Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    3:06:54 PM

  • punjab know what percentage of votes have been cast in which district so far

    ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਦੁਪਹਿਰ 2 ਵਜੇ...

  • municipal council elections  elections in summer

    ਅੱਤ ਦੀ ਗਰਮੀ ਵਿਚ ਵੀ ਵੋਟਰਾਂ ਦਾ ਜੋਸ਼ ਬਰਕਰਾਰ,...

  • voting for 6 municipal councils in hoshiarpur district

    ਹੁਸ਼ਿਆਰਪੁਰ ਜ਼ਿਲ੍ਹੇ ’ਚ 6 ਨਗਰ ਕੌਂਸਲਾਂ ਲਈ...

  • punjab election commission changes election dates of 4 municipal councils

    ਪੰਜਾਬ ਚੋਣ ਕਮਿਸ਼ਨ ਨੇ 4 ਨਗਰ ਕੌਂਸਲਾਂ ਦੀਆਂ ਚੋਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਾਜ਼ੁਕ ਮੋਢੇ, ਭਾਰੀ ਬੈਗ

BLOG News Punjabi(ਬਲਾਗ)

ਨਾਜ਼ੁਕ ਮੋਢੇ, ਭਾਰੀ ਬੈਗ

  • Edited By Harpreet Singh,
  • Updated: 05 May, 2026 04:34 PM
Blog
heavy bag on small shoulders
  • Share
    • Facebook
    • Tumblr
    • Linkedin
    • Twitter
  • Comment

‘ਨਾਲਾਇਕ ਦਾ ਬਸਤਾ ਭਾਰੀ’, ਕਦੇ ਨਿਕੰਮੇਪਨ ਦਾ ਪ੍ਰਤੀਕ ਰਿਹਾ ਇਹ ਮੁਹਾਵਰਾ ਅੱਜ ਨਿੱਜੀ ਸੰਸਥਾਵਾਂ ’ਚ ਪੜ੍ਹਦੇ ਬੱਚਿਆਂ ਦੀ ਮਜਬੂਰੀ ਬਣ ਕੇ ਉਨ੍ਹਾਂ ਦੀ ਸਿਹਤ ’ਤੇ ਵਾਰ ਕਰ ਰਿਹਾ ਹੈ। ਬੀਤੀ ਦਿਨੀਂ ਹਰਿਆਣਾ ’ਚ ਨਵਾਂ ਸੈਸ਼ਨ ਆਰੰਭ ਹੁੰਦੇ ਹੀ ਇਸ ਸਬੰਧੀ ਮਾਪਿਆਂ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਣ ਲੱਗੀਆਂ। ਗੰਭੀਰਤਾ ਨਾਲ ਸੰਗਿਆਨ ਲੈਂਦੇ ਹੋਏ ਹਰਿਆਣਾ ਸਿੱਖਿਆ ਵਿਭਾਗ ਨੇ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਅਤੇ ਨਿਯਮਾਂ ਦੀ ਉਲੰਘਣਾ ਹੋਣ ’ਤੇ ਸਬੰਧਤ ਸਕੂਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ।

ਪਿਛਲੇ ਕਈ ਸਾਲਾਂ ਤੋਂ ਚਰਚਾ ’ਚ ਰਿਹਾ ‘ਭਾਰੀ ਬਸਤਾ’ ਅਸਲ ’ਚ ਪੂਰੇ ਦੇਸ਼ ਦੀ ਸਮੱਸਿਆ ਹੈ। ਸਾਲ 1993 ਦੌਰਾਨ ਪ੍ਰੋਫੈਸਰ ਯਸ਼ਪਾਲ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ’ਚ ਬਸਤੇ ਦੇ ਵਧਦੇ ਬੋਝ ’ਤੇ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਗੰਭੀਰ ਚਿੰਤਾ ਪ੍ਰਗਟਾਈ ਗਈ ਸੀ। ਉਸ ਤੋਂ ਬਾਅਦ ਕਈ ਕਮੇਟੀਆਂ ਦਾ ਗਠਨ ਕੀਤਾ ਗਿਆ। ਸਿਲੇਬਸ ’ਚ ਕੁਝ ਸੁਧਾਰ ਹੋਏ ਪਰ ਅੰਤ ’ਚ ਨਤੀਜਾ ਉਹੀ, ‘ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ’।

