ਸਿਡਨੀ— ਭਾਰਤੀ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਐਤਵਾਰ ਨੂੰ ਸਪਿਨਰ ਕੁਲਦੀਪ ਯਾਦਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਗਲੈਂਡ ਦੌਰੇ ਦੀ ਤੁਲਨਾ 'ਚ ਇਹ ਚਾਈਨਾਮੈਨ ਗੇਂਦਬਾਜ਼ ਕਿਤੇ ਬਿਹਤਰ ਹੋਇਆ ਹੈ।
ਅਰੁਣ ਨੇ ਕਿਹਾ, ''ਕੁਲਦੀਪ 'ਚ ਕਾਫੀ ਕਲਾ ਹੈ ਤੇ ਉਸ ਨੇ ਇਹ ਸਾਬਤ ਵੀ ਕੀਤਾ ਹੈ। ਵਨ-ਡੇ ਕੌਮਾਂਤਰੀ ਮੈਚਾਂ 'ਚ ਉਹ ਕਾਫੀ ਸਫਲ ਰਿਹਾ ਹੈ ਤੇ ਸੰਭਾਵਿਤ ਵਨ-ਡੇ ਸਵਰੂਪ 'ਚ ਉਹ ਨੰਬਰ ਇਕ ਗੇਂਦਬਾਜ਼ ਹੈ। ਉਹ ਬੇਜੋੜ ਹੈ, ਕਿਉਂਕਿ ਦੁਨੀਆ ਭਰ 'ਚ ਇਸ ਸਮੇਂ ਬੇਹੱਦ ਘੱਟ ਚਾਈਨਾਮੈਨ ਗੇਂਦਬਾਜ਼ ਮੌਜੂਦ ਹਨ। ਨਾਲ ਹੀ ਉਹ ਗੁਗਲੀ ਦਾ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਇਸਤੇਮਾਲ ਕਰਦਾ ਹੈ।''
ਉਸ ਨੇ ਕਿਹਾ, ''ਇਸਦੇ ਇਲਾਵਾ ਜਿਹੜੀ ਟੀਮ ਉਸ ਨੂੰ ਹੋਰ ਵੱਧ ਵਿਸ਼ੇਸ਼ ਬਣਾਉਂਦੀ ਹੈ, ਉੁਹ ਹੀ ਕ੍ਰੀਜ਼ ਦਾ ਇਸਤੇਮਾਲ। ਉਹ ਓਵਰ ਤੇ ਰਾਊਂਡ ਦੀ ਵਿਕਟ ਗੇਂਦਬਾਜ਼ੀ ਕਰ ਸਕਦਾ ਹੈ। ਉਹ ਵਿਕਟਾਂ ਦੇ ਨੇੜਿਓਂ ਤੇ ਕ੍ਰੀਜ਼ ਤੋਂ ਦੂਰ ਵੀ ਗੇਂਦਬਾਜ਼ੀ ਕਰ ਸਕਦਾ ਹੈ। ਇਸ ਨਾਲ ਉਸਨੂੰ ਕਾਫੀ ਵਿਲੱਖਣਤਾ ਮਿਲਦੀ ਹੈ।''
ਖਡੂਰ ਸਾਹਿਬ ਨੇ ਬਾਬਾ ਬਕਾਲਾ ਨੂੰ 3-0 ਨਾਲ ਹਰਾਇਆ
NEXT STORY