ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਮੁੰਬਈ ’ਚ ਕੋਵਿਡ-19 ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਣ ਦੇ ਬਾਵਜੂਦ 10 ਤੋਂ 25 ਅਪ੍ਰੈਲ ਵਿਚਾਲੇ ਇਸ ਸ਼ਹਿਰ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚਾਂ ਦੇ ਆਯੋਜਨ ਦਾ ਭਰੋਸਾ ਹੈ। ਬੋਰਡ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ ’ਚ ਬਦਲਵੇਂ ਸਥਾਨ ’ਤੇ ‘ਬਾਇਓ-ਬਬਲ’ ਬਣਾਉਣਾ ਸੰਭਵ ਨਹੀਂ ਹੋਵੇਗਾ। ਦਿੱਲੀ ਕੈਪੀਟਲਸ ਦੇ ਅਕਸ਼ਰ ਪਟੇਲ ਤੇ ਵਾਨਖੇੜੇ ਸਟੇਡੀਅਮ ਦੇ 10 ਕਰਮਚਾਰੀਆਂ ਤੇ ਬੀ. ਸੀ. ਸੀ. ਆਈ. ਵੱਲੋਂ ਨਿਯੁਕਤ ਕੀਤੇ ਗਏ ਪ੍ਰਤੀਯੋਗਿਤਾ ਪ੍ਰਬੰਧਨ ਨਾਲ ਜੁੜੇ 6 ਮੈਂਬਰਾਂ ਨੂੰ ਇਸ ਖ਼ਤਰਨਾਕ ਵਾਇਰਸ ਨਾਲ ਪਾਜ਼ੇਟਿਵ ਪਾਇਆ ਗਿਆ ਹੈ।
ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਫਿਰ ਇੰਦੌਰ ਤੇ ਹੈਦਰਾਬਾਦ ਨੂੰ ਆਈ. ਪੀ. ਐੱਲ. ਦੇ ‘ਸਟੈਂਡ ਬਾਈ’’ ਸਥਾਨ ਦੇ ਰੂਪ ’ਚ ਰੱਖਿਆ ਗਿਆ ਹੈ ਪਰ ਬੀ. ਸੀ. ਸੀ. ਆਈ. ਨੂੰ ਇਹ ਮੈਚ ਮੁੰਬਈ ’ਚ ਕਰਾਉਣ ਦਾ ਯਕੀਨ ਹੈ। ਮੁੰਬਈ ਨੂੰ ਇਸ ਅਮੀਰ ਲੀਗ ਦੇ 10 ਮੈਚਾਂ ਦੀ ਮੇਜ਼ਬਾਨੀ ਕਰਨੀ ਹੈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਹਾਂ ਹੈਦਰਾਬਾਦ ਇਕ ‘ਸਟੈਂਡ ਬਾਈ’ ਦੇ ਸਥਾਨਾਂ ’ਚੋਂ ਇਕ ਹੈ ਪਰ ਸਾਰੇ ਵਿਵਹਾਰਕ ਕਾਰਨਾਂ ਨੂੰ ਦੇਖਦੇ ਹੋਏ ਅਸੀਂ ਅਜੇ ਵੀ ਮੁੰਬਈ ਤੋਂ ਮੈਚ ਸ਼ਿਫਟ ਕਰਨ ਦੀ ਨਹੀਂ ਸੋਚ ਰਹੇ ਹਾਂ। ਇੰਨੇ ਘੱਟ ਸਮੇਂ ’ਚ ਇਕ ਹੋਰ ‘ਬਾਇਓ-ਬਬਲ’ ਬਣਾਉਣਾ ਮੁਸ਼ਕਲ ਹੋਵੇਗਾ।
ਇਹ ਵੀ ਪੜ੍ਹੋ : ਪਾਕਿ ਗੇਂਦਬਾਜ਼ਾਂ ਅੱਗੇ ਪਸਤ ਹੋਏ ਭਾਰਤੀ ਬੱਲੇਬਾਜ਼, 58 ਦੌੜਾਂ ਨਾਲ ਗੁਆਇਆ ਪਹਿਲਾ ਟੀ-20 ਮੈਚ
ਇਸ ਬਾਰੇ ’ਚ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਹੁਦੇਦਾਰ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬੋਰਡ ਕੋਰੋਨਾ ਦੀ ਸਥਿਤੀ ਕਾਰਨ ਫ਼ਿਕਰਮੰਦ ਹੈ ਪਰ ਉਸ ਨੂੰ ਮੈਚ ਆਯੋਜਿਤ ਕਰਾਉਣ ਦੀ ਉਮੀਦ ਹੈ। ਬੋਰਡ ਅਧਿਕਾਰੀ ਨੇ ਕਿਹਾ, ‘‘ਦੇਖੋ, ਜੇਕਰ ਲਾਕਡਾਊਨ ਹੁੰਦਾ ਹੈ ਤਾਂ ਟੀਮਾਂ ਬਾਇਓ-ਬਬਲ ਦੇ ਵਾਤਾਵਰਣ ’ਚ ਹਨ ਤੇ ਵੈਸੇ ਵੀ ਦਰਸ਼ਕਾਂ ਦੀ ਸਟੇਡੀਅਮ ’ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਲਈ ਸਾਨੂੰ ਅਜੇ ਵੀ ਮੁੰਬਈ ’ਚ ਪੂਰਬਲੇ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਆਈ. ਪੀ. ਐੱਲ. ਦੇ ਮੈਚਾਂ ਦੇ ਆਯੋਜਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇਕਰ ਲਾਕਡਾਊਨ ਹੁੰਦਾ ਹੈ ਤਾਂ ਮੈਚਾਂ ਦਾ ਆਯੋਜਨ ਹੋਰ ਵੀ ਸੌਖਾ ਹੋਵ ਜਾਵੇਗਾ ਕਿਉਂਕਿ ਖੇਡ ਸਥਾਨ ਦੇ ਬਾਹਰ ਤੇ ਹੋਰ ਜਗ੍ਹਾਂ ’ਤੇ ਦਰਸ਼ਕਾਂ ’ਤੇ ਰੋਕ ਲੱਗੀ ਹੋਵੇਗੀ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਗੇਂਦਬਾਜ਼ਾਂ ਅੱਗੇ ਪਸਤ ਹੋਏ ਭਾਰਤੀ ਬੱਲੇਬਾਜ਼, 58 ਦੌੜਾਂ ਨਾਲ ਗੁਆਇਆ ਪਹਿਲਾ ਟੀ-20 ਮੈਚ
NEXT STORY