ਸਪੋਰਟਸ ਡੈਸਕ : IPL 2023 ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਹਾਲ ਹੀ ਵਿਚ ਕਾਰ ਹਾਦਸੇ ਦਾ ਸ਼ਿਕਾਰ ਹੋਏ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪੰਤ ਦਿੱਲੀ ਦੇ ਕਪਤਾਨ ਸਨ, ਹੁਣ ਉਨ੍ਹਾਂ ਦਾ ਬਾਹਰ ਹੋਣਾ ਫ੍ਰੈਂਚਾਇਜ਼ੀ ਲਈ ਬਹੁਤ ਵੱਡਾ ਨੁਕਸਾਨ ਹੈ। ਸੌਰਵ ਗਾਂਗੁਲੀ ਨੂੰ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ ਦੇ ਕ੍ਰਿਕਟ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਤ ਹੁਣ IPL ਦੇ ਇਸ ਸੀਜ਼ਨ 'ਚ ਨਹੀਂ ਖੇਡ ਸਕਣਗੇ। ਸਪੋਰਟਸ ਟੂਡੇ 'ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਰਿਸ਼ਭ ਪੰਤ ਆਈ.ਪੀ.ਐੱਲ. ਲਈ ਉਪਲਬਧ ਨਹੀਂ ਹੋਣਗੇ। ਟੀਮ ਲਈ ਇਹ ਆਈ. ਪੀ. ਐੱਲ. ਵੀ ਬਹੁਤ ਵਧੀਆ ਹੋਵੇਗਾ ਅਤੇ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਪਰ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਦਾ ਟੀਮ 'ਤੇ ਜ਼ਰੂਰ ਅਸਰ ਪਵੇਗਾ।
ਇਹ ਵੀ ਪੜ੍ਹੋ : IND vs SL: ਭਾਰਤ ਨੇ ਲਾਈ ਰਿਕਾਰਡਾਂ ਦੀ ਝੜੀ, ਵਿਰਾਟ, ਗਿੱਲ ਤੇ ਉਮਰਾਨ ਨੇ ਹਾਸਲ ਕੀਤੀਆਂ ਵੱਡੀਆਂ ਉਪਲੱਬਧੀਆਂ
ਪੰਤ ਨੂੰ ਆਈ. ਪੀ. ਐੱਲ. 2021 ਦੇ ਦੌਰਾਨ ਦਿੱਲੀ ਦਾ ਕਪਤਾਨ ਐਲਾਨਿਆ ਗਿਆ ਸੀ। ਉਸ ਦੀ ਕਪਤਾਨੀ 'ਚ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਉਹ ਪੁਆਇੰਟ ਟੇਬਲ 'ਤੇ ਟਾਪ 'ਤੇ ਰਹੇ ਸਨ। ਹਾਲਾਂਕਿ ਦਿੱਲੀ ਦੀ ਟੀਮ ਕੁਆਲੀਫਾਇਰ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਗਈ ਸੀ। ਦੱਸ ਦੇਈਏ ਕਿ ਪੰਤ ਦਾ 30 ਦਸੰਬਰ ਨੂੰ ਕਾਰ ਹਾਦਸਾ ਹੋਇਆ ਸੀ। ਕਾਰ ਡਿਵਾਈਡਰ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਈ।
ਇਸ ਦੇ ਨਾਲ ਹੀ ਪੰਤ ਦੀ ਪਿੱਠ 'ਤੇ ਸੱਟਾਂ ਲੱਗੀਆਂ ਸਨ, ਨਾਲ ਹੀ ਉਸ ਦੇ ਸੱਜੇ ਗੋਡੇ ਦਾ ਲਿਗਾਮੈਂਟ ਵੀ ਫਟ ਗਿਆ ਸੀ। ਫਿਲਹਾਲ ਉਸ ਦਾ ਮੁੰਬਈ 'ਚ ਇਲਾਜ ਚੱਲ ਰਿਹਾ ਹੈ। ਇਹੀ ਕਾਰਨ ਹੈ ਕਿ ਪੰਤ ਹੁਣ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਤੋਂ ਬਾਹਰ ਹੈ। ਪੰਤ ਦੇ ਗੋਡੇ ਦੀ ਸਰਜਰੀ ਹੋ ਚੁੱਕੀ ਹੈ। ਹੁਣ ਉਸ ਨੂੰ ਠੀਕ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਾਕੀ ਵਿਸ਼ਵ ਕੱਪ 2023 : ਸ਼੍ਰੀਜੇਸ਼ ਬੋਲੇ- ਸਾਨੂੰ ਉਮੀਦ ਹੈ ਕਿ ਅਸੀਂ ਚੋਟੀ 'ਤੇ ਰਹਾਂਗੇ
NEXT STORY