ਨਵੀਂ ਦਿੱਲੀ— ਭਾਰਤ ਅਤੇ ਇੰਗਲੈਂਡ ਵਿਚਾਲੇ ਰਾਏਪੁਰ ਦੇ ਮੈਦਾਨ ’ਤੇ ਖੇਡੇ ਗਏ ਦੂਜੇ ਵਨ-ਡੇ ’ਚ ਬੇਨ ਸਟੋਕਸ ਦੇ ਰਨ ਆਊਟ ਹੋਣ ਦੇ ਮਾਮਲੇ ’ਤੇ ਵਿਵਾਦ ਪੈਦਾ ਹੋ ਗਿਆ। ਦਰਅਸਲ ਬੇਨ ਸਟੋਕਸ 26ਵੇਂ ਓਵਰ ’ਚ ਦੋ ਦੌੜਾਂ ਲੈਣਾ ਚਾਹੁੰਦੇ ਸਨ ਪਰ ਆਊਟ ਫ਼ੀਲਡਿੰਗ ’ਚ ਚੌਕੰਨੇ ਕੁਲਦੀਪ ਯਾਦਵ ਨੇ ਫ਼ੁਰਤੀ ਵਿਖਾਉਂਦੇ ਹੋਏ ਗੇਂਦ ਸਿੱਧਾ ਵਿਕਟ ’ਤੇ ਮਾਰ ਦਿੱਤੀ। ਮੈਦਾਨੀ ਅੰਪਾਇਰ ਨੇ ਫ਼ੈਸਲਾ ਥਰਡ ਅੰਪਾਇਰ ਨੂੰ ਸੌਂਪ ਦਿੱਤਾ। ਰਿਪਲੇਅ ਵੇਖ ਕੇ ਵੀ ਥਰਡ ਅੰਪਾਇਰ ਫ਼ੈਸਲਾ ਨਹੀਂ ਕਰ ਸਕੇ, ਬੈਨੇਫ਼ਿਟ ਆਫ਼ ਡਾਊਟ ਬੱਲੇਬਾਜ਼ ਦੇ ਹਿੱਤ ’ਚ ਰਿਹਾ ਤੇ ਅੰਪਾਇਰ ਨੇ ਸਟੋਕਸ ਨੂੰ ਨੋ-ਆਊਟ ਦੇ ਦਿੱਤਾ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਇਸ ਤੋਂ ਬਾਅਦ ਰਨ ਆਊਟ ਦੇ ਨਿਯਮਾਂ ਨੂੰ ਲੈ ਕੇ ਇਕ ਵਾਰ ਫਿਰ ਬਹਿਸ ਛਿੜ ਗਈ। ਇਸ ’ਚ ਯੁਵਰਾਜ ਸਿੰਘ ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਵੀ ਆਏ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਦੇ ਬਦਲੇ ਲੁੱਕ ਨੂੰ ਵੇਖ ਅਦਾਕਾਰਾ ਕਿਮ ਸ਼ਰਮਾ ਨੇ ਕੀਤੀ ਮਜ਼ੇਦਾਰ ਟਿੱਪਣੀ
ਯੁਵਰਾਜ ਨੇ ਲਿਖਿਆ- ਇਹ ਆਊਟ ਸੀ। ਬੱਲੇ ਦਾ ਕੋਈ ਹਿੱਸਾ ਲਾਈਨ ਤੋਂ ਅੱਗੇ ਨਹੀਂ ਸੀ। ਇਹ ਵਿਖਾ ਰਿਹੈ ਕਿ ਇਹ ਖ਼ਤਮ ਸੀ। ਇਹ ਸਿਰਫ਼ ਮੇਰੀ ਰਾਏ ਹੈ!! ਭਾਰਤ ਬਨਾਮ ਇੰਗਲੈਂਡ।
ਇਸੇ ਤਰ੍ਹਾਂ ਮਾਈਕਲ ਵਾਨ ਨੇ ਲਿਖਿਆ- ਵਾਹ! ਮੈਂ ਇਸ ਨੂੰ ਆਊਟ ਹੀ ਦਿੰਦਾ।
ਇਹ ਹੈ ਨਿਯਮ
ਆਈ. ਸੀ. ਸੀ. ਦੇ ਨਵੇਂ ਨਿਯਮਾਂ ਮੁਤਾਬਕ ਰਨ ਆਊਟ ਕਰਦੇ ਸਮੇਂ ਪਾਪਿੰਗ ਕ੍ਰੀਜ਼ ਤੋਂ ਬੱਲੇਬਾਜ਼ ਦਾ ਬੱਲਾ ਪਾਰ ਹੋਣਾ ਚਾਹੀਦਾ ਹੈ। ਜੇਕਰ ਉਹ ਲਾਈਨ ਦੇ ਉੱਪਰ ਹੈ ਤੇ ਗਿੱਲੀਆਂ ਡਿੱਗ ਜਾਂਦੀਆਂ ਹਨ ਤਾਂ ਆਊਟ ਹੋਵੇਗਾ। ਜੇਕਰ ਬੱਲਾ ਪਾਪਿੰਗ ਕ੍ਰੀਜ਼ ਨੂੰ ਪਾਰ ਕਰ ਜਾਂਦਾ ਹੈ ਤੇ ਗਿੱਲੀਆਂ ਬਾਅਦ ’ਚ ਡਿੱਗਦੀਆਂ ਹਨ ਤਾਂ ਇਸ ਨੂੰ ਨਾਟ ਆਊਟ ਮੰਨਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
NEXT STORY