ਬੇਂਗਲੁਰੂ- ਭਾਰਤ ਦੇ ਵੀਰਧਵਲ ਖਾੜੇ ਨੇ ਇੱਥੇ ਚਲ ਰਹੀ 10ਵੀਂ ਏਸ਼ੀਆਈ ਉਮਰ ਵਰਗ ਤੈਰਾਕੀ ਵਿਚ ਬੁੱਧਵਾਰ ਨੂੰ ਪੁਰਸ਼ਾਂ ਦਾ 50 ਮੀਟਰ ਫਰੀਸਟਾਈਲ ਓਪਨ ਵਰਗ ਮੁਕਾਬਲਾ ਜਿੱਤ ਕੇ ਖੁਦ ਨੂੰ ਪ੍ਰਤੀਯੋਗਿਤਾ ਦਾ ਸਭ ਤੋਂ ਤੇਜ਼ ਤੈਰਾਕ ਸਾਬਿਤ ਕਰ ਦਿੱਤਾ। ਖਾੜੇ ਨੇ 22.59 ਸੈਕੰਡ ਦਾ ਸਮਾਂ ਲੈ ਕੇ ਉਜ਼ਬੇਕੀਸਤਾਨ ਅਤੇ ਇਰਾਨ ਦੇ ਤੈਰਾਕਾਂ ਨੂੰ ਪਿੱਛੇ ਛੱਡ ਦਿੱਤਾ। ਉਹ ਮੁਕਾਬਲੇ ਵਿਚ 22.01 ਸੈਕੰਡ ਦਾ ਏ ਕੱਟ ਸਮਾਂ ਹਾਸਲ ਕਰਨ ਤੋਂ ਖੁੰਝ ਗਿਆ, ਜੋ ਉਸ ਨੂੰ ਓਲੰਪਿਕ ਦਾ ਕੁਆਲੀਫੀਕੇਸ਼ਨ ਸਮਾਂ ਦੁਆ ਦਿੰਦਾ। ਉਹ ਅਗਲੇ ਮਹੀਨੇ ਸਿੰਗਾਪੁਰ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਇਸ ਦਾ ਯਤਨ ਕਰੇਗਾ।
ਬੁਮਰਾਹ ਨੇ ਕਿਹਾ, ਮਜ਼ਬੂਤ ਵਾਪਸੀ ਕਰਾਂਗਾ
NEXT STORY