ਨਵੀਂ ਦਿੱਲੀ — ਇਸ ਸਾਲ ਮਾਰਚ 'ਚ ਆਸਟ੍ਰੇਲੀਆ ਕ੍ਰਿਕਟ 'ਚ ਇਕ ਤੂਫਾਨ ਆਇਆ ਸੀ। ਜਿਸ ਦੀਆਂ ਤੇਜ਼ ਹਵਾਵਾਂ ਹੁਣ ਤੱਕ ਉਸ ਦੇ ਬੋਰਡ ਨੂੰ ਹਿਲਾ ਰਹੀਆਂ ਹਨ। ਸਾਊਥ ਅਫਰੀਕਾ ਖਿਲਾਫ ਮਾਰਚ 'ਚ ਕੈਪਟਾਊਨ ਟੈਸਟ 'ਚ ਮੌਜੂਦਾ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਬੈਨਕ੍ਰਾਫਟ ਦੇ ਫੱਸਣ ਤੋਂ ਬਾਅਦ ਪੂਰੀ ਦੁਨੀਆ 'ਚ ਕ੍ਰਿਕਟ ਆਸਟ੍ਰੇਲੀਆ ਦੀ ਇੱਜ਼ਤ ਦਾਅ 'ਤੇ ਲੱਗ ਗਈ ਸੀ, ਜਿਸ ਤੋਂ ਬਾਅਦ ਹੀ ਕ੍ਰਿਕਟ ਆਸਟ੍ਰੇਲੀਆ ਬੋਰਡ ਦੇ ਉੱਚੇ ਆਹੁਦੇ 'ਤੇ ਬੈਠੇ ਅਧਿਕਾਰਿਆਂ ਦੇ ਜਾਣ ਦਾ ਸਿਲਸਲਾ ਸ਼ੁਰੂ ਹੋ ਗਿਆ ਸੀ। ਪਹਿਲਾਂ ਟੀਮ ਦੇ ਕੋਚ ,ਫਿਰ ਮੁੱਖ ਕਾਰਜਕਾਰੀ ਜੇਮਸ ਸਦਰਲੈਂਡ ਅਤੇ ਉਨ੍ਹਾਂ ਤੋਂ ਬਾਅਦ ਚੇਅਰਮੈਨ ਡੇਵਿਡ ਪੀਵਰ ਆਪਣਾ ਆਹੁਦਾ ਛੱਡ ਚੁੱਕੇ ਸਨ ਅਤੇ ਹੁਣ ਸਾਬਕਾ ਟੈਸਟ ਕਪਤਾਨ ਮਾਰਕ ਟੇਲਕਾਰ ਨੇ ਵੀ ਬੋਰਡ ਦੇ ਨਿਰਦੇਸ਼ਕ ਆਹੁਦੇ ਤੋਂ ਅਸਤੀਫਾ ਦੇ ਕੇ ਸੰਸਥਾ ਨੂੰ ਬਾਲ ਟੇਂਪਰਿੰਗ ਨਾਲ ਹੋਏ ਨੁਕਸਾਨ ਤੋਂ ਉਭਰਨ ਲਈ ਨਵੇਂ ਸਿਰੇ ਤੋਂ ਕਦਮ ਉਠਾਉਣ ਦਾ ਮੌਕਾ ਦਿੱਤਾ ਗਿਆ ਹੈ। ਹਾਲਾਂਕਿ ਟੇਲਰ ਨੂੰ ਪਿਛਲੇ ਮਹੀਨੇ ਹੀ ਪੀਵਰ ਦਾ ਸੰਭਾਵਿਤ ਉੱਤਰਾ ਅਧਿਕਾਰੀ ਮੰਨਿਆ ਜਾਂ ਰਿਹਾ ਸੀ।
ਕ੍ਰਿਕਟ ਆਸਟ੍ਰੇਲੀਆ ਨੇ ਰਿਲੀਜ਼ ਜਾਰੀ ਕਰ ਕੇ ਦੱਸਿਆ ਹੈ ਕਿ ਟੇਲਰ ਨੇ 13 ਸਾਲ ਤੱਕ ਬੋਰਡ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਪਹਿਲੀ ਨਿਯਕੁਤੀ ਸਤੰਬਰ 2014 ਤੋਂ 2012 ਤਕ ਹੋਈ ਸੀ ਅਤੇ ਜੂਨ 2013 'ਚ ਉਨ੍ਹਾਂ ਨੂੰ ਵਾਪਸ ਨਿਯੁਕਤ ਕੀਤਾ ਗਿਆ ਸੀ। ਟੇਲਰ ਨੇ ਹਾਲਾਂਕਿ ਹਿੱਤਾਂ ਦੇ ਟਕਰਾਅ ਦਾ ਹਵਾਲਾ ਦਿੰਦੇ ਹੋਏ ਖੁਦ ਨੂੰ ਇਸ ਦੌੜ ਤੋਂ ਅਲੱਗ ਕਰ ਦਿੱਤਾ। ਉਨ੍ਹਾਂ ਨੇ ਕਿਹਾ ਮੈਂ ਕਾਫੀ ਸੋਚ ਵਿਚਾਰ ਕਰਨ ਅਤੇ ਵਿਸ਼ੇਸ਼ ਤੌਰ ਤੇ ਖੇਡ ਦੇ ਸਭ ਤੋਂ ਵਧੀਆ ਹਿੱਤ 'ਚ ਇਸ ਫੈਸਲੇ 'ਤੇ ਪਹੁੰਚਿਆ। ਉਨਾਂ ਕਿਹਾ ਸਾਲ ਮਾਰਚ 'ਚ ਹੋਈ ਘਟਨਾ ਨੇ ਕ੍ਰਿਕਟ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਨਾਲ ਸਾਡੇ ਖੇਡ ਨੂੰ ਨੁਕਸਾਨ ਹੋ ਰਿਹਾ ਹੈ, ਸਮਿਥ ਅਤੇ ਵਾਰਨਰ ਅਤੇ ਬੈਨਕ੍ਰਾਫਟ 'ਤੇ ਦੋਸ਼ ਲੱਗਣ ਤੋਂ ਬਾਅਦ ਮੈ ਕ੍ਰਿਕਟ ਆਸਟ੍ਰੇਲੀਆ ਅਤੇ ਖਿਡਾਰੀਆਂ ਵਿਚਕਾਰ ਰਿਸ਼ਤੇ ਸੁਧਾਰਨ ਲਈ ਸਖਤ ਮਿਹਨਤ ਕੀਤੀ । ਟੇਲਰ ਕਿਹਾ ਮੇਰੇ ਇਸ ਫੈਸਲੇ ਨਾਲ ਕ੍ਰਿਕਟ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਕ੍ਰਿਕਟਰਸ ਐਸੋਸੀਏਸ਼ਨ ਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦਾ ਮੌਕਾ ਦੇਣ ਦਾ ਸਹੀਂ ਸਮੇਂ ਹੈ।
ਨਵਾਬਾਂ ਦੇ ਸ਼ਹਿਰ ਪਹੁੰਚਣ 'ਤੇ ਭਾਰਤੀ ਟੀਮ ਦਾ ਰਵਾਇਤੀ ਅੰਦਾਜ਼ 'ਚ ਹੋਇਆ ਸਵਾਗਤ
NEXT STORY