ਸਪੋਰਟਸ ਡੈਸਕ : ਇੰਗਲੈਂਡ ਦੀ ਮਸ਼ਹੂਰ ਕ੍ਰਿਕਟ ਲੀਗ 'ਦ ਹੰਡ੍ਰੇਡ' (The Hundred) ਦੀ ਨਿਲਾਮੀ ਦੌਰਾਨ ਪਾਕਿਸਤਾਨੀ ਕ੍ਰਿਕਟਰ ਅਬਰਾਰ ਅਹਿਮਦ ਨੂੰ ਸਨਰਾਈਜ਼ਰਜ਼ ਲੀਡਜ਼ ਵੱਲੋਂ ਖਰੀਦੇ ਜਾਣ 'ਤੇ ਭਾਰਤ ਵਿੱਚ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ। ਇਸ ਵਿਵਾਦ ਦੇ ਵਿਚਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। BCCI ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਤੇ ਬਿਆਨ ਦਿੰਦਿਆਂ ਕਿਹਾ ਕਿ ਬੋਰਡ ਇਸ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ। ਸ਼ੁਕਲਾ ਮੁਤਾਬਕ, ਇਹ ਮਾਮਲਾ ਇੱਕ ਵਿਦੇਸ਼ੀ ਲੀਗ ਨਾਲ ਜੁੜਿਆ ਹੋਇਆ ਹੈ ਤੇ ਇਹ BCCI ਦੇ ਅਧਿਕਾਰ ਖੇਤਰ (IPL) ਤੋਂ ਬਾਹਰ ਹੈ।
ਉਨ੍ਹਾਂ ਕਿਹਾ ਕਿ ਕਿਸੇ ਖਿਡਾਰੀ ਨੂੰ ਸਾਈਨ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਫਰੈਂਚਾਈਜ਼ੀ ਦਾ ਆਪਣਾ ਹੈ। ਸਨਰਾਈਜ਼ਰਜ਼ ਲੀਡਜ਼ ਦੀ ਸਹਿ-ਮਾਲਕਣ ਕਾਵਿਆ ਮਾਰਨ ਨੂੰ ਸੋਸ਼ਲ ਮੀਡੀਆ 'ਤੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਆਲੋਚਕਾਂ ਨੇ 27 ਸਾਲਾ ਸਪਿਨਰ ਅਬਰਾਰ ਅਹਿਮਦ ਦੇ ਉਨ੍ਹਾਂ ਪੁਰਾਣੇ ਕਥਿਤ ਬਿਆਨਾਂ ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ਵਿੱਚ ਉਸ ਨੇ ਭਾਰਤੀ ਹਵਾਈ ਸੈਨਾ ਅਤੇ ਫੌਜ ਦਾ ਮਜ਼ਾਕ ਉਡਾਇਆ ਸੀ। ਅਬਰਾਰ ਨੂੰ ਇਸ ਨਿਲਾਮੀ ਵਿੱਚ 1,90,000 ਪਾਊਂਡ (ਲਗਭਗ 2.3 ਕਰੋੜ ਰੁਪਏ) ਵਿੱਚ ਖਰੀਦਿਆ ਗਿਆ ਹੈ।
ਇਸ ਵਿਵਾਦ ਦਾ ਅਸਰ ਇੰਨਾ ਵਧ ਗਿਆ ਹੈ ਕਿ ਸਨਰਾਈਜ਼ਰਜ਼ ਦਾ ਅਧਿਕਾਰਤ 'X' (ਪਹਿਲਾਂ ਟਵਿੱਟਰ) ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਨਰਾਈਜ਼ਰਜ਼ ਲੀਡਜ਼ ਪਹਿਲੀ ਅਜਿਹੀ ਭਾਰਤੀ ਮਾਲਕੀ ਵਾਲੀ ਟੀਮ ਬਣ ਗਈ ਹੈ, ਜਿਸ ਨੇ 'ਦ ਹੰਡ੍ਰੇਡ' ਵਿੱਚ ਕਿਸੇ ਪਾਕਿਸਤਾਨੀ ਖਿਡਾਰੀ ਨੂੰ ਸਾਈਨ ਕੀਤਾ ਹੈ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਦੀਆਂ ਹੋਰ ਫਰੈਂਚਾਈਜ਼ੀਆਂ (IPL ਅਤੇ SA20) ਨੇ ਕਦੇ ਵੀ ਕਿਸੇ ਸਰਗਰਮ ਪਾਕਿਸਤਾਨੀ ਖਿਡਾਰੀ ਨੂੰ ਆਪਣੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਜੇ ਜ਼ਿੰਦਗੀ ਪਿਆਰੀ ਹੈ ਤਾਂ...!', ਡੋਨਾਲਡ ਟਰੰਪ ਨੇ ਵਿਸ਼ਵ ਕੱਪ ਤੋਂ ਪਹਿਲਾਂ ਈਰਾਨੀ ਫੁੱਟਬਾਲ ਟੀਮ ਨੂੰ ਦਿੱਤੀ ਧਮਕੀ
NEXT STORY