨ ਨੇ ਇਸ ਫਾਰਮੈਟ ’ਚ ਵਾਪਸੀ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਸਪਿਨ ਗੇਂਦਬਾਜ਼ੀ ਦਾ ਭਾਰ ਕੁਲਦੀਪ ਯਾਦਵ (ਫਿਟਨੈੱਸ ਸਾਬਤ ਕਰਨ ਤੋਂ ਬਾਅਦ), ਰਵੀ ਬਿਸ਼ਨੋਈ, ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਦੇ ਮੋਢਿਆਂ ’ਤੇ ਹੋਵੇਗਾ। ਵਨਡੇ ਸੀਰੀਜ਼ ਤੋਂ ਆਰਾਮ ਮਿਲਣ ਤੋਂ ਬਾਅਦ ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਟੀ-20 ਅੰਤਰਰਾਸ਼ਟਰੀ ਮੈਚ ਖੇਡਣਗੇ। ਵੈਸਟਇੰਡੀਜ਼ ਦੌਰੇ ਦੀ ਸ਼ੁਰੂਆਤ 3 ਮੈਚਾਂ ਦੀ ਵਨਡੇ ਸੀਰੀਜ਼ ਨਾਲ ਹੋਵੇਗੀ, ਜਿੱਥੇ ਸ਼ਿਖਰ ਧਵਨ ਭਾਰਤੀ ਕਪਤਾਨ ਹੋਣਗੇ। ਇਸ ਤੋਂ ਬਾਅਦ ਟੀ-20 ਸੀਰੀਜ਼ ਦਾ ਪਹਿਲਾ ਮੈਚ 29 ਜੁਲਾਈ ਨੂੰ ਤ੍ਰਿਨੀਦਾਦ ’ਚ ਖੇਡਿਆ ਜਾਵੇਗਾ, ਜਦਕਿ ਅਗਲੇ 2 ਮੈਚ ਸੇਂਟ ਕਿਟਸ ’ਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵੇਂ ਟੀਮਾਂ ਫਲੋਰਿਡਾ ਲਈ ਰਵਾਨਾ ਹੋਣਗੀਆਂ, ਜਿੱਥੇ ਆਖਰੀ 2 ਮੈਚ ਹੋਣਗੇ।
ਭਾਰਤੀ ਟੀ-20 ਟੀਮ
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਲੋਕੇਸ਼ ਰਾਹੁਲ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਆਵੇਸ਼ ਖਾਨ, ਹਰਸ਼ਲ ਪਟੇਲ ਅਤੇ ਅਰਸ਼ਦੀਪ ਸਿੰਘ।
ਕ੍ਰਿਕਟ ਐਸੋਸੀਏਸ਼ਨ ਆਫ ਉੱਤਰਾਖੰਡ ਵਿਵਾਦ ’ਚ ਮੁੱਖ ਕੋਚ ਸਮੇਤ 3 ਅਧਿਕਾਰੀਆਂ ’ਤੇ ਐੱਫ. ਆਈ. ਆਰ.
NEXT STORY