ਨਵੀਂ ਦਿੱਲੀ- ਅਫਗਾਨਿਸਤਾਨ ਦੇ ਸਟਾਰ ਗੇਂਦਬਾਜ਼ ਮੁਜੀਬ ਉਰ ਰਹਿਮਾਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਕਵੀਂਸਲੈਂਡ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਪਿਨਰ ਅਜੇ ਹਸਪਤਾਲ 'ਚ ਠੀਕ ਹੋ ਰਿਹਾ ਹੈ। ਮੁਜੀਬ ਬਿਗ ਬੈਸ਼ ਲੀਗ (ਬੀ. ਬੀ. ਐੱਲ.) ਦੇ ਆਗਾਮੀ ਸੀਜ਼ਨ ਦੇ ਲਈ ਆਸਟਰੇਲੀਆ 'ਚ ਹੈ, ਜੋ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਮੁਜੀਬ ਬ੍ਰਿਸਬੇਨ ਹੀਟ ਟੀਮ ਦਾ ਇਕ ਹਿੱਸਾ ਹੈ। ਮੁਜੀਬ ਪਿਛਲੇ ਹਫਤੇ ਆਸਟਰੇਲੀਆ ਪਹੁੰਚੇ ਸਨ ਤੇ ਇਸ ਹਫਤੇ ਹੋਟਲ 'ਚ ਆਪਣੇ 2 ਹਫਤਿਆਂ ਦੇ ਲਈ ਇਕਾਂਤਵਾਸ ਸਨ ਤੇ ਕੋਵਿਡ-19 ਲੱਛਣਾਂ ਦੀ ਸੂਚਨਾ ਦਿੱਤੀ। ਬ੍ਰਿਸਬੇਨ ਹੀਟ ਵਲੋਂ ਜਾਰੀ ਬਿਆਨ ਦੇ ਅਨੁਸਾਰ, ਸਪਿਨਰ ਕਵੀਂਸਲੈਂਡ ਸਿਹਤ ਵਿਭਾਗ ਦੀ ਦੇਖਭਾਲ 'ਚ ਰਹੇਗਾ ਜਦੋਂ ਤੱਕ ਉਸ ਨੂੰ ਟੂਰਨਾਮੈਂਟ ਦੇ ਲਈ ਟੀਮ ਦੇ ਨਾਲ ਜੁੜਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ।
ਇਹ ਵੀ ਪੜ੍ਹੋ : 8 ਮੈਂਬਰ ਪਾਜ਼ੇਟਿਵ ਆਉਣ ਤੋਂ ਬਾਅਦ ਪਾਕਿ ਨੂੰ ਨਿਊਜ਼ੀਲੈਂਡ 'ਚ ਅਭਿਆਸ ਦੀ ਇਜ਼ਾਜਤ ਨਹੀਂ
ਕ੍ਰਿਕਟ ਆਸਟਰੇਲੀਆ 'ਚ ਬਿਗ ਬੈਸ਼ ਲੀਗ ਦੇ ਪ੍ਰਮੁਖ ਐਲਿਸਟਰ ਡੌਬਸਨ ਨੇ ਕਿਹਾ ਕਿ ਸਾਡੇ ਖਿਡਾਰੀਆਂ, ਕਰਮਚਾਰੀਆਂ, ਵਿਆਪਕ ਸਮੂਹ ਦਾ ਸਿਹਤ ਤੇ ਸੁਰੱਖਿਆ ਇਸ ਮੌਸਮ 'ਚ ਸਾਡੀ ਸਭ ਤੋਂ ਵੱਧ ਤਰਜੀਹ ਹੈ। ਮੁਜੀਬ ਤੇ ਬ੍ਰਿਸਬੇਨ ਹੀਟ ਦੋਵਾਂ ਨੂੰ ਸਾਡਾ ਪੂਰਾ ਸਮਰਥਨ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਕਵੀਂਸਲੈਂਡ ਸਰਕਾਰ ਦੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ, ਜਿਸ ਨਾਲ ਉਹ ਠੀਕ ਹੋ ਸਕੇ।
ਨੋਟ- ਹਸਪਤਾਲ 'ਚ ਦਾਖਲ ਹੋਏ ਅਫਗਾਨਿਸਤਾਨ ਦੇ ਸਟਾਰ ਗੇਂਦਬਾਜ਼। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
8 ਮੈਂਬਰ ਪਾਜ਼ੇਟਿਵ ਆਉਣ ਤੋਂ ਬਾਅਦ ਪਾਕਿ ਨੂੰ ਨਿਊਜ਼ੀਲੈਂਡ 'ਚ ਅਭਿਆਸ ਦੀ ਇਜ਼ਾਜਤ ਨਹੀਂ
NEXT STORY