ਪੈਰਿਸ- ਲਿਓਨਿਲ ਮੇਸੀ ਨੇ ਰਿਕਾਰਡ ਸਤਵੀਂ ਵਾਰ ਫੀਫਾ ਦੇ ਸਰਵਸ੍ਰੇਸ਼ਠ ਫੁੱਟਬਾਲਰ ਦਾ 'ਫੀਫਾ ਬਲੋਨ ਓ ਡੋਰ' ਪੁਰਸਕਾਰ ਜਿੱਤਿਆ। ਮੇਸੀ ਨੇ ਬਾਰਸੀਲੋਨਾ ਦੇ ਨਾਲ ਆਖ਼ਰੀ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਰਜਨਟੀਨਾ ਦੇ ਨਾਲ ਪਹਿਲਾ ਕੌਮਾਂਤਰੀ ਖ਼ਿਤਾਬ ਜਿੱਤਿਆ। 34 ਸਾਲਾ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਅਰਜਨਟੀਨਾ ਨੇ ਜੁਲਾਈ 'ਚ ਕੋਪਾ ਅਮਰੀਕਾ ਖ਼ਿਤਾਬ ਜਿੱਤਿਆ।
ਮੇਸੀ ਨੇ ਪੁਰਸਕਾਰ ਜਿੱਤਣ ਦੇ ਬਾਅਦ ਅਨੁਵਾਦਕ ਦੀ ਮਦਦ ਨਾਲ ਕਿਹਾ, 'ਪਤਾ ਨਹੀਂ ਅਜੇ ਕਿੰਨੇ ਸਾਲ ਬਾਕੀ ਹਨ ਪਰ ਉਮੀਦ ਹੈ ਕਿ ਕਾਫ਼ੀ ਸਮਾਂ ਹੈ। ਮੈਂ ਬਾਰਸੀਲੋਨਾ ਤੇ ਅਰਜਨਟੀਨਾ ਚ ਸਾਰੇ ਸਾਥੀ ਖਿਡਾਰੀਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।' ਮੇਸੀ ਦੇ 613 ਅੰਕ ਰਹੇ ਜਦਕਿ ਪੋਲੈਂਡ ਦੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ 580 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੇ। ਜਦਕਿ ਮਹਿਲਾ ਵਰਗ 'ਚ ਅਲੇਕਸੀਆ ਪੁਤੇਲਾਸ ਨੇ ਬਾਰਸੀਲੋਨਾ ਤੇ ਸਪੇਨ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪੁਰਸਕਾਰ ਜਿੱਤਿਆ।
ਪਰਮਜੀਤ ਕੌਰ ਨੇ ਨੈਸ਼ਨਲ ਮਾਸਟਰ ਐਥਲੈਟਿਕਸ ਦੀਆਂ ਰਿਲੇਅ ਦੌੜਾਂ ’ਚ ਗੱਡਿਆ ਜਿੱਤ ਦਾ ਝੰਡਾ
NEXT STORY