ਮੁੰਬਈ- ਯੁਵਾ ਮਿਡਫੀਲਡਰ ਮਨੀਸ਼ਾ ਕਲਿਆਣ ਦਾ ਮੰਨਣਾ ਹੈ ਕਿ ਆਗਾਮੀ ਏ. ਐਫ. ਸੀ. (ਏਸ਼ੀਆਈ ਫੁੱਟਬਾਲ ਮਹਾਸੰਘ) ਮਹਿਲਾ ਏਸ਼ੀਆਈ ਕੱਪ 'ਚ ਚੰਗਾ ਪ੍ਰਦਰਸ਼ਨ ਭਾਰਤੀ ਫੁੱਟਬਾਲ ਦਾ ਚਿਹਰਾ ਬਦਲ ਸਕਦਾ ਹੈ। ਸਰਬ ਭਾਰਤੀ ਫੁੱਟਬਾਲ ਮਹਾਸੰਘ ਵਲੋਂ ਜਾਰੀ ਇਕ ਬਿਆ 'ਚ ਅੰਡਰ-19 ਟੀਮ ਤੋਂ ਰਾਸ਼ਟਰੀ ਟੀਮ 'ਚ ਜਗ੍ਹਾਂ ਬਣਾਉਣ ਵਾਲੀ ਮਨੀਸ਼ਾ ਨੇ ਕਿਹਾ- ਹਰ ਯੁਵਾ ਖਿਡਾਰੀ ਨੂੰ ਸੀਨੀਅਰ ਫੁੱਟਬਾਲ ਲਈ ਖ਼ੁਦ ਨੂੰ ਢਾਲਣ 'ਚ ਸਮਾਂ ਲਗਦਾ ਹੈ। ਮੈਨੂੰ ਵੀ ਅੰਡਰ-19 ਟੀਮ ਸੀਨੀਅਰ ਟੀਮ 'ਚ ਆਉਣ ਦੇ ਬਾਅਦ ਇੱਥੋਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਢਲਣ 'ਚ ਦੋ ਸਾਲ ਲਗ ਗਏ।
ਪਿਛਲੇ ਸਾਲ ਨਵੰਬਰ 'ਚ ਬ੍ਰਾਜ਼ੀਲ ਦੇ ਦੌਰ 'ਤੇ ਇਸ ਟੀਮ ਦੇ ਖ਼ਿਲਾਫ਼ ਗੋਲ ਕਰਕੇ ਸੁਰਖ਼ੀਆਂ 'ਚ ਆਈ ਮਨੀਸ਼ਾ ਨੇ ਪਿਛਲੀ ਉਪਲੱਬਧੀਆਂ ਨੂੰ ਪਿੱਛੇ ਛੱਡ ਕੇ ਅੱਗੇ ਦੇ ਮੈਚਾਂ 'ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬੀਤੇ ਸਮੇਂ ਦਾ ਹਿੱਸਾ ਹੈ। ਆਉਣ ਵਾਲੇ ਮੈਚਾਂ ਲਈ ਅਸੀਂ ਨਹੀਂ ਜਾਣਦੇ ਕਿ ਕੌਣ ਸ਼ੁਰਆਤੀ ਪਲੇਇੰਗ ਇਲੈਵਨ ਬਣਾਵੇਗਾ, ਜਾਂ ਕੌਣ ਬੈਂਚ ਤੋਂ ਆਵੇਗਾ। ਜੋ ਗੱਲ ਅਸੀਂ ਜਾਣਦੇ ਹਾ ਉਹ ਇਹ ਹੈ ਕਿ ਕੋਚ ਉਨ੍ਹਾਂ ਖਿਡਾਰੀਆਂ ਨੂੰ ਚੁਣਦੇ ਹਨ ਜਿਨ੍ਹਾਂ ਦੀ ਵਰਤਮਾਨ ਲੈਅ ਚੰਗੀ ਰਹਿੰਦੀ ਹੈ। ਇਸ 'ਚ ਪਿਛਲ਼ੇ ਕੁਝ ਮਹੀਨਿਆਂ ਦਾ ਪ੍ਰਦਰਸ਼ਨ ਕੰਮ ਨਹੀਂ ਕਰਦਾ।
ਮੌਕਾ ਮਿਲਿਆ ਤਾਂ ਭਾਰਤੀ ਟੀਮ ਦੀ ਕਪਤਾਨੀ ਕਰਨਾ ਸਨਮਾਨ ਹੋਵੇਗਾ : ਬੁਮਰਾਹ
NEXT STORY