ਟੋਕੀਓ– ਰੋਜਰ ਫੈਡਰਰ ਜਾਂ ਸਟਾਨ ਵਾਵਰਿੰਕਾ ਨਹੀਂ ਸਗੋਂ ਬੇਲਿੰਡਾ ਬੇਂਚਿਚ ਨੇ ਟੋਕੀਓ ਓਲੰਪਿਕ ’ਚ ਸਵਿਟਜ਼ਰਲੈਂਡ ਨੂੰ ਟੈਨਿਸ ਦਾ ਸੋਨ ਤਮਗ਼ਾ ਜਿਤਾਇਆ ਜੋ ਮਹਿਲਾ ਸਿੰਗਲ ’ਚ ਚੈਂਪੀਅਨ ਰਹੀ। 12ਵਾਂ ਦਰਜਾ ਪ੍ਰਾਪਤ ਬੇਂਚਿਚ ਨੇ ਚੈੱਕ ਗਣਰਾਜ ਦੀ ਮਰਕੇਟਾ ਵੋਂਡ੍ਰਾਉਸੋਵਾ ਨੂੰ 7-5, 2-6, 6-3 ਨਾਲ ਹਰਾਇਆ। ਉਹ ਐਤਵਾਰ ਨੂੰ ਮਹਿਲਾ ਡਬਲਜ਼ ਫਾਈਨਲ ਵੀ ਖੇਡੇਗੀ।
ਬੇਂਚਿਚ ਤੇ ਵਿਕਟੋਰੀਆ ਗੋਲੂਬਿਚ ਦਾ ਸਾਹਮਣਾ ਚੈਕ ਗਣਰਾਜ ਦੀ ਬਾਰਬੋਰਾ ਕ੍ਰੇਸੀਕੋਵਾ ਤੇ ਕੈਟਰੀਨਾ ਸਿਨੀਆਕੋਵਾ ਨਾਲ ਹੋਵੇਗਾ। ਬੇਂਚਿਚ ਨੇ ਕਿਹਾ, ‘‘ਓਲੰਪਿਕ ’ਚ ਦੋ ਤਮਗ਼ੇ ਜਿੱਤਣਾ ਸ਼ਾਨਦਾਰ ਤਜਰਬਾ ਹੈ। ਇਕ ਸੋਨ ਤੇ ਦੂਜੇ ਦਾ ਰੰਗ ਅਜੇ ਤੈਅ ਨਹੀਂ ਹੋਇਆ ਹੈ। ਮੈਂ ਆਪਣੀ ਪੂਰੀ ਵਾਹ ਲਾ ਦੇਵਾਂਗੀ।’’ ਫੈਡਰਰ ਤੇ ਵਾਵਰਿੰਕਾ ਨੇ 2008 ’ਚ ਡਬਲਜ਼ ’ਚ ਸੋਨ ਤਮਗਾ ਜਿੱਤਿਆ ਸੀ। ਫੈਡਰਰ 2012 ’ਚ ਸਿੰਗਲ ਫਾਈਨਲ ’ਚ ਐਂਡੀ ਮਰੇ ਤੋਂ ਹਾਰ ਗਏ ਸਨ। ਫੈਡਰਰ ਤੇ ਵਾਵਰਿੰਕਾ ਨੇ ਇਸ ਵਾਰ ਓਲੰਪਿਕ ’ਚ ਹਿੱਸਾ ਨਹੀਂ ਲਿਆ ।
PCB ਨੇ ਕਸ਼ਮੀਰ ਪ੍ਰੀਮੀਅਰ ਲੀਗ ਨੂੰ ਲੈ ਕੇ BCCI ਨੂੰ ਜਤਾਈ ਨਾਰਾਜ਼ਗੀ, ਦਿੱਤਾ ਵੱਡਾ ਬਿਆਨ
NEXT STORY