ਨਵੀਂ ਦਿੱਲੀ— ਜਦੋਂ ਤੋਂ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਟੀ-20 ਵਰਲਡ ਕੱਪ 2021 ਦੀ ਮੇਜ਼ਬਾਨੀ ਭਾਰਤ ਕਰਨ ਵਾਲਾ ਹੈ ਉਦੋਂ ਤੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖੀ ਨੇ ਇਸ ਗੱਲ ਦੀ ਚਿੰਤਾ ਜਤਾਈ ਹੈ ਕਿ ਭਾਰਤ ਸਰਕਾਰ ਤੋਂ ਵੀਜ਼ਾ ਮਿਲਣ ’ਚ ਪਾਕਿ ਖਿਡਾਰੀਆਂ ਨੂੰ ਕੋਈ ਦਿੱਕਤ ਤਾਂ ਨਹੀਂ ਆਵੇਗੀ। ਪੀ. ਸੀ. ਬੀ. ਨੂੰ ਇਹ ਡਰ ਹੈ ਕਿ ਭਾਰਤ ਸਰਕਾਰ ਸ਼ਾਇਦ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ, ਪੱਤਰਕਾਰਾਂ, ਪਾਕਿਸਤਾਨੀ ਫ਼ੈਨਜ਼ ਤੇ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦੀ ਹੈ ਕਿਉਂਕਿ ਦੋਵੇਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਹੈ। ਖ਼ਬਰਾਂ ਮੁਤਾਬਕ ਇਸ ਦੇ ਜਵਾਬ ’ਚ ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨੀ ਟੀਮ ਨੂੰ ਭਾਰਤ ਦੀ ਯਾਤਰਾ ਕਰਨ ’ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ ਤੇ ਉਹ ਭਾਰਤ ਸਰਕਾਰ ਤੋਂ ਵੀਜ਼ਾ ਲੈ ਲੈਣਗੇ।
ਇਹ ਵੀ ਪੜ੍ਹੋ : IPL ਦੇ ਮੈਚਾਂ ’ਤੇ ਮੰਡਰਾਇਆ ਖ਼ਤਰਾ, ਵਾਨਖੇੜੇ ਸਟੇਡੀਅਮ ਤੋਂ ਆਈ ਇਹ ਬੁਰੀ ਖ਼ਬਰ
ਇਕ ਮਸ਼ਹੂਰ ਅਖ਼ਬਾਰ ਦੀ ਰਿਪੋਰਟ ’ਚ ਵੀ ਇਸੇ ਤਰ੍ਹਾਂ ਦੀ ਗੱਲ ਦੱਸੀ ਗਈ ਹੈ ਕਿ ਬੀ. ਸੀ. ਸੀ. ਆਈ. ਨੇ ਕ੍ਰਿਕਟ ਦੀ ਸਰਵਉੱਚ ਗਵਰਨਿੰਗ ਬਾਡੀ ਨੂੰ ਵੀ ਇਹ ਉਪਰੋਕਤ ਭਰੋਸਾ ਦਿੱਤਾ ਹੈ। ਇਹ ਮੀਟਿੰਗ 1 ਅਪ੍ਰੈਲ ਨੂੰ ਹੋਈ ਸੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖੀ ਆਈ. ਸੀ. ਸੀ. ਤੋਂ ਮੰਗ ਕਰ ਰਹੇ ਸਨ ਕਿ ਵਰਲਡ ਕੱਪ ਭਾਰਤ ਦੇ ਬਜਾਏ ਸੰਯੁਕਤ ਅਰਬ ਅਮੀਰਾਤ ’ਚ ਆਯੋਜਿਤ ਕੀਤਾ ਜਾਵੇ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਲਿਖਤੀ ਭਰੋਸਾ ਹਾਸਲ ਕਰਨ ਦੀ ਮੰਗ ਕੀਤੀ ਸੀ। ਤੁਹਾਨੂੰ ਦਸ ਦਈਏ ਕਿ ਪਾਕਿਸਤਾਨ ਭਾਰਤ ’ਚ ਆਖ਼ਰੀ ਵਾਰ ਆਈ. ਸੀ. ਸੀ. 2016 ਵਰਲਡ ਕੱਪ ਦੇ ਦੌਰਾਨ ਖੇਡਿਆ ਸੀ ਜਦਕਿ ਭਾਰਤੀ ਟੀਮ ਤਾਂ ਪਾਕਿਸਤਾਨ ’ਚ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਨਹੀਂ ਖੇਡ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਦੇ ਮੈਚਾਂ ’ਤੇ ਮੰਡਰਾਇਆ ਖ਼ਤਰਾ, ਵਾਨਖੇੜੇ ਸਟੇਡੀਅਮ ਤੋਂ ਆਈ ਇਹ ਬੁਰੀ ਖ਼ਬਰ
NEXT STORY