ਨਵੀਂ ਦਿੱਲੀ— ਭਾਰਤ ਦੀ ਬਿਪਾਸ਼ਾ ਨੂੰ 76 ਕਿਲੋਗ੍ਰਾਮ ਵਰਗ ਦੇ ਫ਼ਾਈਨਲ ’ਚ ਵੀਰਵਾਰ ਨੂੰ ਹਾਰ ਕੇ ਉਫ਼ਾ ’ਚ ਚਲ ਰਹੀ ਜੂਨੀਅਰ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ’ਚ ਚਾਂਦੀ ਦਾ ਤਮਗ਼ੇ ਨਾਲ ਸਬਰ ਕਰਨਾ ਪਿਆ ਜਦਕਿ ਦੋ ਹੋਰ ਭਾਰਤੀ ਮਹਿਲਾ ਪਹਿਲਵਾਨਾਂ ਸੰਜੂ ਦੇਵੀ ਨੇ 62 ਕਿਲੋਗ੍ਰਾਮ ਤੇ ਭਤੇਰੀ ਨੇ 65 ਕਿਲੋਗ੍ਰਾਮ ਦੇ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਸੰਜੂ ਤੇ ਭਤੇਰੀ ਹੁਣ ਸ਼ੁੱਕਰਵਾਰ ਨੂੰ ਫਾਈਨਲ ’ਚ ਰੂਸ ਤੇ ਮੋਲਦੇਵਾ ਦੀਆਂ ਪਹਿਲਵਾਨਾਂ ਖ਼ਿਲਾਫ਼ ਉਤਰੇਗੀ।
ਇਸ ਵਿਚਾਲੇ ਸੀਤੋ ਨੇ 55 ਕਿਲੋਗ੍ਰਾਮ ਵਰਗ ਦੇ ਕਾਂਸੀ ਤਮਗ਼ੇ ਮੁਕਾਬਲੇ ’ਚ ਤੁਰਕੀ ਦੀ ਪਹਿਲਵਾਨ ਨੂੰ 11-0 ਨਾਲ ਹਰਾ ਕੇ ਕਾਂਸੀ ਤਮਗ਼ਾ ਜਿੱਤ ਲਿਆ ਜਦਕਿ ਆਰਜ਼ੂ 68 ਕਿਲੋਗ੍ਰਾਮ ਵਰਗ ’ਚ ਸੱਟ ਦਾ ਸ਼ਿਕਾਰ ਹੋਣ ਕਾਰਨ ਕਾਂਸੀ ਤਮਗ਼ੇ ਮੁਕਾਬਲੇ ’ਚ ਨਹੀਂ ਉਤਰੀ। ਸਨੇਹ ਸ਼ੁੱਕਰਵਾਰ ਨੂੰ 72 ਕਿਲੋਗ੍ਰਾਮ ਵਰਗ ’ਚ ਕਾਂਸੀ ਤਮਗਾ ਮੁਕਾਬਲਾ ਖੇੇਡੇਗੀ। ਗ੍ਰੀਕੋ ਰੋਮਨ ਵਰਗ ’ਚ ਮੁਕਾਬਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਣਗੇ ਤੇ ਪੰਜ ਵਰਗਾਂ ਦੇ ਮੁਕਾਬਲੇ ਖੇਡੇ ਜਾਣਗੇ।
ਧੋਨੀ ਦੇ ਇਸ ਇਕ ਫ਼ੈਸਲੇ ਨੇ ਬਦਲ ਦਿੱਤੀ ਸੀ ਕੋਹਲੀ ਦੀ ਜ਼ਿੰਦਗੀ, ਨਹੀਂ ਤਾਂ ਖ਼ਤਮ ਹੋ ਸਕਦਾ ਸੀ ਕਰੀਅਰ
NEXT STORY