ਕੋਲਕਾਤਾ : ਭਾਰਤੀ ਫੁੱਟਬਾਲ ਟੀਮ ਦੇ ਕੋਚ ਇਗੋਰ ਸਟਿਮਕ ਨੇ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ 23 ਮੈਂਬਰੀ ਅਸਥਾਈ ਟੀਮ ਦਾ ਐਲਾਨ ਕੀਤਾ ਹੈ ਜਿਸ 'ਚ ਸੁਨੀਲ ਛੇਤਰੀ ਅਤੇ ਮਨਵੀਰ ਸਿੰਘ ਦੀ ਫਾਰਵਰਡ ਜੋੜੀ ਨੂੰ ਸ਼ਾਮਲ ਕੀਤਾ ਹੈ। ਭਾਰਤੀ ਟੀਮ ਤਿੰਨ ਦੇਸ਼ਾਂ ਦੇ ਟੂਰਨਾਮੈਂਟ ਲਈ ਇੰਫਾਲ ਦੀ ਯਾਤਰਾ ਤੋਂ ਪਹਿਲਾਂ ਕੋਲਕਾਤਾ ਵਿੱਚ ਪੰਜ ਦਿਨਾਂ ਕੈਂਪ ਵਿੱਚ ਸ਼ਿਰਕਤ ਕਰੇਗੀ।
ਇਹ ਟੂਰਨਾਮੈਂਟ 22 ਤੋਂ 28 ਮਾਰਚ ਤੱਕ ਖੁਮਾਣ ਲੰਪਕ ਸਟੇਡੀਅਮ ਵਿੱਚ ਹੋਵੇਗਾ। ਇਸ ਵਿੱਚ ਭਾਰਤ ਤੋਂ ਇਲਾਵਾ ਮਿਆਂਮਾਰ ਅਤੇ ਕਿਰਗਿਜ਼ ਗਣਰਾਜ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ ਇੰਡੀਅਨ ਸੁਪਰ ਲੀਗ (ISL) ਦੇ ਫਾਈਨਲ (18 ਮਾਰਚ) ਤੋਂ ਬਾਅਦ ਕੀਤਾ ਜਾਵੇਗਾ। ਕੈਂਪ ਲਈ ਚੁਣੇ ਗਏ 23 ਵਿੱਚੋਂ 14 ਬੁੱਧਵਾਰ ਨੂੰ ਇੱਥੇ ਪਹੁੰਚਣਗੇ ਜਦਕਿ ਬਾਕੀ ਨੌਂ (ਬੈਂਗਲੁਰੂ ਐਫਸੀ ਅਤੇ ਏਟੀਕੇ ਮੋਹਨ ਬਾਗਾਨ ਐਫਸੀ ਦੇ ਖਿਡਾਰੀ) ਆਈਐਸਐਲ ਫਾਈਨਲ ਤੋਂ ਇੱਕ ਦਿਨ ਬਾਅਦ 19 ਮਾਰਚ ਨੂੰ ਪਹੁੰਚਣਗੇ। ਇਸ ਤੋਂ ਇਲਾਵਾ, 11 ਖਿਡਾਰੀਆਂ ਨੂੰ ਵੀ ਰਿਜ਼ਰਵ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਕੈਂਪ ਲਈ ਬੁਲਾਇਆ ਜਾਵੇਗਾ।
ਕੈਂਪ ਲਈ ਟੀਮ:
ਗੋਲਕੀਪਰ : ਗੁਰਪ੍ਰੀਤ ਸਿੰਘ ਸੰਧੂ, ਫੁਰਬਾ ਲਾਚੇਨਪਾ ਟੈਂਪਾ, ਅਮਰਿੰਦਰ ਸਿੰਘ।
ਫਾਰਵਰਡ : ਮਨਵੀਰ ਸਿੰਘ, ਸੁਨੀਲ ਛੇਤਰੀ, ਸ਼ਿਵਸ਼ਕਤੀ ਨਰਾਇਣਨ।
ਡਿਫੈਂਡਰ : ਸੰਦੇਸ਼ ਝਿੰਗਨ, ਰੋਸ਼ਨ ਸਿੰਘ, ਅਨਵਰ ਅਲੀ, ਆਕਾਸ਼ ਮਿਸ਼ਰਾ, ਚਿੰਗਲੇਨਸਾਨਾ ਕੋਨੇਸ਼ਮ, ਰਾਹੁਲ ਭੇਕੇ, ਮਹਿਤਾਬ ਸਿੰਘ, ਗਲੈਨ ਮਾਰਟਿਨਸ।
ਮਿਡਫੀਲਡਰ : ਸੁਰੇਸ਼ ਵਾਂਗਜਾਮ, ਰੋਹਿਤ ਕੁਮਾਰ, ਅਨਿਰੁਧ ਥਾਪਾ, ਬ੍ਰੈਂਡਨ ਫਰਨਾਂਡਿਸ, ਯਾਸਿਰ ਮੁਹੰਮਦ, ਰਿਤਵਿਕ ਦਾਸ, ਜੈਕਸਨ ਸਿੰਘ, ਲਲਿਨਜੁਆਲਾ ਛਾਂਗੇ, ਬਿਪਿਨ ਸਿੰਘ।
ਮਹਿਲਾ ਮੁੱਕੇਬਾਜ਼ਾਂ ਦੀ ਚੋਣ ਨਾ ਹੋਣ 'ਤੇ ਹਾਈ ਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ
NEXT STORY