ਮਾਨਚੈਸਟਰ— ਵੈਸਟਇੰਡੀਜ਼ ਨੂੰ ਭਾਰਤ ਵਿਰੁੱਧ ਮਹੱਤਵਪੂਰਨ ਮੈਚ ਤੋਂ ਪਹਿਲਾਂ ਸੋਮਵਾਰ ਕਰਾਰਾ ਝਟਕਾ ਲੱਗਾ, ਜਦੋਂ ਉਸ ਦਾ ਆਲਰਾਊਂਡਰ ਆਂਦ੍ਰੇ ਰਸੇਲ ਗੋਡੇ ਦੀ ਸੱਟ ਕਾਰਣ ਵਿਸ਼ਵ ਕੱਪ ਦੇ ਬਾਕੀ ਬਚੇ ਮੈਚਾਂ ਵਿਚੋਂ ਬਾਹਰ ਹੋ ਗਿਆ। ਵਿਸ਼ਵ ਕੱਪ ਤੋਂ ਪਹਿਲਾਂ ਆਈ. ਪੀ. ਐੱਲ. ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਰਸੇਲ ਦੀ ਜਗ੍ਹਾ ਸੁਨੀਲ ਅੰਬਰੀਸ਼ ਨੂੰ ਵੈਸਟਇੰਡੀਜ਼ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਪੁਸ਼ਟੀ ਕਰਦੀ ਹੈ ਕਿ ਵਿਸ਼ਵ ਕੱਪ 2019 ਦੇ ਪ੍ਰਤੀਯੋਗਿਤਾ ਤਕਨੀਕੀ ਕਮੇਟੀ ਨੇ ਆਂਦ੍ਰੇ ਰਸੇਲ ਦੀ ਜਗ੍ਹਾਂ ਸੁਨੀਲ ਅੰਬਰੀਸ਼ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਲਈ ਵੈਸਟਇੰਡੀਜ਼ ਦੀ ਟੀਮ 'ਚ ਸ਼ਾਮਿਲ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਆਲਰਾਊਂਡਰ ਰਸੇਲ ਦੇ ਖੱਬੇ ਗੋਡੇ 'ਚ ਸੱਟ ਲੱਗਣ ਕਾਰਣ ਟੂਰਨਾਮੈਂਟ 'ਚ ਅੱਗੇ ਨਹੀਂ ਖੇਡ ਸਕੇਗਾ।
ਭਾਰਤ ਨੇ ਨਵਦੀਪ ਸੈਣੀ ਨੂੰ ਨੈੱਟ ਗੇਂਦਬਾਜ਼ ਦੇ ਰੂਪ 'ਚ ਬੁਲਾਇਆ
NEXT STORY