ਸਪੋਰਟਸ ਡੈਸਕ :'ਕ੍ਰਿਕਟ ਦੇ ਭਗਵਾਨ' ਸਚਿਨ ਤੇਂਦੁਲਕਰ ਅੱਜ 53 ਸਾਲ ਦੇ ਹੋ ਗਏ ਹਨ। ਇਸ ਖਾਸ ਮੌਕੇ 'ਤੇ ਸ਼ੁੱਕਰਵਾਰ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦਾ ਭਾਰੀ ਇਕੱਠਾ ਹੋਇਆ। ਸਚਿਨ ਨੇ ਆਪਣੀ ਪਤਨੀ ਅੰਜਲੀ ਤੇਂਦੁਲਕਰ ਨਾਲ ਘਰੋਂ ਬਾਹਰ ਆ ਕੇ ਪ੍ਰਸ਼ੰਸਕਾਂ ਦਾ ਪਿਆਰ ਸਵੀਕਾਰ ਕੀਤਾ। ਜਨਮਦਿਨ ਦੇ ਇਸ ਜਸ਼ਨ ਦੌਰਾਨ ਇਕ ਖਾਸ ਪਲ ਦੇਖਣ ਨੂੰ ਮਿਲਿਆ ਜਦੋਂ ਸਚਿਨ ਨੇ ਇਕ ਛੋਟੇ ਬੱਚੇ (ਨੰਨ੍ਹੇ ਫੈਨ) ਨਾਲ ਹਲਕੇ-ਫੁਲਕੇ ਅੰਦਾਜ਼ ਵਿੱਚ ਸਮਾਂ ਬਿਤਾਇਆ। ਇਸ ਮਾਸਟਰ ਬਲਾਸਟਰ ਦੀ ਸਹਿਜ ਮੁਸਕਾਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਸਿਰਫ ਇਕ ਖਿਡਾਰੀ ਨਹੀਂ, ਬਲਕਿ ਪ੍ਰਸ਼ੰਸਕਾਂ ਲਈ ਇਕ ਭਾਵਨਾ ਹਨ।
ਸ਼ਾਨਦਾਰ ਕਰੀਅਰ 'ਤੇ ਇਕ ਨਜ਼ਰ
ਸਚਿਨ ਨੇ ਮਹਿਜ਼ 16 ਸਾਲ 205 ਦਿਨ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦੇ 24 ਸਾਲ ਲੰਬੇ ਕਰੀਅਰ ਦੇ ਕੁਝ ਪ੍ਰਮੁੱਖ ਅੰਕੜੇ ਇਸ ਪ੍ਰਕਾਰ ਹਨ:
•ਕੁੱਲ ਅੰਤਰਰਾਸ਼ਟਰੀ ਸੈਂਕੜੇ: 100 (ਦੁਨੀਆ 'ਚ ਇਕਲੌਤੇ ਖਿਡਾਰੀ)।
•ਟੈਸਟ ਕ੍ਰਿਕਟ: 200 ਮੈਚ, 15,921 ਦੌੜਾਂ ਅਤੇ 51 ਸੈਂਕੜੇ।
•ਵਨਡੇ ਕ੍ਰਿਕਟ: 463 ਮੈਚ, 18,426 ਦੌੜਾਂ ਅਤੇ 49 ਸੈਂਕੜੇ।
•ਇਤਿਹਾਸਕ ਸਾਂਝੇਦਾਰੀ: 1988 ਵਿੱਚ ਵਿਨੋਦ ਕਾਂਬਲੀ ਨਾਲ ਹੈਰਿਸ ਸ਼ੀਲਡ ਟੂਰਨਾਮੈਂਟ ਵਿੱਚ 664 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਕੀਤੀ ਸੀ।
ਸਚਿਨ ਨੇ 2013 ਵਿੱਚ ਵਾਨਖੇੜੇ ਸਟੇਡੀਅਮ ਵਿੱਚ ਵੈਸਟਇੰਡੀਜ਼ ਵਿਰੁੱਧ ਆਪਣਾ ਆਖਰੀ ਟੈਸਟ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਹਰ ਕ੍ਰਿਕਟਰ ਲਈ ਪ੍ਰੇਰਣਾ ਸਰੋਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
IPL 'ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੀ ਐਂਟਰੀ
NEXT STORY