ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 2021-22 ਸੈਸ਼ਨ ਲਈ ਘਰੇਲੂ ਕ੍ਰਿਕਟ ਦੀ ਵਾਪਸੀ ਦਾ ਸ਼ਨੀਵਾਰ ਨੂੰ ਐਲਾਨ ਕੀਤਾ ਤੇ ਇਹ ਸੈਸ਼ਨ 21 ਸਤੰਬਰ 2021 ਤੋਂ ਸੀਨੀਅਰ ਮਹਿਲਾ ਵਨ-ਡੇ ਲੀਗ ਦੇ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਸੀਨੀਅਰ ਮਹਿਲਾ ਵਨ-ਡੇ ਚੈਲੰਜਰਜ਼ ਟਰਾਫ਼ੀ 27 ਅਕਤੂਬਰ ਤੋਂ ਹੋਵੇਗੀ। ਸਈਅਦ ਮੁਸ਼ਤਾਕ ਅਲੀ ਟਰਾਫ਼ੀ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਇਸ ਦਾ ਫ਼ਾਈਨਲ 12 ਨਵੰਬਰ ਨੂੰ ਖੇਡਿਆ ਜਾਵੇਗਾ।
ਕੋਰੋਨਾ ਕਾਰਨ ਪਿਛਲੇ ਸੈਸ਼ਨ ’ਚ ਰੱਦ ਰਹੀ ਰਣਜੀ ਟਰਾਫ਼ੀ ਤਿੰਨ ਮਹੀਨੇ ਦੇ ਵਿੰਡੋ ’ਚ 16 ਨਵੰਬਰ ਤੋਂ 19 ਫ਼ਰਵਰੀ ਤਕ ਖੇਡੀ ਜਾਵੇਗੀ। ਵਿਜੇ ਹਜ਼ਾਰੇ ਟਰਾਫ਼ੀ 23 ਫ਼ਰਵਰੀ 2022 ਤੋਂ 26 ਮਾਰਚ 2022 ਤਕ ਖੇਡੀ ਜਾਵੇਗੀ। ਕੁਲ 2127 ਘਰੇਲੂ ਮੈਚ ਪੁਰਸ਼ ਤੇ ਮਹਿਲਾ ਵਰਗਾਂ ’ਚ ਵੱਖ-ਵੱਖ ਉਮਰ ਵਰਗਾਂ ’ਚ ਇਸ ਸੈਸ਼ਨ ’ਚ ਖੇਡੇ ਜਾਣਗੇ। ਬੀ. ਸੀ. ਸੀ. ਆਈ. ਨੇ ਵਿਸ਼ਵਾਸ ਜਤਾਇਆ ਕਿ ਘਰੇਲੂ ਸੈਸ਼ਨ ’ਚ ਖਿਡਾਰੀਆਂ ਤੇ ਹੋਰ ਸਬੰਧਤ ਲੋਕਾਂ ਦੀ ਸੁਰੱਖਿਆ ਸਰਵਉੱਚ ਤਰਜੀਹ ਰਹੇਗੀ।
ਅਦਿਤੀ ਅਸ਼ੋਕ ਸੰਯੁਕਤ 62ਵੇਂ ਸਥਾਨ ’ਤੇ
NEXT STORY