ਕੇਂਦਰੀ ਸਿੱਖਿਆ ਮੰਤਰਾਲੇ ਦੀ ਨੀਤੀ ਅਨੁਸਾਰ, ਸਕੂਲ ਬੈਗ ਦਾ ਭਾਰ ਬੱਚਿਆਂ ਦੇ ਵਜ਼ਨ ਦੇ 10 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਪਰ ਹਕੀਕਤ ’ਚ ਪਹਿਲੀ ਜਮਾਤ ਤੋਂ ਹੀ 6-7 ਪੁਸਤਕਾਂ ਸ਼ੁਰੂ ਹੋ ਜਾਂਦੀਆਂ ਹਨ। ਨਿੱਜੀ ਸਕੂਲਾਂ ’ਚ ਵਿਸ਼ੇਸ਼ ਤੌਰ ’ਤੇ, ਰੋਜ਼ਾਨਾ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ-ਕਾਪੀਆਂ ਦੇ ਨਾਲ-ਨਾਲ ਐਕਟੀਵਿਟੀ ਬੁੱਕ ਵੀ ਮੰਗਵਾਈ ਜਾਂਦੀ ਹੈ। ਪ੍ਰੋਜੈਕਟ ਵਰਕ, ਪਾਣੀ ਦੀ ਬੋਤਲ, ਟਿਫਿਨ, ਇੰਸਟਰੂਮੈਂਟ ਬਾਕਸ ਵਜ਼ਨ ਹੋਰ ਵਧਾ ਦਿੰਦੇ ਹਨ। ਸਿੱਖਿਆ ਵਿਭਾਗ ਮੁਤਾਬਕ, ਕਈ ਸਕੂਲ ਪੁਰਾਣੀਆਂ ਜਾਂ ਗੈਰ-ਪ੍ਰਸੰਗਿਕ ਸੰਦਰਭ ਪੁਸਤਕਾਂ ਨੂੰ ਵੀ ਲਾਜ਼ਮੀ ਬਣਾ ਦਿੰਦੇ ਹਨ, ਜੋ ਨਵੀਂ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਸਿਲੇਬਸ ਰੂਪ-ਰੇਖਾ ਦੇ ਅਨੁਕੂਲ ਹੀ ਨਹੀਂ।

ਨਵੀਨਤਮ ਅਧਿਐਨਾਂ ਅਤੇ ਰਿਪੋਰਟਾਂ (2024-2026) ਦੇ ਤਹਿਤ, ਭਾਰਤ ’ਚ ਲੱਗਭਗ 60 ਫੀਸਦੀ ਤੋਂ 90 ਫੀਸਦੀ ਸਕੂਲੀ ਬੱਚੇ ਨਿਰਧਾਰਿਤ ਸੀਮਾ ਤੋਂ ਵੱਧ ਵਜ਼ਨੀ ਸਕੂਲ ਬੈਗ ਦਾ ਬੋਝ ਚੁੱਕ ਰਹੇ ਹਨ। ਪ੍ਰਾਈਵੇਟ ਸਕੂਲਾਂ ’ਚ ਇਹ ਸਮੱਸਿਆ ਵਧੇਰੇ ਹੈ, ਜਿੱਥੇ 80 ਫੀਸਦੀ ਤੋਂ ਵੱਧ ਬੱਚੇ ਭਾਰੀ ਬੈਗ ਚੁੱਕਦੇ ਹਨ। ਜਮਾਤ 1 ਤੋਂ 7 ਤੱਕ ਦੇ ਲੱਗਭਗ 90 ਫੀਸਦੀ ਤੋਂ ਵੱਧ ਬੱਚਿਆਂ ਦੇ ਸਕੂਲ ਬੈਗ ਦਾ ਵਜ਼ਨ ਉਨ੍ਹਾਂ ਦੇ ਸਰੀਰਕ ਭਾਰ ਦੇ 10 ਫੀਸਦੀ ਤੋਂ ਜ਼ਿਆਦਾ ਹੈ।

