ਜਲੰਧਰ (ਵੈੱਬ ਡੈਸਕ)- ਕ੍ਰਿਕਟ ਹੋਰ ਹਾਈਟੈਕ ਹੋਣ ਜਾ ਰਹੀ ਹੈ। ਆਈ. ਸੀ. ਸੀ. ਨੇ ਟੈਕ ਇਨੋਵੇਟਰਸ ਸਪੋਰਟ ਕੋਰ ਕੰਪਨੀ ਨਾਲ ਕਰਾਰ ਕੀਤਾ ਹੈ, ਜਿਹੜੀ ਸਮਾਰਟ ਬਾਲ ਬਣਾਏਗੀ। ਸਮਾਰਟ ਬਾਲ ਨਾਲ ਗੇਂਦ ਦੀ ਅਸਲੀ ਸਪੀਡ ਤੇ ਅੰਪਾਇਰਾਂ ਨੂੰ ਰੀਵਿਊ ਵਿਚ ਮਦਦ ਮਿਲੇਗੀ। ਫਿਲਹਾਲ ਕੰਪਨੀ ਨੇ ਕੂਕਾਬੂਰਾ ਗੇਂਦ ਨਾਲ ਇਸ ਤਕਨੀਕ ਦਾ ਇਸਤੇਮਾਲ ਕੀਤਾ ਹੈ।
ਬਿੱਗ ਬੈਸ਼ ਟੀ-20 ਲੀਗ ਵਿਚ ਜੇਕਰ ਇਸ ਦਾ ਇਸਤੇਮਾਲ ਸਫਲ ਹੋਇਆ ਤਾਂ ਇਸ ਨੂੰ ਦੁਨੀਆ ਭਰ ਵਿਚ ਹੋਣ ਵਾਲੀਆਂ ਕਈ ਟੀ-20 ਲੀਗਾਂ ਵਿਚ ਵਰਤਿਆ ਜਾਵੇਗਾ। ਉਸ ਤੋਂ ਬਾਅਦ ਕੌਮਾਂਤਰੀ ਮੈਚਾਂ ਵਿਚ ਵੀ ਇਹ ਗੇਂਦ ਦਿਖੇਗੀ।
ਕੀ ਹੋਵੇਗਾ : ਚਿੱਪ ਨਾਲ ਮਿਲੇ ਅੰਕੜੇ ਕਲਾਊਡ ਸਟੋਰੇਜ ਰਾਹੀਂ ਮੋਬਾਇਲ ਐਪ ਵਿਚ ਇਕੱਠੇ ਹੋ ਜਾਣਗੇ।
ਰੀਅਲ ਟਾਈਮ ਡਾਟਾ ਮਿਲੇਗਾ- ਲਾਈਵ ਮੈਚ ਵਿਚ ਹੋਵੇਗਾ ਖਿਡਾਰੀਆਂ ਨੂੰ ਸਿੱਧਾ ਫਾਇਦਾ।
ਡਾਟਾ ਤੋਂ ਪਤਾ ਲੱਗੇਗਾ ਕਿ ਬਾਲ ਦੀ ਸਪੀਡ, ਮੂਵਮੈਂਟ ਕੀ ਸੀ।
ਸਮਾਰਟ ਬਾਲ ਤੋਂ ਪਹਿਲਾਂ ਸਮਾਰਟ ਬੱਲਾ ਵੀ ਆ ਚੁੱਕਾ ਹੈ। ਇਸ ਦਾ ਇਸਤੇਮਾਲ ਡੇਵਿਡ ਵਾਰਨਰ ਤੇ ਤਮੀਮ ਇਕਬਾਲ ਵੀ ਕਰ ਰਹੇ ਹਨ।
ਬਿੱਗ ਬੈਸ਼ ਟੀ-20 ਲੀਗ ਵਿਚ ਹੀ ਸਭ ਤੋਂ ਪਹਿਲਾਂ ਐੱਲ. ਈ. ਡੀ. ਗਿੱਲੀਆਂ ਦਾ ਇਸਤੇਮਾਲ ਹੋਇਆ ਸੀ। ਇਸ ਤੋਂ ਬਾਅਦ ਆਈ. ਸੀ. ਸੀ. ਨੇ ਇਸ ਨੂੰ ਕੌਮਾਂਤਰੀ ਕ੍ਰਿਕਟ ਵਿਚ ਮਾਨਤਾ ਦਿੱਤੀ ਸੀ। ਹੁਣ ਸਮਾਰਟ ਚਿੱਪ ਦਾ ਇਸਤੇਮਾਲ ਵੀ ਇਸੇ ਲੀਗ ਵਿਚ ਹੋਵੇਗਾ।
1. ਬੱਲੇਬਾਜ਼ ਨੂੰ ਪਤਾ ਲੱਗੇਗਾ ਕਿ ਸ਼ਾਟ ਮਾਰਦੇ ਸਮੇਂ ਉਸ ਦੇ ਬੱਲੇ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਬੱਲੇ ਦਾ ਕੋਣ ਕਿਸ ਪਾਸੇ ਅਤੇ ਕਿੰਨੀ ਡਿਗਰੀ ਦਾ ਹੋਣਾ ਚਾਹੀਦਾ ਹੈ।
2. ਗੇਂਦ ਸੁੱਟਦੇ ਸਮੇਂ ਹੀ ਚਿੱਪ ਦੀ ਮਦਦ ਨਾਲ ਡਾਟਾ ਮਿਲ ਜਾਵੇਗਾ। ਇਸ ਵਿਚ ਲੱਗੀ ਚਿੱਪ ਉਸ ਦੀ ਸਪੀਡ, ਪ੍ਰੀ-ਬਾਊਂਸ ਅਤੇ ਪੋਸਟ ਬਾਊਂਸ ਵੀ ਦੱਸ ਦੇਵੇਗੀ।
3. ਕ੍ਰਿਕਟ ਦੇ ਮੈਦਾਨ 'ਤੇ ਅਜਿਹੀ ਸਮਾਰਟ ਬਾਲ ਆਉਣ ਤੋਂ ਬਾਅਦ ਅੰਪਾਇਰਾਂ ਨੂੰ ਰੀਵਿਊ ਸਿਸਟਮ ਵਿਚ ਮਿਲੇਗੀ ਮਦਦ।
4. ਫੀਲਡਰ ਜੇਕਰ ਮੁਸ਼ਕਿਲ ਕੈਚ ਫੜਦਾ ਹੈ ਅਤੇ ਪਤਾ ਨਹੀਂ ਲੱਗਦਾ ਕਿ ਗੇਂਦ ਸਿੱਧੀ ਉਸ ਦੇ ਹੱਥਾਂ ਵਿਚ ਗਈ ਹੈ ਜਾਂ ਫਿਰ ਘਾਹ ਨਾਲ ਟੱਚ ਹੋਈ ਹੈ, ਅਜਿਹੀ ਸਥਿਤੀ ਵਿਚ ਚਿੱਪ ਤੋਂ ਮਿਲਿਆ ਡਾਟਾ ਸਥਿਤੀ ਸਾਫ ਕਰ ਦੇਵੇਗਾ।
ਨੰਬਰ-4 'ਤੇ ਅਈਅਰ ਉਪਯੋਗੀ ਖਿਡਾਰੀ : ਗਾਵਸਕਰ
NEXT STORY