ਨਵੀਂ ਦਿੱਲੀ— ਸਾਬਕਾ ਭਾਰਤੀ ਫੁੱਟਬਾਲ ਕਪਤਾਨ ਬਾਈਚੁੰਗ ਭੂਟੀਆ ਨੇ ਸੁਨੀਲ ਛੇਤਰੀ ਨੂੰ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਬਣਨ 'ਤੇ ਵਧਾਈ ਦਿੱਤੀ ਹੈ। ਛੇਤਰੀ ਬੁਰੀਰਾਮ 'ਚ ਕਿੰਗਸ ਕੱਪ ਫੁੱਟਬਾਲ ਟੂਰਨਾਮੈਂਟ 'ਚ ਜਦੋਂ ਬੁੱਧਵਾਰ ਨੂੰ ਖੇਡਣ ਉਤਰੇ ਤਾਂ ਉਨ੍ਹਾਂ ਨੇ ਇਹ ਰਿਕਾਰਡ ਬਣਾਇਆ। ਛੇਤਰੀ ਦਾ ਇਹ 108ਵਾਂ ਕੌਮਾਂਤਰੀ ਮੈਚ ਸੀ ਅਤੇ ਇਸ ਦੇ ਨਾਲ ਹੀ ਉਹ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਦੇ ਰਿਕਾਰਡ ਨੂੰ ਤੋੜ ਕੇ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ। ਹਾਲਾਂਕਿ ਭਾਰਤ ਨੂੰ ਇਸ ਮੈਚ 'ਚ ਕੁਰਾਕਾਓ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਛੇਤਰੀ ਨੇ ਰਿਕਾਰਡ ਕੌਮਾਂਤਰੀ ਮੈਚ 'ਚ ਭਾਰਤ ਦਾ ਇਕਮਾਤਰ ਗੋਲ ਕੀਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਛੇਤਰੀ ਦਾ ਇਹ 68ਵਾਂ ਕੌਮਾਂਤਰੀ ਗੋਲ ਸੀ। ਭੂਟੀਆ ਨੇ ਛੇਤਰੀ ਨੂੰ ਵਧਾਈ ਦਿੰਦੇ ਹੋਏ ਕਿਹਾ, ''ਮੈਨੂੰ ਛੇਤਰੀ 'ਤੇ ਮਾਣ ਹੈ। ਉਨ੍ਹਾਂ ਨੂੰ ਮੇਰੇ ਵੱਲੋਂ ਹਾਰਦਿਕ ਵਧਾਈ। ਉਹ ਸ਼ਾਨਦਾਰ ਖਿਡਾਰੀ ਅਤੇ ਕਪਤਾਨ ਹੈ। ਮੈਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ।'' ਸਾਬਕਾ ਡਿਫੈਂਡਰ ਮਹੇਸ਼ ਗਵਲੀ, ਸਾਬਕਾ ਮਿਡਫੀਲਡਰ ਰੇਨੇਡੀ ਸਿੰਘ ਅਤੇ ਅਭਿਸ਼ੇਕ ਯਾਦਵ ਨੇ ਵੀ ਛੇਤਰੀ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ।
ਵਿਸ਼ਵ ਕੱਪ ਲਈ ਵਾਪਸੀ ਕਰਨਾ ਚਾਹੁੰਦੇ ਸਨ ਡਿਵਿਲੀਅਰਸ, ਟੀਮ ਮੈਨੇਜਮੈਂਟ ਨੇ ਕੀਤਾ ਇਨਕਾਰ
NEXT STORY