helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, NOV 22, 2025
ਡਾਕਟਰ ਹੋਵੇ ਜਾਂ ਮਜ਼ਦੂਰ... ਬਲੌਗਰ ਹੋਵੇ ਜਾਂ...
ਪੰਜਾਬ ਦੇ ਸੈਂਕੜੇ ਪਰਿਵਾਰਾਂ ਲਈ ਆ ਗਈ ਖ਼ੁਸ਼ਖ਼ਬਰੀ,...
Punjab: ਭਿਆਨਕ ਹਾਦਸੇ ਨੇ 2 ਘਰਾਂ 'ਚ ਵਿਛਾਏ...
29 ਨਵੰਬਰ ਤੱਕ ਪੰਜਾਬ ਦੇ ਇਸ ਇਲਾਕੇ 'ਚ ਬੰਦ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਭੁਵਨੇਸ਼ਵਰ ਕੁਮਾਰ ਨੇ ਭਾਰਤੀ ਤੇਜ਼ ਗੇਂਦਬਾਜ਼ੀ ਨੂੰ ਨਵੀਆਂ ਉੱਚਾਈਆਂ ਤਕ ਪਹੁੰਚਾਇਆ ਹੈ। ਉਹ ਸ਼ੁਰੂਆਤੀ ਸਪੈਲ 'ਚ ਸ਼ਾਨਦਾਰ ਆਗਾਜ਼ ਕਰਦੇ ਹਨ ਅਤੇ ਡੈਥ ਓਵਰਾਂ 'ਚ ਬੱਲੇਬਾਜ਼ਾਂ ਨੂੰ ਰੋਕਣ 'ਚ ਸਫਲ ਹੁੰਦੇ ਹਨ। ਭੁਵਨੇਸ਼ਵਰ ਕੁਮਾਰ ਦਾ ਜਨਮ ਅੱਜ ਦੇ ਹੀ ਦਿਨ ਭਾਵ 5 ਫਰਵਰੀ 1990 ਨੂੰ ਉੱਤਰ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ। ਉਨ੍ਹਾਂ ਦੇ ਪਿਤਾ ਨੌਕਰੀ ਕਾਰਨ ਅਕਸਰ ਬਾਹਰ ਰਹਿੰਦੇ ਸਨ। ਅਜਿਹੇ 'ਚ ਉਨ੍ਹਾਂ ਦੀ ਭੈਣ ਰੇਖਾ ਨੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਇਸ 'ਚ ਮਦਦ ਵੀ ਕੀਤੀ। ਭੁਵਨੇਸ਼ਵਰ ਨੇ ਕੌਮਾਂਤਰੀ ਕ੍ਰਿਕਟ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਵੱਡੀ ਉਪਲਬਧੀ ਹਾਸਲ ਕਰ ਲਈ ਸੀ। ਉਹ ਇਕੱਲੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਘਰੇਲੂ ਕ੍ਰਿਕਟ (ਫਰਸਟ ਕਲਾਸ) 'ਚ ਸਚਿਨ ਨੂੰ 0 'ਤੇ ਆਊਟ ਕੀਤਾ ਹੈ। ਰਣਜੀ ਟਰਾਫੀ ਫਾਈਨਲ ਦੇ ਦੌਰਾਨ (12 ਜਨਵਰੀ 2009) ਉਨ੍ਹਾਂ ਨੇ ਸਚਿਨ ਨੂੰ ਜ਼ੀਰੋ 'ਤੇ ਆਊਟ ਕੀਤਾ ਸੀ। ਭੁਵੀ ਦਾ ਟੈਸਟ ਟੀਮ 'ਚ ਡੈਬਿਊ ਫਰਵਰੀ 2013 'ਚ ਆਸਟਰੇਲੀਆ ਦੇ ਖਿਲਾਫ ਚੇਨਈ 'ਚ ਹੋਇਆ। ਉਹ ਭਾਰਤੀ ਟੀਮ ਲਈ ਖੁਸ਼ਕਿਮਤ ਸਾਬਤ ਹੋਏ। ਦਰਅਸਲ, ਉਨ੍ਹਾਂ ਦੇ ਆਉਂਦੇ ਹੀ ਭਾਰਤੀ ਟੀਮ ਨੇ ਲਗਾਤਾਰ 6 ਟੈਸਟ ਮੈਚ ਜਿੱਤੇ। ਭੁਵੀ ਦੇ ਡੈਬਿਊ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਦੇ ਖਿਲਾਫ ਘਰੇਲੂ ਸੀਰੀਜ਼ ਦੇ ਸਾਰੇ 4 ਅਤੇ ਵਿੰਡੀਜ਼ ਦੇ ਖਿਲਾਫ 2 ਟੈਸਟ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ। ਪਰ ਇਸ ਦੌਰਾਨ ਭੁਵੀ ਦਾ ਪ੍ਰਦਰਸ਼ਨ ਔਸਤ ਰਿਹਾ, ਉਹ 9 ਵਿਕਟਾਂ ਹੀ ਲੈ ਸਕੇ। ਹਾਲਾਂਕਿ 2014 ਦੇ ਇੰਗਲੈਂਡ ਦੌਰੇ 'ਤੇ ਉਨ੍ਹਾਂ ਨੇ 19 ਵਿਕਟ ਝਟਕੇ ਅਤੇ ਤਿੰਨ ਅਰਧ ਸੈਂਕੜੇ ਵੀ ਲਗਾਏ। ਇਸ ਤੋਂ ਪਹਿਲਾਂ ਭੁਵਨੇਸ਼ਵਰ ਨੇ ਪਾਕਿਸਤਾਨ ਦੇ ਖਿਲਾਫ ਦਸੰਬਰ 2012 'ਚ ਟੀ-20 ਇੰਟਰਨੈਸ਼ਨਲ ਅਤੇ ਵਨ ਡੇ 'ਚ ਧਮਾਕੇਦਾਰ ਡੈਬਿਊ ਕੀਤਾ। ਉਨ੍ਹਾਂ ਨੇ ਬੈਂਗਲੁਰੂ 'ਚ ਪਾਕਿਸਤਾਨ ਦੇ ਖਿਲਾਫ ਟੀ-20 ਇੰਟਰਨੈਸ਼ਨਲ ਡੈਬਿਊ ਦੇ ਆਪਣੇ ਪਹਿਲੇ ਹੀ ਓਵਰ 'ਚ ਵਿਕਟ ਹਾਸਲ ਕੀਤਾ। ਉਦੋਂ ਉਨ੍ਹਾਂ ਨੇ ਭਾਰਤੀ ਗੇਂਦਬਾਜ਼ੀ ਦਾ ਆਗਾਜ਼ ਕਰਦੇ ਹੋਏ ਪਾਕਿ ਬੱਲੇਬਾਜ਼ ਨਾਸਿਰ ਜਮਸ਼ੇਦ (2) ਨੂੰ ਓਵਰ ਦੀ ਆਖਰੀ ਗੇਂਦ 'ਤੇ ਬੋਲਡ ਕੀਤਾ ਸੀ। ਇਸ ਤੋਂ ਬਾਅਦ ਭੁਵੀ ਨੇ ਚੇਨਈ 'ਚ ਵਨ ਡੇ 'ਚ ਡੈਬਿਊ ਕੀਤਾ ਅਤੇ ਪਾਕਿਸਤਾਨ ਦੇ ਖਿਲਾਫ ਗੇਂਦਬਾਜ਼ੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੀ ਹੀ ਗੇਂਦ 'ਤੇ ਭਾਰਤ ਨੂੰ ਵਿਕਟ ਦਿਵਾਇਆ। ਉਦੋਂ ਮੁਹੰਮਦ ਹਫੀਜ਼ ਨੂੰ ਉਨ੍ਹਾਂ ਨੇ ਬੋਲਡ ਕਰਕੇ ਪਵੇਲੀਅਨ ਭੇਜਿਆ। ਭੁਵਨੇਸ਼ਵਰ ਆਪਣੇ ਕੌਮਾਂਤਰੀ ਕਰੀਅਰ 'ਚ ਅਜੇ ਤਕ 21 ਟੈਸਟ ਮੈਚਾਂ 'ਚ 63 ਵਿਕਟਾਂ ਲੈ ਚੁਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 103 ਵਨ ਡੇ 'ਚ 114 ਅਤੇ 34 ਟੀ-20 ਕੌਮਾਂਤਰੀ 'ਚ 33 ਵਿਕਟ ਝਟਕੇ ਹਨ। ਭੁਵੇਸ਼ਵਰ ਦੇ ਨਾਂ ਇਕ ਸ਼ਾਨਦਾਰ ਰਿਕਾਰਡ ਇਹ ਵੀ ਹੈ ਕਿ ਉਹ ਤਿੰਨੇ ਫਾਰਮੈਟ 'ਚ 5 ਵਿਕਟ ਹਾਲ (five-wicket haul) ਭਾਵ ਇਕ ਪਾਰੀ 'ਚ 5 ਜਾਂ ਇਸ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਹਨ।
ਨਸਲਵਾਦ ਮਾਮਲੇ 'ਤੇ ਫੁੱਟਬਾਲ ਅਧਿਕਾਰੀਆਂ ਨਾਲ ਮਿਲਣਗੇ ਬ੍ਰਿਟਿਸ਼ ਖੇਡਮੰਤਰੀ
Stories You May Like
ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸੰਗਤ ਦੀ ਸਹੂਲਤ ਲਈ ਸੁਚਾਰੂ ਟ੍ਰੈਫਿਕ ਵਿਵਸਥਾ ਦੇ...
ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ,...
ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ! ਲੋਕਾਂ ਦੇ ਸੂਤੇ ਗਏ ਸਾਹ,...
ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ
ਸ਼ਰਮਸਾਰ ਕਰਨ ਵਾਲੀ ਘਟਨਾ! ਮੁੰਡੇ ਨੂੰ ਬੰਨ੍ਹ ਕਰ 'ਤਾ ਪੂਰਾ ਨੰ.* ਤੇ ਫਿਰ ਧੌਣ 'ਤੇ...
ਜਲੰਧਰ ਦੇ ਮਸ਼ਹੂਰ ਢਾਬੇ 'ਤੇ ਹੋਈ ਰੇਡ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ,...
ਪਾਕਿਸਤਾਨ 'ਚ ਲੱਗੇ ਤੇਜ਼ ਭੂਚਾਲ ਦੇ ਝਟਕੇ, 5.2 ਰਹੀ ਤੀਬਰਤਾ
ਜਲੰਧਰ ਦੇ ਮਸ਼ਹੂਰ ਢਾਬੇ 'ਤੇ ਕੀਤੀ ਗਈ GST ਰੇਡ ਦੇ ਮਾਮਲੇ 'ਚ ਨਵੇਂ ਤੱਥ ਆਏ...
ਜਲੰਧਰ 'ਚ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ! ਮੰਗੇਤਰ ਤੋਂ...
ਮਹਿਲਾ ਨੇ Kidney ਦੇ ਕੇ ਬਚਾਈ Boss ਦੀ ਜਾਨ, ਕੰਪਨੀ ਨੇ ਅਜੀਬ ਕਾਰਨ ਦੱਸ ਕੱਢ'ਤੀ...
ਆਬਕਾਰੀ ਵਿਭਾਗ ਦੀ ਮੈਰਿਜ ਪੈਲੇਸ ਤੇ ਬੈਂਕੁਇਟ ਹਾਲ ਮਾਲਕਾਂ ਨੂੰ ਚਿਤਾਵਨੀ
ਅਜੇ ਤੱਕ ਮਾਸੂਮ ਦੇ ਕਾਤਲਾਂ ਦਾ ਸੁਰਾਗ ਨਹੀਂ ਲੱਭ ਸਕੀ ਪੁਲਸ! ਪਰਿਵਾਰ ਨਹੀਂ ਕਰ...
ਜਲੰਧਰ ਦੇ ਮਸ਼ਹੂਰ ਢਾਬੇ 'ਤੇ 12 ਘੰਟੇ ਚੱਲੀ GST ਦੀ ਰੇਡ! 3 ਕਰੋੜ ਦਾ ਕੈਸ਼ ਤੇ...
ਕਤਲ ਦੇ ਦੋਸ਼ੀ ਕੈਦੀ ਨੇ ਜੇਲ੍ਹ 'ਤੇ ਹੀ ਕਰ'ਤਾ ਕੇਸ! ਕੀਤੀ ਅਜੀਬੋ-ਗਰੀਬ ਮੰਗ
ਹੋਟਲ ਚਲਾਉਣ ਵਾਲੇ ਲੈਣ ਸਬਕ! ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ
ਕੁੜੀ ਨਾਲ ਹੈਵਾਨੀਅਤ, ਪਿੰਡ ਦੇ ਨੌਜਵਾਨ ਨੇ ਟੱਪੀਆਂ ਹੱਦਾਂ
ਘਰ ਆ ਕੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਵਿਅਕਤੀ ਤੋਂ ਦੁਖੀ ਨੇ ਚੁੱਕਿਆ...
ਗੁਰਦਾਸਪੁਰ ਜ਼ਿਲ੍ਹਾ ਟੁੱਟਣ ਦੇ ਵਿਰੋਧ ’ਚ ਅੱੜ ਗਏ ਵਕੀਲ, ਕੰਮਕਾਜ 20 ਨਵੰਬਰ ਤੱਕ...
Subscribe Now!