ਨਵੀਂ ਦਿੱਲੀ (ਭਾਸ਼ਾ) : ਭਾਰਤ ਵਿਚ ਵੱਧਦੇ ਕੋਰੋਨਾ ਸੰਕਟ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਸੁਰੱਖਿਅਤ ਬਾਇਓ ਬਬਲ ਵਿਚ ਵੀ ਖਿਡਾਰੀਆਂ ਨੂੰ ਡਰਾ ਕੇ ਰੱਖ ਦਿੱਤਾ ਹੈ ਅਤੇ ਭਾਰਤ ਦੇ ਤਜ਼ਰਬੇਕਾਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਇਲਾਵਾ ਕੁੱਝ ਆਸਟ੍ਰੇਲੀਆਈ ਖਿਡਾਰੀਆਂ ਨੇ ਲੀਗ ਵਿਚਾਲੇ ਹੀ ਛੱਡ ਦਿੱਤੀ ਹੈ, ਜਦੋਂਕਿ ਬੀ.ਸੀ.ਸੀ.ਆਈ. ਨੇ ਕਿਹਾ ਹੈ ਕਿ ਖੇਡ ਜਾਰੀ ਰਹੇਗਾ। ਦਿੱਲੀ ਕੈਪੀਟਲਸ ਦੇ ਅਸ਼ਵਿਨ ਨੇ ਸਰਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਐਤਵਾਰ ਨੂੰ ਮੈਚ ਜਿੱਦਣ ਦੇ ਬਾਅਦ ਟਵੀਟ ਕੀਤਾ, ‘ਮੈਂ ਕੱਲ ਤੋਂ ਇਸ ਸੀਜ਼ਨ ਦੇ ਆਈ.ਪੀ.ਐਲ. ਤੋਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਦੇ ਸਮੇਂ ਵਿਚ ਉਸ ਨੂੰ ਮੇਰੀ ਜ਼ਰੂਰਤ ਹੈ।’ ਉਨ੍ਹਾਂ ਕਿਹਾ, ‘ਜੇਕਰ ਹਾਲਾਤ ਸਹੀ ਦਿਸ਼ਾ ਵਿਚ ਜਾਂਦੇ ਹਨ ਤਾਂ ਮੈਂ ਵਾਪਸੀ ਕਰਾਂਗਾ। ਧੰਨਵਾਦ ਦਿੱਲੀ ਕੈਪੀਟਲਸ।’ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਕ੍ਰਿਕਟਰ ਕਮਿੰਸ ਨੇ ਕੋਰੋਨਾ ਖ਼ਿਲਾਫ਼ ਭਾਰਤ ਦੀ ਮਦਦ ਲਈ ਵਧਾਇਆ ਹੱਥ, ਦਿੱਤੇ 50 ਹਜ਼ਾਰ ਡਾਲਰ
ਆਸਟ੍ਰੇਲੀਆ ਅਤੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਇ ਨੇ ਭਾਰਤ ਵਿਚ ਕੋਰੋਨਾ ਮਾਮਲਿਆਂ ਦੇ ਵੱਧਣ ਕਾਰਨ ਆਪਣੇ ਦੇਸ਼ ਵਿਚ ਪ੍ਰਵੇਸ਼ ਤੋਂ ਮਨਾਹੀ ਹੋਣ ਦੇ ਡਰ ਨਾਲ ਆਈ.ਪੀ.ਐਲ. ਨੂੰ ਵਿਚਾਲੇ ਹੀ ਛੱਡ ਦਿੱਤਾ ਅਤੇ ਦਾਅਵਾ ਕੀਤਾ ਕਿ ਆਸਟ੍ਰੇਲੀਆ ਦੇ ਕਈ ਕ੍ਰਿਕਟਰ ਇਹ ਫ਼ੈਸਲਾ ਲੈ ਸਕਦੇ ਹਨ। ਉਥੇ ਹੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕੇਨ ਰਿਚਰਡਸਨ ਅਤੇ ਏਡਮ ਜੰਮਾ ਨੇ ਵੀ ਨਿੱਜੀ ਕਾਰਨਾਂ ਨਾਲ ਲੀਗ ਛੱਡਣ ਦਾ ਫ਼ੈਸਲਾ ਕੀਤਾ। ਆਈ.ਪੀ.ਐਲ. ਦੇ ਮੈਚ 9 ਸ਼ਹਿਰਾਂ ਵਿਚ ਦਰਸ਼ਕਾਂ ਦੇ ਬਿਨਾਂ ਖੇਡੇ ਜਾ ਰਹੇ ਹਨ। ਟਾਇ ਨੇ ਕਿਹਾ ਕਿ ਉਨ੍ਹਾਂ ਦੇ ਗ੍ਰਹਿਨਗਰ ਪਰਥ ਵਿਚ ਭਾਰਤ ਤੋਂ ਜਾਣ ਵਾਲਿਆਂ ਦੇ ਇਕਾਂਤਵਾਸ ਦੇ ਵੱਧਦੇ ਮਾਮਲਿਆਂ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਟਾਇ ਨੇ ਰਾਇਲਜ਼ ਲਈ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ ਅਤੇ ਉਨ੍ਹਾਂ ਨੂੰ 1 ਕਰੋੜ ਵਿਚ ਖ਼ਰੀਦਿਆ ਗਿਆ ਸੀ।
ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ
ਬੀ.ਸੀ.ਆਈ. ਨੇ ਕਿਹਾ ਕਿ ਲੀਗ ਜਾਰੀ ਰਹੇਗੀ। ਇਕ ਅਧਿਕਾਰੀ ਨੇ ਕਿਹਾ, ‘ਆਈ.ਪੀ.ਐਲ. ਜਾਰੀ ਰਹੇਗਾ। ਕੋਈ ਛੱਡਣਾ ਚਾਹੁੰਦਾ ਹੈ ਤਾਂ ਉਸ ਵਿਚ ਕੋਈ ਹਰਜ਼ ਨਹੀਂ।’ ਲੈਗ ਸਪਿਨਰ ਜੰਪਾ ਨੂੰ ਡੇਢ ਕਰੋੜ ਅਤੇ ਰਿਚਰਡਸਨ ਨੂੰ 4 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਸੀ। ਇਸ ਤੋਂ ਪਹਿਲਾਂ ਰਾਇਲਜ਼ ਦੇ ਲਿਆਮ ਲਿਵਿੰਗਸਟੋਨ ਵੀ ਯਾਤਰਾ ਪਾਬੰਦੀ ਲਾਗੂ ਹੋਣ ਤੋਂ ਪਹਿਲਾਂ ਬ੍ਰਿਟੇਨ ਪਰਤ ਗਏ। ਆਈ.ਪੀ.ਐਲ. ਦਾ ਫਾਈਲਲ 30 ਮਈ ਨੂੰ ਅਹਿਮਦਾਬਾਦ ਵਿਚ ਹੋਵੇਗਾ।
ਇਹ ਵੀ ਪੜ੍ਹੋ : ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਭਾਰਤ ਨੂੰ ਮੈਡੀਕਲ ਸਪਲਾਈ ਕਰ ਰਹੇ ਜਹਾਜ਼ਾਂ ਨੂੰ ਰੋਕਿਆ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆਈ ਕ੍ਰਿਕਟਰ ਕਮਿੰਸ ਨੇ ਕੋਰੋਨਾ ਖ਼ਿਲਾਫ਼ ਭਾਰਤ ਦੀ ਮਦਦ ਲਈ ਵਧਾਇਆ ਹੱਥ, ਦਿੱਤੇ 50 ਹਜ਼ਾਰ ਡਾਲਰ
NEXT STORY