ਆਬੂ ਧਾਬੀ- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਹੈਮਸਟ੍ਰਿੰਗ ਦੀ ਸੱਟ ਕਾਰਨ ਇੱਥੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਮੁੱਖ ਚੋਣਕਰਤਾ ਮਿਨਹਾਜੁਲ ਆਬੇਦੀਨ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਆਬੇਦੀਨ ਨੇ ਇਹ ਵੀ ਕਿਹਾ ਕਿ ਅਜੇ ਸੱਟ ਦੀ ਗੰਭੀਰਤਾ ਦਾ ਪਤਾ ਨਹੀਂ ਚਲ ਸਕਿਆ ਹੈ ਤੇ 19 ਨਵੰਬਰ ਤੋਂ ਪਾਕਿਸਤਾਨ ਖ਼ਿਲਾਫ਼ ਸ਼ੁਰੂ ਹੋਣ ਵਾਲੀ ਘਰੇਲੂ ਸਫੈਦ ਗੇਂਦ ਸੀਰੀਜ਼ 'ਚ ਉਨ੍ਹਾਂ ਦੀ ਸ਼ਮੂਲੀਅਤ ਦਾ ਫ਼ੈਸਲਾ ਫਿਜ਼ੀਓਥੈਰੇਪਿਸਟ ਜੂਲੀਅਨ ਕਾਲੇਫੇਟੋ ਦੀ ਇਕ ਰਿਪੋਰਟ ਦੇ ਬਾਅਦ ਕੀਤਾ ਜਾਵੇਗਾ।
ਇਹ ਵੀ ਪੜੋ : ਭਾਰਤ ਦੀ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਲਈ ਬੁਮਰਾਹ ਨੇ ਇਸ ਨੂੰ ਦੱਸਿਆ ਸਭ ਤੋਂ ਵੱਡਾ ਕਾਰਨ
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਮੁੱਖ ਚੋਣਕਰਤਾ ਦੇਬਾਸ਼ੀਸ਼ ਚੌਧਰੀ ਨੇ ਇਕ ਬਿਆਨ 'ਚ ਕਿਹਾ ਕਿ ਵੈਸਟਇੰਡੀਜ਼ ਦੇ ਖ਼ਿਲਾਫ਼ ਮੈਚ 'ਚ ਫੀਲਡਿੰਗ ਦੇ ਦੌਰਾਨ ਸ਼ਾਕਿਬ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ 'ਚ ਖਿੱਚਾਅ ਆ ਗਿਆ ਸੀ। ਟੈਸਟ 'ਚ ਇਹ ਗ੍ਰੇਡ ਇਕ ਦੀ ਹੈਮਸਟ੍ਰਿੰਗ ਸੱਟ ਨਿਕਲੀ। ਉਨ੍ਹਾਂ ਨੂੰ ਟੂਰਨਾਮੈਂਟ ਦੇ ਆਖ਼ਰੀ ਦੋ ਮੈਚਾਂ 'ਚ ਅੱਗੇ ਦੀ ਸਮੀਖਿਆ ਤਕ ਕ੍ਰਿਕਟ ਖੇਡਣ ਤੋਂ ਮਨ੍ਹਾ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਮੌਜੂਦਾ ਟੀ-20 ਵਿਸ਼ਵ ਕੱਪ 2021 ਦੇ ਸੁਪਰ 12 ਪੜਾਅ 'ਚ ਅਜੇ ਤਕ ਆਪਣੇ ਤਿੰਨੋ ਮੈਚ ਹਾਰ ਚੁੱਕੀ ਬੰਗਲਾਦੇਸ਼ ਟੀਮ ਬਾਕੀ ਟੂਰਨਾਮੈਂਟ ਲਈ ਸ਼ਾਕਿਬ ਦੀ ਜਗ੍ਹਾ ਰਿਪਲੇਸਮੈਂਟ (ਬਦਲਵਾਂ) ਖਿਡਾਰੀ ਨਹੀਂ ਚੁਣੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਦੀ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਲਈ ਬੁਮਰਾਹ ਨੇ ਇਸ ਨੂੰ ਦੱਸਿਆ ਸਭ ਤੋਂ ਵੱਡਾ ਕਾਰਨ
NEXT STORY