ਹੱਡੀ ਰੋਗ ਮਾਹਿਰਾਂ ਅਨੁਸਾਰ, ਲਗਾਤਾਰ ਬੋਝ ਝੱਲਣ ਵਾਲੇ ਬੱਚਿਆਂ ’ਚ ਕਮਰ ਦੀ ਹੱਡੀ ਟੇਢੀ ਹੋਣ ਦੀ ਸ਼ੰਕਾ ਪ੍ਰਬਲ ਹੋ ਜਾਂਦੀ ਹੈ। ਬਾਲ ਰੋਗ ਮਾਹਿਰਾਂ ਮੁਤਾਬਕ, ਬੈਗ ਦਾ ਭਾਰ ਬੱਚੇ ਦੇ ਵਜ਼ਨ ਦੇ 10 ਫੀਸਦੀ ਤੋਂ ਵੱਧ ਹੋਣ ’ਤੇ ‘ਕਾਇਫੋਸਿਸ’ ਹੋਣ ਦੀ ਸ਼ੰਕਾ ਵਧ ਜਾਂਦੀ ਹੈ, ਜਿਸ ਨਾਲ ਸਾਹ ਲੈਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਬੈਗ ਦੀ ਪੱਟੀ ਪਤਲੀ ਹੋਣ ’ਤੇ ਮੋਢੇ ਦੀਆਂ ਨਸਾਂ ’ਤੇ ਮਾਰੂ ਪ੍ਰਭਾਵ ਪੈਂਦਾ ਹੈ। ਮੋਢੇ ਹੌਲੀ-ਹੌਲੀ ਨੁਕਸਾਨੇ ਜਾਣ ਲੱਗਦੇ ਹਨ ਅਤੇ ਉਨ੍ਹਾਂ ’ਚ ਹਰ ਸਮੇਂ ਦਰਦ ਹੁੰਦੀ ਰਹਿੰਦੀ ਹੈ। ਰੋਗ ਮਾਹਿਰਾਂ ਦੀ ਮੰਨੀਏ ਤਾਂ 10-12 ਸਾਲ ਦੇ ਬੱਚਿਆਂ ’ਚ ਪਿੱਠ ਦਰਦ, ਸਰਵਾਈਕਲ ਅਤੇ ਦੂਜੀਆਂ ਆਰਥੋਪੈਡਿਕ ਸਮੱਸਿਆਵਾਂ ਦੇ ਮਾਮਲੇ ਨਿਰੰਤਰ ਵਧ ਰਹੇ ਹਨ, ਮੋਢੇ ਸਮੇਂ ਤੋਂ ਪਹਿਲਾਂ ਅੱਗੇ ਵੱਲ ਝੁਕ ਰਹੇ ਹਨ।

ਫਿਨਲੈਂਡ ’ਚ 7 ਸਾਲ ਦੀ ਉਮਰ ਤੋਂ ਪਹਿਲਾਂ ਸਕੂਲੀ ਸਿੱਖਿਆ ਆਰੰਭ ਨਹੀਂ ਹੁੰਦੀ। ਇੱਥੇ ਪਾਠ ਪੁਸਤਕਾਂ ਦਾ ਬੋਝ ਲੱਦਣ ਦੀ ਬਜਾਏ ‘ਪਲੇਅ-ਬੇਸਡ’ (ਖੇਡ ਅਾਧਾਰਿਤ) ਸਿੱਖਿਆ ’ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਸਿੱਖਿਆ ’ਚ ਅਨੁਸ਼ਾਸਨ ਅਤੇ ਸਖ਼ਤ ਮਿਹਨਤ ’ਤੇ ਜ਼ੋਰ ਦੇਣ ਵਾਲਾ ਜਾਪਾਨ ਬੱਚਿਆਂ ਨੂੰ ਵਾਧੂ ਭਾਰ ਤੋਂ ਬਚਾਉਣ ਲਈ ਸਕੂਲਾਂ ’ਚ ਲਾਕਰ ਸਹੂਲਤ ਪ੍ਰਦਾਨ ਕਰਦਾ ਹੈ। ਸਿੰਗਾਪੁਰ ’ਚ ਬਸਤੇ ਦਾ ਭਾਰ ਘਟਾਉਣ ਲਈ ਟੈਬਲੇਟ ਅਤੇ ਡਿਜੀਟਲ ਸੋਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕੈਨੇਡਾ ’ਚ ਵਿਹਾਰਕ ਸਿੱਖਿਆ ਅਤੇ ਵਿਦਿਆਰਥੀ ਦੀ ਮਾਨਸਿਕ ਸਿਹਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਭਾਰਤ ’ਚ ਭਾਵੇਂ ਨੀਤੀ ਮੌਜੂਦ ਹੈ, ਫਿਰ ਵੀ ਸਕੂਲਾਂ ’ਚ ਇਸ ਦੀ ਪਾਲਣਾ ਅਜੇ ਵੀ ਇਕ ਚੁਣੌਤੀ ਹੈ। ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦੇ ਹਾਲੀਆ ਸਰਵੇਖਣ ਅਨੁਸਾਰ, ਸਖ਼ਤ ਨਿਰਦੇਸ਼ਾਂ ਦੇ ਬਾਵਜੂਦ, ਨਿੱਜੀ ਸਕੂਲਾਂ ’ਚ ਬੱਚੇ ਅਜੇ ਵੀ ਭਾਰੀ ਬੈਗ ਲੈ ਕੇ ਜਾਣ ਲਈ ਮਜਬੂਰ ਹਨ।

