ਡਾਰਵਿਨ (ਆਸਟ੍ਰੇਲੀਆ) : ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਉਲਟਫੇਰ ਕਰਦਿਆਂ ਐਤਵਾਰ ਨੂੰ ਡਾਰਵਿਨ ਵਿਖੇ ਖੇਡੇ ਗਏ ਮੈਚ ਵਿੱਚ ਮੇਜ਼ਬਾਨ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ ਤੋਂ ਬਾਅਦ ਆਸਟ੍ਰੇਲੀਆਈ ਸਰਜ਼ਮੀਨ 'ਤੇ ਟੈਸਟ ਮੈਚ ਜਿੱਤਣ ਵਾਲੀ ਤੀਜੀ ਏਸ਼ੀਆਈ ਟੀਮ ਬਣ ਗਿਆ ਹੈ। ਬੰਗਲਾਦੇਸ਼ ਨੂੰ ਚੌਥੀ ਪਾਰੀ ਵਿੱਚ ਜਿੱਤ ਲਈ ਸਿਰਫ਼ 57 ਦੌੜਾਂ ਦੀ ਲੋੜ ਸੀ, ਜਿਸ ਨੂੰ ਉਨ੍ਹਾਂ ਨੇ ਚੌਥੇ ਦਿਨ ਦੇ ਦੂਜੇ ਸੈਸ਼ਨ ਵਿੱਚ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਮੋਮਿਨੁਲ ਹੱਕ 30 ਦੌੜਾਂ ਅਤੇ ਸ਼ਾਦਮਾਨ ਇਸਲਾਮ 25 ਦੌੜਾਂ ਬਣਾ ਕੇ ਨਾਬਾਦ ਪਰਤੇ।
ਮੇਹਦੀ ਹਸਨ ਅਤੇ ਹਸਨ ਮਹਿਮੂਦ ਦੀ ਸ਼ਾਨਦਾਰ ਗੇਂਦਬਾਜ਼ੀ
ਇਸ ਜਿੱਤ ਦੇ ਮੁੱਖ ਸੂਤਰਧਾਰ ਬੰਗਲਾਦੇਸ਼ ਦੇ ਗੇਂਦਬਾਜ਼ ਰਹੇ, ਜਿਨ੍ਹਾਂ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਨੂੰ 284 ਦੌੜਾਂ 'ਤੇ ਹੀ ਸਮੇਟ ਦਿੱਤਾ । 'ਪਲੇਅਰ ਆਫ਼ ਦ ਮੈਚ' ਰਹੇ ਆਫ਼-ਸਪਿਨਰ ਮੇਹਦੀ ਹਸਨ ਮਿਰਾਜ਼ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਲਗਾਤਾਰ ਪਰੇਸ਼ਾਨ ਕਰਦਿਆਂ ਦੂਜੀ ਪਾਰੀ ਵਿੱਚ 5 ਵਿਕਟਾਂ ਝਟਕਾਈਆਂ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦੀ 15ਵੀਂ ਪੰਜ-ਵਿਕਟਾਂ ਲੈਣ ਦੀ ਉਪਲਬਧੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੱਲੇਬਾਜ਼ੀ ਵਿੱਚ ਵੀ ਅਹਿਮ 65 ਦੌੜਾਂ ਦਾ ਯੋਗਦਾਨ ਪਾਇਆ ਸੀ। ਦੂਜੇ ਪਾਸੇ, ਤੇਜ਼ ਗੇਂਦਬਾਜ਼ ਹਸਨ ਮਹਿਮੂਦ ਨੇ ਪੂਰੇ ਮੈਚ ਵਿੱਚ 111 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ, ਜੋ ਕਿ ਭਾਰਤ ਦੇ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਪਿਛਲੇ 15 ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਕਿਸੇ ਵੀ ਵਿਦੇਸ਼ੀ ਗੇਂਦਬਾਜ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਕੈਮਰਨ ਗ੍ਰੀਨ ਦਾ ਸੰਘਰਸ਼ ਅਤੇ ਸੀਰੀਜ਼ ਦੀ ਸਥਿਤੀ
ਆਸਟ੍ਰੇਲੀਆ ਵੱਲੋਂ ਕੈਮਰਨ ਗ੍ਰੀਨ ਨੇ ਕਰੀਬ ਪੰਜ ਘੰਟੇ ਮੈਦਾਨ 'ਤੇ ਸੰਘਰਸ਼ ਕਰਦੇ ਹੋਏ ਆਪਣੀ ਸਰਜ਼ਮੀਨ 'ਤੇ ਪਹਿਲਾ ਟੈਸਟ ਸੈਂਕੜਾ (100 ਦੌੜਾਂ) ਜੜਿਆ ਅਤੇ ਮੇਜ਼ਬਾਨ ਟੀਮ ਦੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਪਰ ਹਸਨ ਮਹਿਮੂਦ ਨੇ ਗ੍ਰੀਨ ਨੂੰ ਆਊਟ ਕਰਕੇ ਆਸਟ੍ਰੇਲੀਆ ਦੇ ਪ੍ਰਤੀਰੋਧ ਨੂੰ ਤੋੜ ਦਿੱਤਾ ਅਤੇ ਮੇਹਦੀ ਨੇ ਨਾਥਨ ਲਿਓਨ ਨੂੰ ਆਊਟ ਕਰਕੇ ਆਸਟ੍ਰੇਲੀਆਈ ਪਾਰੀ ਦਾ ਅੰਤ ਕੀਤਾ।
ਇਸ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਕਮਜ਼ੋਰ (Underdogs) ਮੰਨਿਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਏਸ਼ੀਆ ਤੋਂ ਬਾਹਰ ਟੈਸਟ ਰਿਕਾਰਡ ਕਾਫ਼ੀ ਕਮਜ਼ੋਰ ਰਿਹਾ ਹੈ, ਜਦੋਂ ਕਿ ਆਸਟ੍ਰੇਲੀਆਈ ਟੀਮ ਨੇ ਆਪਣੇ ਪਿਛਲੇ 23 ਟੈਸਟਾਂ ਵਿੱਚੋਂ 18 ਜਿੱਤੇ ਸਨ ਅਤੇ ਪਿਛਲੇ ਦੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡੇ ਸਨ। ਆਸਟ੍ਰੇਲੀਆ ਨੰਬਰ ਵਨ ਟੀਮ ਸੀ ਜਦਕਿ ਬੰਗਲਾਦੇਸ਼ 9ਵੇਂ ਨੰਬਰ ਦੀ ਟੀਮ ਸੀ। ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਰਚਾ ਇਤਿਹਾਸ ਰਚ ਦਿੱਤਾ ਹੈ। ਨਜਮੁਲ ਹੁਸੈਨ ਸ਼ਾਂਤੋ ਦੀ ਅਗਵਾਈ ਵਾਲੀ ਬੰਗਲਾਦੇਸ਼ ਟੀਮ ਨੇ ਇਸ ਇਤਿਹਾਸਕ ਜਿੱਤ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।
ਵਿੰਬਲਡਨ ਤੋਂ ਬਾਅਦ ਆਪਣੇ ਪਹਿਲੇ ਮੈਚ ਵਿੱਚ ਹਾਰੇ ਨੋਵਾਕ ਜੋਕੋਵਿਚ
NEXT STORY