ਚੰਡੀਗੜ੍ਹ– ਮਹਾਨ ਹਾਕੀ ਖਿਡਾਰੀ ਤੇ 3 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਕਈ ਵਾਰ ਦਿਲ ਦਾ ਦੌਰਾ ਪੈਣ ਤੇ ਨਿਮੋਨੀਆ ਦੇ ਕਾਰਣ ਬੁੱਧਵਾਰ ਨੂੰ ਵੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਸੀਨੀਅਰ ਨੂੰ ਮੰਗਲਵਾਰ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਸੀ ਪਰ ਰਾਤ ਵਿਚ ਦੇਰ ਰਾਤ ਕਈ ਵਾਰ ਦਿਲ ਦੇ ਦੌਰੇ ਪਏ। ਸੂਤਰਾਂ ਨੇ ਕਿਹਾ,‘‘ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਡਾਕਟਰ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।’’
ਬਲਬੀਰ ਸੀਨੀਅਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਬੁਖਾਰ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ ਤੇ ਉਹ ਅਜੇ ਵੀ ਵੈਂਟੀਲੇਟਰ ’ਤੇ ਹੈ। ਇਸ 96 ਸਾਲਾ ਧਾਕੜ ਨੇ ਦੋਹਤੇ ਕਬੀਰ ਨੇ ਮੰਗਲਵਾਰ ਦੀ ਸ਼ਾਮ ਅਪਡੇਟ ਦਿੰਦੇ ਹੋਏ ਦੱਸਿਆ ਸੀ ਕਿ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 2019 ਦਾ ਹੋਣਾ ਚਾਹੀਦਾ ਸੀ ਸਾਂਝਾ ਜੇਤੂ: ਗੰਭੀਰ
NEXT STORY