ਬਸਤੇ ਦਾ ਵਧਦਾ ਆਕਾਰ ਅਤੇ ਵਜ਼ਨ, ਅਸਲ ’ਚ ਸਾਡੇ ਵਿਦਿਅਕ ਤੰਤਰ ਦੀ ਅਸਫਲਤਾ ਹੈ। ਜ਼ਾਹਿਰ ਹੈ, ਸਾਡੀਆਂ ਅਧਿਆਪਕ ਸਿਖਲਾਈ ਸੰਸਥਾਵਾਂ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਅਜਿਹੇ ਹੁਨਰਮੰਦ ਅਧਿਆਪਕ ਤਿਆਰ ਨਹੀਂ ਕਰ ਪਾ ਰਹੀਆਂ, ਜੋ ਖ਼ੁਦ ਨਵੀਨਤਾ ਤੋਂ ਪ੍ਰੇਰਿਤ ਹੋਣ ਅਤੇ ਬੱਚਿਆਂ ਨੂੰ ਕਿਤਾਬੀ ਕੀੜਾ ਬਣਾਉਣ ਦੀ ਬਜਾਏ ਵਿਹਾਰਕ ਸਿੱਖਿਆ ਮੁਹੱਈਆ ਕਰਦੇ ਹੋਏ ਬਸਤੇ ਦਾ ਭਾਰ ਘਟਾ ਸਕਣ।

ਅਸਲ ’ਚ ਸਿਲੇਬਸ ਨੂੰ ਸੰਖੇਪ ਅਤੇ ਵਧੇਰੇ ਪ੍ਰਯੋਗਿਕ ਬਣਾਇਆ ਜਾਣਾ ਸਮੇਂ ਦੀ ਮੰਗ ਹੈ। ਅਧਿਆਪਕਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਸਿਲੇਬਸ ਤੋਂ ਇਲਾਵਾ ਦੂਜੀਆਂ ਗ਼ੈਰ-ਜ਼ਰੂਰੀ ਕਿਤਾਬਾਂ ਨਾ ਲਗਾਈਆਂ ਜਾਣ। ਡੈਸਕ-ਲਾਕਰ ਅਤੇ ਈ-ਬੈਗ ਦੀ ਵਿਵਸਥਾ ਬੱਚਿਆਂ ਨੂੰ ਅਣਚਾਹੇ ਬੋਝ ਤੋਂ ਮੁਕਤੀ ਦਿਵਾ ਸਕਦੀ ਹੈ। ਇਕ ਬਿਹਤਰ ਬਦਲ ਸਕੂਲ-ਲਾਇਬ੍ਰੇਰੀ ਹੈ, ਜਿੱਥੇ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ, ਸੀ.ਡੀਜ਼ ਉਪਲਬਧ ਹੋਣ ਅਤੇ ਵਿਦਿਆਰਥੀ ਲੋੜ ਅਨੁਸਾਰ ਇਨ੍ਹਾਂ ਦਾ ਭਰਪੂਰ ਲਾਭ ਉਠਾ ਸਕਣ।

