ਲੰਡਨ (ਭਾਸ਼ਾ) : ਇੰਗਲੈਂਡ ਦੇ ਹਰਫ਼ਨਮੌਲਾ ਬੇਨ ਸਟੋਕਸ ਦੇ ਖੱਬੇ ਹੱਥ ਦੀ ਫਰੈਕਚਰ ਤੀਜੀ ਉਂਗਲੀ ਦੀ ਸੋਮਵਾਰ ਨੂੰ ਲੀਡਸ ਵਿਚ ਸਰਜਰੀ ਹੋਵੇਗੀ, ਜਿਸ ਨਾਲ ਉਹ ਲਗਭਗ 12 ਹਫ਼ਤਿਆਂ ਲਈ ਖੇਡ ਤੋਂ ਦੂਰ ਰਹਿਣਗੇ। ਸਟੋਕਸ ਦੇ ਦੁਬਾਰਾ ਹੋਏ ਐਕਸ-ਰੇ ਅਤੇ ਸੀਟੀ ਸਕੈਨ ਨਾਲ ਖੱਬੇ ਹੱਥ ਦੀ ਤੀਜੀ ਉਂਗਲੀ ਵਿਚ ਫਰੈਕਚਰ ਦਾ ਪਤਾ ਲੱਗਾ ਸੀ। ਉਨ੍ਹਾਂ ਨੂੰ ਇਹ ਸੱਟ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਲੱਗੀ। ਉਹ ਅਜੇ ਆਪਣੀ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਨਾਲ ਹਨ ਪਰ ਸ਼ਨੀਵਾਰ ਨੂੰ ਇੰਗਲੈਂਡ ਰਵਾਨਾ ਹੋਣਗੇ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਸ਼ੁੱਕਰਵਾਰ ਨੂੰ ਦੱਸਿਆ, ‘ਬੇਨ ਸਟੋਕਸ 12 ਹਫ਼ਤਿਆਂ ਲਈ ਖੇਡ ਤੋਂ ਦੂਰ ਰਹਿਣਗੇ। ਲੀਡਸ ਵਿਚ ਸੋਮਵਾਰ ਨੂੰ ਉਨ੍ਹਾਂ ਨੂੰ ਸਰਜਰੀ ਕਰਾਉਣੀ ਹੋਵੇਗੀ।’ ਸਟੋਕਸ ਨੂੰ ਇਹ ਸੱਟ ਰਾਜਸਥਾਨ ਰਾਇਲਸ ਦੇ ਸੀਜ਼ਨ ਦੇ ਪਹਿਲੇ ਮੈਚ ਵਿਚ ਪੰਜਾਬ ਕਿੰਗਜ਼ ਦੇ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਦੇ ਕੈਚ ਨੂੰ ਫੜਨ ਲਈ ਡਾਈਵ ਲਗਾਉਂਦੇ ਸਮੇਂ ਲੱਗੀ ਸੀ। ਉਹ ਇਸ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ।
ਮੁੰਬਈ ’ਚ ਮੁੜ ਲੱਗਾ ਕਰਫਿਊ, ਅਨੁਸ਼ਕਾ ਸ਼ਰਮਾ ਨੇ ਵਿਰਾਟ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ
NEXT STORY