ਬਰਲਿਨ– ਚੋਟੀ ’ਤੇ ਚੱਲ ਰਹੇ ਬਾਇਰਨ ਮਿਊਨਿਖ ਨੂੰ ਦੋ ਗੋਲਾਂ ਦੀ ਬੜ੍ਹਤ ਬਣਾਉਣ ਦੇ ਬਾਵਜੂਦ ਬੋਚੁਮ ਵਿਰੁੱਧ ਬੁੰਦੇਸਲੀਗਾ ਫੁੱਟਬਾਲ ਮੁਕਾਬਲੇ ਵਿਚ 2-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਬਾਯਰ ਲੀਵਰਕੁਸੇਨ ਦੀ ਟੀਮ ਇਸਦਾ ਫਾਇਦਾ ਚੁੱਕਣ ਵਿਚ ਅਸਫਲ ਰਹੀ। ਲੀਵਰਕੁਸੇਨ ਦੀ ਟੀਮ ਵੀ ਸ਼ਨੀਵਾਰ ਨੂੰ ਵਰਡਰ ਬ੍ਰੇਮੇਨ ਵਿਰੁੱਧ 0-2 ਨਾਲ ਹਾਰ ਗਈ।
ਬ੍ਰੇਮੇਨ ਨੇ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਮਿਲਾ ਕੇ ਆਪਣੇ ਪਿਛਲੇ 5 ਮੈਚ ਗੁਆਏ ਸਨ। ਬਾਇਰਨ ਦੀ ਟੀਮ 25 ਮੈਚਾਂ ਵਿਚੋਂ 61 ਅੰਕਾਂ ਨਾਲ ਚੋਟੀ ’ਤੇ ਬਣੀ ਹੋਈ ਹੈ ਜਦਕਿ ਲੀਵਰਕੁਸੇਨ ਇੰਨੇ ਹੀ ਮੁਕਾਬਲਿਆਂ ਵਿਚ 53 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਬੋਰੂਸੀਆ ਡਾਰਟਮੰਡ ਨੂੰ ਵੀ ਔਗਸਬਰਗ ਵਿਰੁੱਧ ਹਾਰ ਝੱਲਣੀ ਪਈ ਜਦਕਿ ਸਟੁੱਟਗਾਰਟ ਨੂੰ ਹੋਲਸਟੇਨ ਕਿਏਲ ਨੇ 2-2 ਨਾਲ ਬਰਾਬਰੀ ’ਤੇ ਰੋਕਿਆ। ਵੁਲਫਸਬਰਗ ਤੇ ਸੇਂਟ ਪਾਲੀ ਦਾ ਮੈਚ 1-1 ਨਾਲ ਬਰਾਬਰ ਰਿਹਾ ਜਦਕਿ ਫ੍ਰਾਈਬਰਗ ਤੇ ਲੇਪਜਿਗ ਨੇ ਗੋਲ ਰਹਿਤ ਡਰਾਅ ਖੇਡਿਆ।
ਅਗਲਾ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਕਦੋਂ ਤੇ ਕਿਸ ਦੇਸ਼ 'ਚ ਹੋਵੇਗਾ ਆਯੋਜਿਤ? ਮੇਜ਼ਬਾਨ ਦਾ ਨਾਂ ਹੈ ਬੇਹੱਦ ਖਾਸ
NEXT STORY