ਸਰਕਾਰਾਂ ਵੱਲੋਂ ਨਿਰਦੇਸ਼ ਦੇਣਾ ਹੀ ਕਾਫ਼ੀ ਨਹੀਂ, ਅਸਲ ਸਥਿਤੀ ਦੀ ਜਾਂਚ-ਪੜਤਾਲ ਕਰਦੇ ਰਹਿਣਾ ਅਤੇ ਦੋਸ਼ੀ ਸੰਸਥਾਵਾਂ ਦੇ ਵਿਰੁੱਧ ਬਣਦੀ ਕਾਰਵਾਈ ਯਕੀਨੀ ਬਣਾਉਣੀ ਵੀ ਲਾਜ਼ਮੀ ਹੈ। ਸੋਚਣ ਵਾਲੀ ਗੱਲ ਹੈ, ਮਾਸੂਮਾਂ ਦੇ ਮੋਢੇ ਇੰਝ ਹੀ ਬਸਤੇ ਦੇ ਬੋਝ ਹੇਠ ਦੱਬਦੇ ਰਹੇ ਤਾਂ ਰਾਸ਼ਟਰ ਦੇ ਭਵਿੱਖ ਵਜੋਂ ਜ਼ਿੰਮੇਵਾਰੀਆਂ ਦਾ ਭਾਰ ਚੁੱਕਣ ’ਚ ਕਿਵੇਂ ਸਮਰੱਥ ਹੋ ਸਕਣਗੇ?


-ਦੀਪਿਕਾ ਅਰੋੜਾ

  • Heavy Bag
  • Small Shoulders
  • School bags
  • Students

ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ

NEXT STORY

Stories You May Like

  • young women  complete touch  stylish bag  look
    ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਟੱਚ ਦੇ ਰਹੇ ‘ਸਟਾਈਲਿਸ਼ ਬੈਗ’
  • bcci imposes heavy fine on hardik pandya
    ਹਾਰਦਿਕ ਪੰਡਯਾ 'ਤੇ BCCI ਨੇ ਠੋਕਿਆ ਭਾਰੀ ਜੁਰਮਾਨਾ, ਕਮਬੈਕ ਮੈਚ 'ਚ ਇਹ ਗਲਤੀ ਕਰਨੀ ਪਈ ਭਾਰੀ
  • floods in turkey
    ਤੁਰਕੀ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, 12 ਲੋਕ ਦਾਖਲ
  • accident in ludhiana
    ਓਵਰਲੋਡਿਡ ਟਿੱਪਰ ਨੇ ਬਾਈਕ ਸਵਾਰ ਨੂੰ 15 ਫੁੱਟ ਤੱਕ ਘੜੀਸਿਆ, ਹਾਲਤ ਨਾਜ਼ੁਕ
  • unidentified thief breaks car window and steals bag on malhar road
    ਮਲਹਾਰ ਰੋਡ ’ਤੇ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰ ਨੇ ਬੈਗ ਕੀਤਾ ਚੋਰੀ
  • flood in china
    ਚੀਨ 'ਚ ਕੁਦਰਤ ਦਾ ਕਹਿਰ: ਭਾਰੀ ਮੀਂਹ ਅਤੇ ਹੜ੍ਹਾਂ ਕਾਰਨ 12 ਲੋਕਾਂ ਦੀ ਮੌਤ
  • weather  department  orange alert
    ਉਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵਲੋਂ 'ਆਰੇਂਜ ਅਲਰਟ ਜਾਰੀ
  • mango heavy fine
    ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ ਅਜੀਬ ਕਾਨੂੰਨ
  • punjab know what percentage of votes have been cast in which district so far
    ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਵੋਟਿੰਗ,...
  • big news from jalandhar massive fire breaks out at hp petrol pump
    ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • municipal councils and nagar panchayats election in jalandhar
    ਜਲੰਧਰ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ...
  • police party attacked at janta hospital to resolve dispute
    ਜਨਤਾ ਹਸਪਤਾਲ ’ਚ ਵਿਵਾਦ ਸੁਲਝਾਉਣ ਗਈ ਪੁਲਸ ਪਾਰਟੀ ’ਤੇ ਹਮਲਾ, ਕਾਂਸਟੇਬਲ ਦੀ ਵਰਦੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • municipal council elections underway peacefully for 15 wards of phillaur
    ਫਿਲੌਰ ਦੇ 15 ਵਾਰਡਾਂ ਲਈ ਅਮਨ-ਅਮਾਨ ਨਾਲ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ
  • drinking water crisis worsens in jalandhar
    ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...
  • municipal corporation and council elections in punjab today
    ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ...
Trending
Ek Nazar
big news from jalandhar massive fire breaks out at hp petrol pump

ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ranveer singh issues official statement after fwice boycott

ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ...

australian citizens ready to return

ਇਸਲਾਮਿਕ ਸਟੇਟ ਨਾਲ ਜੁੜੇ 19 ਆਸਟ੍ਰੇਲੀਆਈ ਨਾਗਰਿਕ ਸੀਰੀਆ ਤੋਂ ਵਾਪਸ ਆਉਣ ਲਈ ਤਿਆਰ

odisha  septic tank  suffocation  6 workers

ਓਡੀਸ਼ਾ 'ਚ ਵੱਡਾ ਹਾਦਸਾ: ਸੈਪਟਿਕ ਟੈਂਕ 'ਚ ਦਮ ਘੁੱਟਣ ਨਾਲ 6 ਮਜ਼ਦੂਰਾਂ ਦੀ...

famous actress becomes mother after 10 years of marriage

ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ...

punjabi couple arrested in canada

ਕੈਨੇਡਾ 'ਚ ਜਵਾਕ ਦੀ ਮੌਤ ਦੇ ਮਾਮਲੇ 'ਚ ਪੰਜਾਬੀ ਜੋੜਾ ਗ੍ਰਿਫ਼ਤਾਰ

drinking water crisis worsens in jalandhar

ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...

200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

delhi government plans to introduce health insurance

ਦਿਵਿਆਂਗ ਬੱਚਿਆਂ ਲਈ ਸਿਹਤ ਬੀਮਾ ਯੋਜਨਾ ਦੀ ਤਿਆਰੀ 'ਚ ਦਿੱਲੀ ਸਰਕਾਰ

monsoon will enter tomorrow

ਭਲਕੇ ਹੋਵੇਗੀ ਮਾਨਸੂਨ ਦੀ ਐਂਟਰੀ ! ਇਨ੍ਹਾਂ ਸੂਬਿਆਂ 'ਚ ਹੋਵੇਗੀ ਭਾਰੀ ਬਾਰਿਸ਼,...

bakrid goats falling sick

ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ...

plane collides with parachute

ਪੈਰਾਸ਼ੂਟ ਨਾਲ ਟਕਰਾ ਗਿਆ ਜਹਾਜ਼....ਵਾਲ-ਵਾਲ ਬਚੀ ਮਹਿਲਾ, ਵੀਡੀਓ ਵਾਇਰਲ

mourning spreads in the house of famous actress  father passes away

ਮਸ਼ਹੂਰ ਅਦਾਕਾਰਾ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

never heat these items in a microwave

Microwave 'ਚ ਭੁੱਲ ਕੇ ਵੀ ਗਰਮ ਨਾ ਕਰੋ ਇਹ ਚੀਜ਼ਾਂ! ਵਿਗੜ ਜਾਏਗੀ ਸਿਹਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • marco rubio in india
      ਮਾਰਕੋ ਰੂਬੀਓ ਭਾਰਤ ’ਚ : ਕੀ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਚਾ ਸਕਦੇ ਹਨ ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • groundwater crisis and a state of carelessness
      ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ
    • congress mayavati
      ਦਲਿਤ ਵੋਟਾਂ : ਕਾਂਗਰਸ ਚਾਹੁੰਦੀ ਹੈ ਮਾਇਆਵਤੀ ਨੂੰ ਵਿਰੋਧੀ ਮੋਰਚੇ ’ਚ ਸ਼ਾਮਲ ਕਰਨਾ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +